ਕਿਸਾਨਾਂ ਦੇ ਹਮਦਰਦ ਸਨ ਮਹਾਤਮਾ ਗਾਂਧੀ

TeamGlobalPunjab
7 Min Read

-ਅਵਤਾਰ ਸਿੰਘ

ਮੋਹਨਦਾਸ ਕਰਮਚੰਦ ਗਾਂਧੀ ਦਾ 2 ਅਕਤੂਬਰ 1869 ਨੂੰ ਜਨਮ ਹੋਇਆ ਅਤੇ 30 ਜਨਵਰੀ 1948 ਨੂੰ ਦੇਹਾਂਤ ਹੋ ਗਿਆ ਸੀ। ਮਹਾਤਮਾ ਗਾਂਧੀ ਨੂੰ ਭਾਰਤ ਦੀ ਆਜ਼ਾਦੀ ਦਾ ਇੱਕ ਪ੍ਰਮੁੱਖ ਰਾਜਨੀਤਕ ਅਤੇ ਅਧਿਆਤਮਕ ਨੇਤਾ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਮਹਾਤਮਾ ਜਿਸ ਨੂੰ ਸੰਸਕ੍ਰਿਤ ਵਿੱਚ ਮਹਾਨ ਆਤਮਾ ਕਿਹਾ ਜਾਂਦਾ, ਦਾ ਖਿਤਾਬ 1914 ਵਿੱਚ ਦੱਖਣੀ ਅਫਰੀਕਾ ਵਿੱਚ ਦਿੱਤਾ ਗਿਆ। ਉਨ੍ਹਾਂ ਨੂੰ ਭਾਰਤ ਵਿੱਚ ਬਾਪੂ ਜਿਸ ਨੂੰ ਗੁਜਰਾਤੀ ਭਾਸ਼ਾ ਵਿੱਚ ਪਿਤਾ ਦੇ ਸਮਾਨ   ਵਰਤਿਆ ਸ਼ਬਦ ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ ਹੈ।

ਗਾਂਧੀ ਜੀ ਦਾ ਜਨਮ ਪੱਛਮੀ ਭਾਰਤ ਦੇ ਗੁਜਰਾਤ ਸੂਬੇ ਵਿੱਚ ਇੱਕ ਵਪਾਰਕ ਹਿੰਦੂ ਪਰਿਵਾਰ ਵਿੱਚ ਹੋਇਆ। ਲੰਡਨ ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਗਾਂਧੀ ਨੇ ਪਹਿਲੀ ਵਾਰ ਦੱਖਣੀ ਅਫਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਵਿੱਚ ਅਹਿੰਸਕ ਸਿਵਲ ਨਾਫਰਮਾਨੀ ਦਾ ਪ੍ਰਯੋਗ ਕੀਤਾ। 1915 ਵਿੱਚ ਭਾਰਤ ਆਉਣ ਤੋਂ ਬਾਅਦ ਭਾਰੀ ਲਗਾਨ ਅਤੇ ਸ਼ੋਸ਼ਨ ਦੇ ਖਿਲਾਫ਼ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੰਗਠਿਤ ਕਰਨਾ ਸ਼ੁਰੂ ਕੀਤਾ। ਇਸ ਤਰ੍ਹਾਂ ਗਾਂਧੀ ਦਾ ਸਟੈਂਡ ਤੇ ਅੰਦੋਲਨ ਸਹੀ ਸਾਬਤ ਹੋਇਆ। ਕੁਝ ਸਾਲਾਂ ਦੌਰਾਨ ਅੰਗਰੇਜ਼ ਜ਼ਮੀਨ ਮਾਲਕਾਂ ਨੇ ਆਪਣੀਆਂ ਜਗੀਰਾਂ ਛੱਡ ਦਿੱਤੀਆਂ ਅਤੇ ਇਹ ਕਾਸ਼ਤਕਾਰਾਂ ਨੂੰ ਵੰਡ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਨੀਲ ਦੀ ਵਟਾਈਦਾਰ ਕਾਸ਼ਤਕਾਰੀ ਦਾ ਅੰਤ ਹੋ ਗਿਆ।

