ਆਦਮਪੁਰ ਸੀਟ ‘ਤੇ ਵੱਡਾ ਫੇਰਬਦਲ, ਮਹਿੰਦਰ ਸਿੰਘ ਕੇ.ਪੀ. ਨੂੰ ਮਿਲੀ ਟਿਕਟ?

TeamGlobalPunjab
2 Min Read

ਆਦਮਪੁਰ: ਸੂਤਰਾਂ ਤੋਂ ਹਵਾਲੇ ਤੋਂ ਖਬਰ ਹੈ ਕਿ ਹਲਕਾ ਆਦਮਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਵਿੰਦਰ ਕੋਟਲੀ ਦੀ ਟਿਕਟ ਕੱਟ ਕੇ ਮਹਿੰਦਰ ਸਿੰਘ ਕੇ.ਪੀ. ਨੂੰ ਦੇ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਅੱਜ ਮਹਿੰਦਰ ਸਿੰਘ ਕੇ.ਪੀ ਨਾਮਜ਼ਦਗੀ ਪੱਤਰ ਭਰ ਸਕਦੇ ਹਨ।

ਦੱਸ ਦਈਏ ਕਿ ਟਿਕਟ ਨਾ ਮਿਲਣ ਕਾਰਨ ਕੇਪੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ, ਜਿਸ ਦੌਰਾਨ ਉਨ੍ਹਾਂ ਵਲੋਂ ਲਗਾਤਾਰ ਆਪਣੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ।

ਚਰਨਜੀਤ ਸਿੰਘ ਚੰਨੀ ਜਦੋਂ ਆਦਮਪੁਰ ‘ਚ ਰੈਲੀ ਕਰਨ ਪਹੁੰਚੇ ਸਨ ਤਾਂ ਉਦੋਂ ਉਨ੍ਹਾਂ ਨੇ ਸਟੇਜ ਤੋਂ ਦਾਅਵਾ ਕੀਤਾ ਸੀ ਕਿ ਮਹਿੰਦਰ ਸਿੰਘ ਕੇਪੀ ਨੂੰ ਉਹ ਆਦਮਪੁਰ ਤੋਂ ਉਮੀਦਵਾਰ ਬਣਾਉਣਗੇ, ਪਰ ਕਾਂਗਰਸ ਵੱਲੋਂ ਜਾਰੀ ਲਿਸਟਾਂ ਵਿੱਚ ਅਜਿਹਾ ਦੇਖਣ ਨੂੰ ਨਹੀਂ ਮਿਲਿਆ। ਹੁਣ ਸੂਤਰਾਂ ਤੋਂ ਹਵਾਲੇ ਤੋਂ ਖਬਰ ਹੈ ਕਿ ਪਾਰਟੀ ਹਾਈਕਮਾਨ ਨਾਮਜ਼ਦਗੀ ਦੇ ਆਖ਼ਰੀ ਪੜਾਅ ‘ਚ ਆਦਮਪੁਰ ਸੀਟ ‘ਤੇ ਵੱਡਾ ਫੇਰਬਦਲ ਕਰ ਰਹੀ ਹੈ।

ਉੱਥੇ ਹੀ ਸੁਖਵਿੰਦਰ ਸਿੰਘ ਕੋਟਲੀ ਨੂੰ ਟਿਕਟ ਦਿੱਤੇ ਜਾਣ ‘ਤੇ ਮਹਿੰਦਰ ਸਿੰਘ ਕੇਪੀ ਨੇ ਕਿਹਾ ਸੀ ਕਿ ਪਾਰਟੀ ਹਾਈਕਮਾਨ ਨੂੰ ਮੇਰੀ ਗਲਤ ਰਿਪੋਰਟ ਭੇਜੀ ਗਈ। ਜਦਕਿ ਮੈਂ ਪਿਛਲੇ ਪੰਜ ਸਾਲਾਂ ਤੋਂ ਇਸ ਹਲਕੇ ਲਈ ਕੰਮ ਕਰ ਰਿਹਾ ਹਾਂ ਪਰ ਮੇਰੀ ਹਾਈਕਮਾਨ ਅੱਗੇ ਰਿਪੋਰਟ ਗਲਤ ਪੇਸ਼ ਕੀਤੀ ਗਈ ਜਿਸ ਕਾਰਨ ਮੇਰੀ ਟਿਕਟ ਕੱਟੀ ਗਈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment