ਮਹਾਰਾਸ਼ਟਰ : ਮੁੰਬਈ, ਪੁਣੇ, ਰਾਏਗੜ੍ਹ, ਠਾਣੇ, ਪਾਲਘਰ ਸਮੇਤ ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਮੂਸਲਾਧਾਰ ਬਾਰਸ਼ ਕਾਰਨ ਜਨ-ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਲਗਾਤਾਰ ਹੋ ਰਹੀ ਮੂਸਲਾਧਾਰ ਬਾਰਸ਼ ਦੇ ਕਾਰਨ ਕਈ ਥਾਵਾਂ ‘ਤੇ ਭਾਰੀ ਜਲ-ਥਲ ਹੋ ਗਿਆ ਹੈ। ਕਈ ਅੰਡਰਪਾਸ ਅਤੇ ਸੜਕਾਂ ਬੰਦ ਹਨ।
ਕਈ ਥਾਵਾਂ ‘ਤੇ ਢਿੱਗਾਂ ਡਿੱਗਣ ਕਾਰਨ ਜਾਨ-ਮਾਲ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਮੁੰਬਈ-ਪੁਣੇ ਐਕਸਪ੍ਰੈਸ-ਵੇਅ ਦੇ ਨਾਲ-ਨਾਲ ਵੱਖ-ਵੱਖ ਰੇਲਵੇ ਟਰੈਕਾਂ ‘ਤੇ ਲੈਂਡਸਲਾਈਡ ਕਾਰਨ ਸਥਿਤੀ ਖ਼ਰਾਬ ਹੋ ਗਈ ਹੈ।
ਇਸ ਮੀਂਹ ਕਾਰਨ ਸਭ ਤੋਂ ਵੱਧ ਮੁਸ਼ਕਲਾਂ ਕੰਮਕਾਜੀ ਲੋਕਾਂ ਨੂੰ ਆ ਰਹੀਆਂ ਹਨ, ਜਿਨ੍ਹਾਂ ਨੂੰ ਰੋਜ਼ਾਨਾ ਕੰਮ ‘ਤੇ ਜਾਣਾ ਹੁੰਦਾ ਹੈ। ਭਾਰੀ ਬਾਰਸ਼ ਦੇ ਕਾਰਨ ਥਾਂ-ਥਾਂ ‘ਤੇ ਰੁੱਖ ਟੁੱਟਣ ਅਤੇ ਭਿਆਨਕ ਜਲ-ਥਲ ਹੋਣ ਕਰਕੇ ਸੜਕੀ ਆਵਾਜਾਈ ਠੱਪ ਹੋ ਗਈ ਹੈ। ਦੂਜੇ ਪਾਸੇ, ਰੇਲਵੇ ਟਰੈਕਾਂ ‘ਤੇ ਪਾਣੀ ਭਰਨ ਅਤੇ ਕੁਝ ਥਾਵਾਂ ‘ਤੇ ਟਰੈਕਾਂ ਨੂੰ ਨੁਕਸਾਨ ਪਹੁੰਚਣ ਕਾਰਨ ਰੇਲ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਭਾਰਤੀ ਰੇਲਵੇ ਨੇ ਬਾਰਸ਼ ਕਾਰਨ ਰੇਲ ਇੰਫਰਾਸਟਰਕਚਰ ਨੂੰ ਪਹੁੰਚੇ ਨੁਕਸਾਨ ਦੇ ਮੱਦੇਨਜ਼ਰ ਮੰਗਲਵਾਰ, 7 ਜੁਲਾਈ ਨੂੰ ਚੱਲਣ ਵਾਲੀਆਂ ਕਈ ਰੇਲਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।
ਅੱਜ ਇਹ ਰੇਲਗੱਡੀਆਂ ਨੂੰ ਕੀਤਾ ਗਿਆ ਰੱਦ
ਟ੍ਰੇਨ ਨੰਬਰ- 22105, ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ-ਪੁਣੇ
ਟ੍ਰੇਨ ਨੰਬਰ- 12127, ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ-ਪੁਣੇ
ਟ੍ਰੇਨ ਨੰਬਰ- 11007, ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ-ਪੁਣੇ
ਟ੍ਰੇਨ ਨੰਬਰ- 11029, ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ-ਕੋਲਹਾਪੁਰ
ਟ੍ਰੇਨ ਨੰਬਰ- 11010, ਪੁਣੇ-ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ
ਟ੍ਰੇਨ ਨੰਬਰ- 12124, ਪੁਣੇ-ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ
ਇਸ ਤੋਂ ਇਲਾਵਾ ਭਾਰੀ ਬਾਰਸ਼ ਅਤੇ ਤੇਜ਼ ਹਨ੍ਹੇਰੀ ਕਾਰਨ ਛੱਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਏਅਰਪੋਰਟ ਤੋਂ 17 ਫਲਾਈਟਾਂ ਰੱਦ ਕੀਤੀਆਂ ਗਈਆਂ ਹਨ। 217 ਉਡਾਣਾਂ ਨੂੰ ਡਾਇਵਰਟ ਕਰਨਾ ਪਿਆ ਹੈ। ਮੌਸਮ ਵਿਭਾਗ ਨੇ ‘ਰੈੱਡ ਅਲਰਟ’ ਜਾਰੀ ਕੀਤਾ ਹੈ, ਜਿਸ ਵਿੱਚ ਅਗਲੇ 24 ਘੰਟਿਆਂ ਦੌਰਾਨ 300 ਮਿਲੀਮੀਟਰ ਤੱਕ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ।ਇਸ ਤੋਂ ਇਲਾਵਾ, ਤ੍ਰਿਯੰਬਕੇਸ਼ਵਰ ਅਤੇ ਨਾਸਿਕ ਵਿਚਕਾਰ ਬੱਦਲ ਫਟਣ ਦੀ ਸੰਭਾਵਨਾ ਹੈ। ਅੱਜ ਨਾਸਿਕ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