ਗਾਂਧੀ ਮਹਿਜ਼ ਇਸ ਵੱਡੇ ਸਿਆਸੀ ਤੇ ਆਰਥਿਕ ਹੱਲ ਤੋਂ ਹੀ ਸੰਤੁਸ਼ਟ ਨਾ ਹੋਏ। ਉਨ੍ਹਾਂ ਬਿਹਾਰ ਦੇ ਚੰਪਾਰਨ ਦੇ ਪਿੰਡਾਂ ਵਿਚ ਬਹੁਤ ਸੱਭਿਆਚਾਰਕ ਤੇ ਸਮਾਜੀ ਪਛੜੇਵਾਂ ਦੇਖਿਆ ਤੇ ਇਸ ਦੇ ਫ਼ੌਰੀ ਹੱਲ ਦੀਆਂ ਕੋਸ਼ਿਸ਼ਾਂ ਆਰੰਭ ਦਿੱਤੀਆਂ। ਉਨ੍ਹਾਂ ਪੜ੍ਹੇ-ਲਿਖੇ ਲੋਕਾਂ ਨੂੰ ਅਧਿਆਪਕਾਂ ਵਜੋਂ ਸੇਵਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਤਾਂ ਗਾਂਧੀ ਦੇ ਸ਼ਰਧਾਲੂ ਬਣੇ ਮਾਧਵ ਦੇਸਾਈ ਤੇ ਨਰਹਰੀ ਪਾਰਿਖ ਆਪਣੀਆਂ ਪਤਨੀਆਂ ਸਮੇਤ ਸੇਵਾ ਲਈ ਤਿਆਰ ਹੋ ਗਏ।

- Advertisement -

ਇਸ ਤੋਂ ਇਲਾਵਾ ਬੰਬਈ, ਪੁਣੇ ਅਤੇ ਹੋਰਨਾਂ ਥਾਵਾਂ ਤੋਂ ਵੀ ਲੋਕ ਪੁੱਜੇ, ਜਿਨ੍ਹਾਂ ਵਿਚ ਗਾਂਧੀ ਦਾ ਛੋਟਾ ਪੁੱਤਰ ਦੇਵਦਾਸ ਤੇ ਗਾਂਧੀ ਦੀ ਪਤਨੀ ਕਸਤੂਰਬਾਈ ਵੀ ਸ਼ਾਮਲ ਸੀ। ਇਸ ਤਰ੍ਹਾਂ ਛੇ ਪਿੰਡਾਂ ਵਿਚ ਪ੍ਰਾਇਮਰੀ ਸਕੂਲ ਖੋਲ੍ਹੇ ਗਏ ਤੇ ਉਥੇ ਕਸਤੂਰਬਾਈ ਨੇ ਆਸ਼ਰਮ ਦੇ ਨਿਯਮਾਂ, ਨਿਜੀ ਸਾਫ਼-ਸਫ਼ਾਈ ਤੇ ਜਨਤਕ ਸਵੱਛਤਾ ਦੀ ਸਿੱਖਿਆ ਦਿੱਤੀ। ਸਿਹਤ ਸਹੂਲਤਾਂ ਦੀ ਹਾਲਤ ਵੀ ਮਾੜੀ ਸੀ। ਇਸ ਲਈ ਗਾਂਧੀ ਨੂੰ ਛੇ ਮਹੀਨਿਆਂ ਵਾਸਤੇ ਇਕ ਵਾਲੰਟੀਅਰ ਡਾਕਟਰ ਮਿਲ ਗਿਆ ਤੇ ਲੋਕਾਂ ਨੂੰ ਬੁਨਿਆਦੀ ਸਿਹਤ ਸੇਵਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ।

1921 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ  ਉਨ੍ਹਾਂ ਨੇ ਪੂਰੇ ਦੇਸ਼ ਵਿੱਚ ਗਰੀਬੀ ਦੇ ਖਿਲਾਫ਼, ਔਰਤਾਂ ਦੇ ਹੱਕਾਂ ਲਈ, ਧਾਰਮਿਕ ਸਾਂਝ ਬਣਾਉਣ ਲਈ, ਛੂਤ-ਛਾਤ ਨੂੰ ਖਤਮ ਕਰਨ ਲਈ ਪਰ ਸਭ ਤੋਂ ਉੱਤੇ ਸਵਰਾਜ ਲਈ ਅੰਦੋਲਨ ਸ਼ੁਰੂ ਕੀਤੇ।

