ਨਵੀਂ ਦਿੱਲੀ: ਸਿੰਗਾਪੁਰ ਤੋਂ ਦਿੱਲੀ ਆ ਰਹੇ ਇਕ ਜਹਾਜ਼ ਵਿਚ ਉਸ ਸਮੇਂ ਹਲਚਲ ਮਚ ਗਈ ਜਦੋਂ ਪਾਰਕਿੰਗ-ਵੇਅ ‘ਤੇ ਖੜ੍ਹਾ ਜਹਾਜ਼ ਹੌਲੀ-ਹੌਲੀ ਪਿੱਛੇ ਵੱਲ ਜਾਣ ਲੱਗਾ। ਹਾਸਿਲ ਜਾਣਕਾਰੀ ਅਨੁਸਾਰ ਪਾਇਲਟ ਪਾਰਕਿੰਗ ਬ੍ਰੇਕ ਲਗਾਉਣਾ ਭੁੱਲ ਗਿਆ ਸੀ। ਜਿਸ ਕਾਰਨ ਜਹਾਜ਼ ਥੋੜ੍ਹਾ ਪਿੱਛੇ ਹਟ ਗਿਆ। ਹਾਲਾਂਕਿ ਇਸ ਤੋਂ ਬਾਅਦ ਸਿੰਗਾਪੁਰ ਏਅਰਲਾਈਨਜ਼ ਦੇ ਪਾਇਲਟ ਨੇ ਤੁਰੰਤ ਬ੍ਰੇਕ ਲਗਾ ਦਿੱਤੀ। ਖੁਸ਼ਕਿਸਮਤੀ ਨਾਲ ਕੋਈ ਹਾਦਸਾ ਨਹੀਂ ਹੋਇਆ ਅਤੇ ਸਾਰੇ ਯਾਤਰੀ ਸੁਰੱਖਿਅਤ ਉਤਰ ਗਏ।
ਇਹ ਘਟਨਾ 25 ਨਵੰਬਰ ਨੂੰ ਆਈਜੀਆਈ ਹਵਾਈ ਅੱਡੇ ਦੇ ਟਰਮੀਨਲ-3 ‘ਤੇ ਰਾਤ ਕਰੀਬ 8:14 ਵਜੇ ਵਾਪਰੀ। ਸਿੰਗਾਪੁਰ ਤੋਂ SQ406 ਦੀ ਉਡਾਣ ਦਾ A380 ਜਹਾਜ਼ ਲੈਂਡਿੰਗ ਤੋਂ ਬਾਅਦ ਪਾਰਕਿੰਗ ਬੇ ਵਿੱਚ ਖੜ੍ਹਾ ਕੀਤਾ ਜਾ ਰਿਹਾ ਸੀ। ਫਿਰ ਪਾਇਲਟ ਪਾਰਕਿੰਗ ਬ੍ਰੇਕ ਲਗਾਉਣਾ ਭੁੱਲ ਗਏ। ਪਾਰਕਿੰਗ ਬੇ ਦੀ ਢਲਾਣ ਕਾਰਨ ਜਹਾਜ਼ ਪਿੱਛੇ ਵੱਲ ਨੂੰ ਜਾਣ ਲੱਗਾ। ਹਾਲਾਂਕਿ ਪਾਇਲਟਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਤੁਰੰਤ ਬ੍ਰੇਕ ਲਗਾ ਦਿੱਤੀ। ਇਸ ਕਾਰਨ ਜਹਾਜ਼ ਰੁਕ ਗਿਆ ਅਤੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋਗਿਆ। ਇਸ ਦੌਰਾਨ ਜਹਾਜ਼ ‘ਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਜਹਾਜ਼ ‘ਚ ਤਾਇਨਾਤ ਕਰੂ ਮੈਂਬਰ ਦੇ ਪੱਟ ‘ਤੇ ਮਾਮੂਲੀ ਸੱਟ ਲੱਗੀ ਹੈ, ਜਿਸ ਦਾ ਇਲਾਜ ਕਰਵਾ ਕੇ ਉਸ ਨੂੰ ਡਿਊਟੀ ‘ਤੇ ਪਰਤਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।