ਚੰਡੀਗੜ੍ਹ: ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨਾਂ ਨਾਲ ਹਾਦਸਾ ਵਾਪਰ ਗਿਆ ਹੈ। ਸਰਹੱਦ ‘ਤੇ ਧਮਾ.ਕਾ ਹੋਇਆ ਹੈ। ਇਸ ਧਮਾਕੇ ‘ਚ ਇਕ ਨੌਜਵਾਨ ਪੂਰੀ ਤਰ੍ਹਾਂ ਝੁਲਸ ਗਿਆ ਹੈ। ਇਸ ਤੋਂ ਬਾਅਦ ਉਸ ਨੂੰ ਵੀ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਥੇ ਦੇਸੀ ਲੱਕੜਾਂ ਵਾਲੇ ਗੀਜਰ ਨੂੰ ਅੱਗ ਲਗਾਉਂਦੇ ਸਮੇਂ ਨੌਜਵਾਨ ‘ਤੇ ਤੇਲ ਪੈ ਗਿਆ ਤੇ ਉਸੇ ਤੇਲ ਨੂੰ ਅੱਗ ਲੱਗ ਗਈ। ਜਿਸ ਨਾਲ ਨੌਜਵਾਨ ਝੁਲਸ ਗਿਆ। ਉੱਥੇ ਬੈਠੇ ਕਿਸਾਨਾਂ ਨੇ ਤੁਰੰਤ ਅੱਗ ਬੁਝਾਈ ਤੇ ਕਿਸਾਨ ਨੂੰ ਇਲਾਜ ਲਈ ਪਾਤੜਾਂ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਡਾਕਟਰਾਂ ਨੇ ਮੁਢਲੀ ਸਹਾਇਤਾ ਦੇਣ ਮਗਰੋਂ ਉਨ੍ਹਾਂ ਨੂੰ ਇਲਾਜ ਲਈ ਪਟਿਆਲਾ ਭੇਜ ਦਿੱਤਾ ਹੈ। ਡਾਕਟਰਾਂ ਦੇ ਦੱਸਣਾ ਅਨੁਸਾਰ ਗੁਰਦਿਆਲ ਸਿੰਘ ਦੀਆਂ ਬਾਹਾਂ ਤੇ ਲੱਤਾਂ ਅੱਗ ਨਾਲ ਝੁਲਸ ਗਈਆਂ ਹਨ। ਛਾਤੀ ਤੇ ਸਿਰ ਨੂੰ ਸੇਕ ਨਹੀਂ ਲੱਗਿਆ ਹਾਲਤ ਉਸ ਦੀ ਖ਼ਤਰੇ ਤੋਂ ਬਾਹਰ ਹੈ।
ਕਿਸਾਨਾ ਨੇ ਦੱਸਿਆ ਹੈ ਕਿ ਗੁਰਦਿਆਲ ਸਿੰਘ ਕਾਫ਼ੀ ਦਿਨਾਂ ਤੋਂ ਬਾਰਡਰ ‘ਤੇ ਮੰਗਾਂ ਮਨਵਾਉਣ ਲਈ ਸੰਘਰਸ਼ ਕਰਦੇ ਕਿਸਾਨਾਂ ਲਈ ਲੰਗਰ ਚਲਾ ਰਿਹਾ ਸੀ। ਸਵੇਰ ਵੇਲੇ ਜਦੋਂ ਉਸ ਨੇ ਪਾਣੀ ਗਰਮ ਕਰਨ ਲਈ ਦੇਸੀ ਗੀਜਰ ਬਾਲਿਆ ਉਸ ਚੋਂ ਉੱਠੇ ਅੱਗ ਦੇ ਭੁਬੂਕੇ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।