ਮੋਹਨਦਾਸ ਕਰਮਚੰਦ ਗਾਂਧੀ ਗੁਜਰਾਤ, ਭਾਰਤ ਦੇ ਤੱਟੀ ਸ਼ਹਿਰ ਪੋਰਬੰਦਰ (ਜੋ ਉਦੋਂ ਬੰਬੇ-ਪ੍ਰੈਜੀਡੈਂਸੀ, ਬਰਤਾਨਵੀ ਹਿੰਦੁਸਤਾਨ ਦਾ ਹਿੱਸਾ ਸੀ) ਵਿੱਚ ਦੋ ਅਕਤੂਬਰ 1869 ਨੂੰ ਪੈਦਾ ਹੋਏ। ਉਨ੍ਹਾਂ ਦੇ ਪਿਤਾ ਕਰਮਚੰਦ ਗਾਂਧੀ (1822-1885) ਹਿੰਦੂ ਮੱਧ ਵਰਗ ਵਿੱਚੋਂ ਸਨ ਅਤੇ ਰਿਆਸਤ ਪੋਰਬੰਦਰ ਦੇ ਦੀਵਾਨ ਸਨ। ਉਨ੍ਹਾਂ ਦੀ ਮਾਂ ਦਾ ਨਾਂ ਪੁਤਲੀ ਬਾਈ ਸੀ ਜੋ ਹਿੰਦੂ ਪਰਿਨਾਮੀ ਵੈਸ਼ਨੂੰ ਫ਼ਿਰਕੇ ਨਾਲ ਸੰਬੰਧ ਰੱਖਦੀ ਸੀ। ਘਰ ਵਿੱਚ ਧਾਰਮਿਕ ਵਿਅਕਤੀਆਂ ਦਾ ਆਉਣਾ ਆਮ ਸੀ। ਉਹ ਕਰਮਚੰਦ ਦੀ ਚੌਥੀ ਪਤਨੀ ਸੀ। ਪਹਿਲੀਆਂ ਤਿੰਨ ਦੀ ਮੌਤ ਹੋ ਗਈ ਸੀ।

1883 ਵਿੱਚ ਜਦੋਂ ਉਹ 13 ਵਰ੍ਹੇ ਦੇ ਸਨ ਤਾਂ ਉਨ੍ਹਾਂ ਦੀ ਸ਼ਾਦੀ 14 ਸਾਲ ਦੀ ਇੱਕ ਕੁੜੀ ਕਸਤੂਰਬਾ ਮਾਖਨਜੀ ਨਾਲ਼ ਕਰ ਦਿੱਤੀ ਗਈ। ਕਸਤੂਰਬਾ ਨੂੰ ਲੋਕ ਪਿਆਰ ਨਾਲ ਬਾ ਕਹਿੰਦੇ ਸਨ। ਇਹ ਸ਼ਾਦੀ ਇੱਕ ਬਾਲ ਵਿਆਹ ਸੀ ਜੋ ਉਸ ਵਕਤ ਉਸ ਇਲਾਕੇ ਵਿੱਚ ਇਹ ਆਮ ਰੀਤ ਸੀ। ਪਰ ਨਾਲ ਹੀ ਉਥੇ ਇਹ ਰੀਤੀ ਵੀ ਸੀ ਕਿ ਨਾਬਾਲਗ਼ ਦੁਲਹਨ ਨੂੰ ਪਤੀ ਤੋਂ ਅਲੱਗ ਆਪਣੇ ਮਾਂ-ਬਾਪ ਦੇ ਘਰ ਜ਼ਿਆਦਾ

