ਮੱਧ ਪ੍ਰਦੇਸ਼ ਵਿੱਚ ਵੱਡਾ ਹਾਦਸਾ, ਚਾਰ ਬੱਚਿਆਂ ਸਮੇਤ ਦੋ ਪਰਿਵਾਰਾਂ ਦੇ 9 ਲੋਕਾਂ ਦੀ ਮੌਤ

Global Team
2 Min Read

ਨਿਊਜ਼ ਡੈਸਕ: ਮੱਧ ਪ੍ਰਦੇਸ਼ ਵਿੱਚ ਮੰਗਲਵਾਰ-ਬੁੱਧਵਾਰ ਰਾਤ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਲਗਭਗ 9 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸਵੇਰੇ ਭਾਵਪੁਰਾ ਪਿੰਡ ਨੇੜੇ ਕਲਿਆਣਪੁਰਾ ਵਿੱਚ ਵਾਪਰਿਆ ਹੈ। ਜਿੱਥੇ ਝਾਬੂਆ ਵਿੱਚ ਅੱਧੀ ਰਾਤ ਨੂੰ ਸੀਮੈਂਟ ਨਾਲ ਭਰਿਆ ਟਰਾਲਾ ਇੱਕ ਓਮਨੀ ਵੈਨ ਉੱਤੇ ਪਲਟ ਗਿਆ। ਜਿਸ ਕਾਰਨ ਕਰੀਬ 9 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 5 ਸਾਲ ਦੇ ਬੱਚੇ ਸਮੇਤ ਦੋ ਲੋਕ ਗੰਭੀਰ ਜ਼ਖਮੀ ਹੋਏ ਹਨ। ਇਹ ਹਾਦਸਾ ਭਵਪੁਰਾ ਪਿੰਡ ਨੇੜੇ ਕਲਿਆਣਪੁਰਾ ਵਿੱਚ ਵਾਪਰਿਆ ਹੈ। ਇਨ੍ਹਾਂ ਵਿੱਚ 4 ਬੱਚੇ, 3 ਔਰਤਾਂ ਅਤੇ 2 ਪੁਰਸ਼ ਸ਼ਾਮਿਲ ਹਨ। ਇਸ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਮੁਕੇਸ਼ ਖਾਪੇਡ (40) ਅਤੇ ਉਸ ਦੀ ਪਤਨੀ ਸਾਵਲੀ (35), ਪੁੱਤਰ ਵਿਨੋਦ (16), ਪੁੱਤਰੀ ਪਾਇਲ (12), ਮਧੀ ਬਾਮਣੀਆ ​​(38), ਵਿਜੇ ਬਾਮਣੀਆ ​​(14), ਕਾਂਤਾ ਬਾਮਣੀਆ ​​(14), ਰਾਗਿਨੀ ਬਾਮਣੀਆ ​​(9) ਅਤੇ ਅਕਾਲੀ ਪਰਮਾਰ (35) ਵਜੋਂ ਹੋਈ ਹੈ।

ਇਸ ਦੇ ਨਾਲ ਹੀ ਪਾਇਲ ਪਰਮਾਰ (19) ਅਤੇ 5 ਸਾਲਾ ਆਸ਼ੂ ਬਾਮਨੀਆ ਹਾਦਸੇ ਵਿੱਚ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ। ਨਾਲ ਹੀ ਮ੍ਰਿਤਕ ਦੇ ਪਰਿਵਾਰ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।  ਦੱਸ ਦੇਈਏ ਕਿ ਵੈਨ ਵਿੱਚ ਸਵਾਰ ਸਾਰੇ ਲੋਕ ਮੇਘਨਗਰ ਤਹਿਸੀਲ ਦੇ ਸ਼ਿਵਗੜ੍ਹ ਮਹੂਦਾ ਦੇ ਰਹਿਣ ਵਾਲੇ ਸਨ।

ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਝਾਬੂਆ ਦੇ ਐਸਪੀ ਪਦਮ ਵਿਲੋਚਨ ਸ਼ੁਕਲਾ ਨੇ ਦੱਸਿਆ ਕਿ ਮੇਘਨਗਰ ਨੇੜੇ ਸੀਮੈਂਟ ਨਾਲ ਭਰੀ ਇੱਕ ਟਰਾਲੀ ਪਲਟ ਗਈ ਅਤੇ ਇੱਕ ਓਮਨੀ ਵੈਨ ‘ਤੇ ਡਿੱਗ ਗਈ। ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ, ਦੋ ਜ਼ਖਮੀ ਹੋਏ ਹਨ। ਫਿਲਹਾਲ ਜਾਂਚ ਜਾਰੀ ਹੈ।

Share This Article
Leave a Comment