BIG NEWS : ਕੇਂਦਰੀ ਮੰਤਰੀ ਨਾਰਾਇਣ ਰਾਣੇ ਗ੍ਰਿਫ਼ਤਾਰ, ਮੁੱਖ ਮੰਤਰੀ ਉੱਧਵ ਠਾਕਰੇ ਵਿਰੁੱਧ ਦਿੱਤਾ ਸੀ ਵਿਵਾਦਤ ਬਿਆਨ

TeamGlobalPunjab
1 Min Read

ਮੁੰਬਈ : ਮਹਾਰਾਸ਼ਟਰ ਪੁਲਿਸ ਨੇ ਮੰਗਲਵਾਰ ਨੂੰ ਕੇਂਦਰੀ ਮੰਤਰੀ ਨਰਾਇਣ ਰਾਣੇ ਨੂੰ ਥੱਪੜ ਮਾਰਨ ਦੇ ਬਿਆਨ ਦੇ ਸਬੰਧ ਵਿੱਚ ਗ੍ਰਿਫਤਾਰ ਕਰ ਲਿਆ ਹੈ। ਰਾਣੇ ‘ਤੇ ਮੁੱਖ ਮੰਤਰੀ ਉੱਧਵ ਠਾਕਰੇ ਵਿਰੁੱਧ ਇਤਰਾਜ਼ਯੋਗ ਬਿਆਨ ਦੇਣ ਦਾ ਦੋਸ਼ ਹੈ। ਨਰਾਇਣ ਰਾਣੇ ਨੂੰ ਪਹਿਲਾਂ ਚਿਪਲੂਨ ਤੋਂ ਹਿਰਾਸਤ ਵਿੱਚ ਲਿਆ ਗਿਆ, ਫਿਰ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ।

ਦਰਅਸਲ, ਰਾਣੇ ਨੇ ਹਾਲ ਹੀ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਬਾਰੇ ਇੱਕ ਬਿਆਨ ਦਿੱਤਾ ਸੀ। ਇਸ ਬਿਆਨ ਵਿੱਚ ਠਾਕਰੇ ਦੀ ਆਲੋਚਨਾ ਦੇ ਨਾਲ ਨਾਲ ਉਨ੍ਹਾਂ ਨੂੰ ਥੱਪੜ ਮਾਰਨ ਦੀ ਗੱਲ ਵੀ ਕਹੀ ਸੀ। ਇਸ ਬਿਆਨ ਤੋਂ ਬਾਅਦ ਰਾਣੇ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ। ਜਿਸ ਤੋਂ ਬਾਅਦ ਨਾਸਿਕ ਪੁਲਿਸ ਨਾਰਾਇਣ ਰਾਣੇ ਦੀ ਗ੍ਰਿਫਤਾਰੀ ਲਈ ਰਤਨਾਗਿਰੀ ਲਈ ਰਵਾਨਾ ਹੋ ਗਈ ਸੀ।

ਇਸ ਦੇ ਨਾਲ ਹੀ, ਗ੍ਰਿਫਤਾਰੀ ਦੀ ਜਾਣਕਾਰੀ ਮਿਲਣ ਦੇ ਤੁਰੰਤ ਬਾਅਦ, ਕੇਂਦਰੀ ਮੰਤਰੀ ਰਾਣੇ ਨੇ ਰਤਨਾਗਿਰੀ ਅਦਾਲਤ ਵਿੱਚ ਅਗਾਂਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਨਰਾਇਣ ਰਾਣੇ ਦੇ ਖਿਲਾਫ ਚਾਰ ਐਫਆਈਆਰ ਦਰਜ ਹਨ।

ਅਪਡੇਟ:  ਕੈਬਨਿਟ ਮੰਤਰੀ ਨਰਾਇਣ ਰਾਣੇ ਦੇ ਖਿਲਾਫ ਇੱਕ ਹੋਰ ਮਾਮਲਾ ਠਾਣੇ ਦੇ ਨੌਪਾਡਾ ਥਾਣੇ ‘ਚ ਦਰਜ ਕੀਤਾ ਗਿਆ ਹੈ। ਇਹ ਸ਼ਿਕਾਇਤ ਠਾਣੇ ਨਗਰ ਨਿਗਮ ਦੇ ਮੇਅਰ ਨਰੇਸ਼ ਮਹਾਸਕੇ ਨੇ ਦਰਜ ਕਰਵਾਈ ਹੈ।

Share This Article
Leave a Comment