ਸਮੇਂ ਤੱਕ ਰਹਿਣਾ ਪੈਂਦਾ ਸੀ। ਇਸ ਸਾਰੇ ਝੰਜਟ ਵਿੱਚ ਉਸਦਾ ਸਕੂਲ ਦਾ ਇੱਕ ਸਾਲ ਛੁੱਟ ਗਿਆ। ਮੋਹਨ ਦਾਸ ਅਤੇ ਕਸਤੂਰਬਾ ਦੇ ਚਾਰ ਬੇਟੇ ਹੋਏ ਸਨ – ਹਰੀ ਲਾਲ਼ 1888 ਵਿੱਚ, ਮੁਨੀ ਲਾਲ਼ 1892 ਵਿੱਚ, ਰਾਮ ਦਾਸ, 1897 ਵਿੱਚ ਅਤੇ ਦੇਵਦਾਸ 1900 ਵਿੱਚ ਪੈਦਾ ਹੋਇਆ।

- Advertisement -

ਪੋਰਬੰਦਰ ਦੇ ਮਿਡਲ ਸਕੂਲ ਅਤੇ ਰਾਜਕੋਟ ਦੇ ਹਾਈ ਸਕੂਲ ਦੋਵਾਂ ਵਿੱਚ ਹੀ ਪੜ੍ਹਾਈ ਪੱਖੋਂ ਗਾਂਧੀ ਜੀ ਇੱਕ ਔਸਤ ਵਿਦਿਆਰਥੀ ਹੀ ਰਹੇ। ਉਨ੍ਹਾਂ ਨੇ ਆਪਣੀ ਮੈਟ੍ਰਿਕ ਬਦਾਓਨਗਰ ਗੁਜਰਾਤ ਦੇ ਸਮਲ ਦਾਸ ਕਾਲਜ ਤੋਂ  ਪਾਸ ਕੀਤੀ ਅਤੇ ਉਹ ਇਸ ਸਮੇਂ ਉਥੇ ਨਾਖ਼ੁਸ਼ ਹੀ ਰਹੇ ਕਿਉਂਕਿ ਪਰਿਵਾਰ ਉਨ੍ਹਾਂ ਨੂੰ ਵਕੀਲ ਬਣਾਉਣਾ ਚਾਹੁੰਦਾ ਸੀ।

ਮੋਹਨ ਦਾਸ ਗਾਂਧੀ ਅਤੇ ਕਸਤੂਰਬਾ (1902) 4 ਸਤੰਬਰ 1888 ਨੂੰ ਆਪਣੀ ਸ਼ਾਦੀ ਦੀ 19ਵੀਂ ਸਾਲਗਿਰਾਹ ਤੋਂ ਕੁਝ ਮਹੀਨੇ ਪਹਿਲਾਂ, ਗਾਂਧੀ ਜੀ ਕਾਨੂੰਨ ਦੀ ਪੜ੍ਹਾਈ ਕਰਨ ਅਤੇ ਬਰਿਸਟਰ ਬਣਨ ਲਈ, ਬਰਤਾਨੀਆ ਦੇ ਯੂਨੀਵਰਸਿਟੀ ਕਾਲਜ ਲੰਦਨ ਚਲੇ ਗਏ। ਲੰਦਨ ਵਿੱਚ ਕੁਝ ਸਾਕਾਹਾਰੀ ਰੇਸਤਰਾਂ ਮਿਲ ਹੀ ਗਏ। ਹੈਨਰੀ ਸਾਲਟ ਦੀਆਂ ਲਿਖਤਾਂ ਤੋਂ ਪ੍ਰਭਾਵਿਤ ਹੋ ਕੇ, ਉਨ੍ਹਾਂ ਨੇ ਸ਼ਾਕਾਹਾਰੀ ਸਮਾਜ ਦੀ ਮੈਬਰਸ਼ਿਪ ਲੈ ਲਈ ਤੇ ਉਸ ਦੀ ਐਗਜ਼ੀਕੇਟਿਵ ਕਮੇਟੀ ਦੇ ਲਈ ਉਨ੍ਹਾਂ ਨੂੰ ਚੁਣ ਲਿਆ ਗਿਆ।

ਉਨ੍ਹਾਂ ਨੇ ਇਸ ਦੇ ਵੇਜ਼ਵਾਟਰ (ਕੇਂਦਰੀ ਲੰਦਨ ਵਿੱਚ ਸਿਟੀ ਆਫ ਵੇਸਟਮਿੰਸਟਰ ਬਰੋ ਦਾ ਇੱਕ ਜਿਲ੍ਹਾ) ਚੈਪਟਰ ਦੀ ਬੁਨਿਆਦ ਰੱਖੀ। ਉਹ ਜਿਨ੍ਹਾਂ ਸ਼ਾਕਾਹਾਰੀ ਸਮਾਜ ਦੇ ਲੋਕਾਂ ਨੂੰ ਮਿਲੇ ਉਨ੍ਹਾਂ ਵਿੱਚੋਂ ਕੁਝ ਥੀਓਸੋਫ਼ੀਕਲ ਸੁਸਾਇਟੀ ਦੇ ਰੁਕਨ ਸਨ ਜਿਸ ਦੀ ਸਥਾਪਨਾ 1875 ਵਿੱਚ ਵਿਸ਼ਵ ਭਾਈਚਾਰਗੀ ਨੂੰ ਮਜ਼ਬੂਤ ਕਰਨ ਦੇ ਲਈ ਅਤੇ ਬੁੱਧ ਮੱਤ ਅਤੇ ਹਿੰਦੂ ਮੱਤ ਦੇ ਸਾਹਿਤ ਦੇ ਅਧਿਅਨ ਦੇ ਲਈ ਕੀਤੀ ਗਈ ਸੀ। ਉਨ੍ਹਾਂ ਨੇ ਗਾਂਧੀ ਨੂੰ ਉਨ੍ਹਾਂ ਨਾਲ ਭਗਵਤ ਗੀਤਾ ਅਸਲ ਅਤੇ ਤਰਜਮਾ ਦੋਨਾਂ ਨੂੰ ਪੜ੍ਹਨ ਦੇ ਲਈ ਸਹਿਮਤ ਕਰ ਲਿਆ। ਗਾਂਧੀ ਨੂੰ ਪਹਿਲਾਂ ਧਰਮ ਵਿੱਚ ਖ਼ਾਸ ਦਿਲਚਸਪੀ ਨਹੀਂ ਸੀ, ਹੁਣ ਉਹ ਦਿਲਚਸਪੀ ਲੈਣ ਲੱਗੇ ਅਤੇ ਹਿੰਦੂ ਧਰਮ, ਈਸਾਈ ਧਰਮ ਦੋਵਾਂ ਦੀਆਂ ਕਿਤਾਬਾਂ ਪੜ੍ਹਨ ਲੱਗੇ।

ਜੂਨ 1891 ਵਿੱਚ ਪੜ੍ਹਾਈ ਪੂਰੀ ਹੋਣ ਤੇ ਹਿੰਦੁਸਤਾਨ ਵਾਪਸ ਆ ਗਏ, ਜਿਥੇ ਉਨ੍ਹਾਂ ਨੂੰ ਆਪਣੀ ਮਾਤਾ ਦੀ ਮੌਤ ਬਾਰੇ ਪਤਾ ਲੱਗਾ। ਪਹਿਲਾਂ ਜਾਣ ਬੁਝ ਕੇ ਉਨ੍ਹਾਂ ਨੂੰ ਸੂਚਿਤ ਨਹੀਂ ਸੀ ਕੀਤਾ ਗਿਆ। ਲੇਕਿਨ ਮੁੰਬਈ ਵਿੱਚ ਵਕਾਲਤ ਕਰਨ ਵਿੱਚ ਉਨ੍ਹਾਂ ਨੂੰ ਕੋਈ ਖ਼ਾਸ ਕਾਮਯਾਬੀ ਨਹੀਂ ਮਿਲੀ। ਉਨ੍ਹਾਂ ਲਈ ਵਕਾਲਤ ਕਰਨਾ ਔਖਾ ਸੀ, ਅਦਾਲਤ ਵਿੱਚ ਸ਼ਰਮਾਕਲ ਸੁਭਾਅ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਬੋਲਣਾ ਬੜਾ ਔਖਾ ਲੱਗਦਾ ਸੀ। ਭਾਰਤ ਨੂੰ ਆਜ਼ਾਦ ਕਰਵਾਉਣ ਲਈ ਉਨ੍ਹਾਂ ਨੇ ਬਹੁਤ ਸੰਘਰਸ਼ ਕੀਤਾ।

Share this Article
Leave a comment