ਨਾਸਿਕ ਦੇ ਕੋਵਿਡ ਹਸਪਤਾਲ ‘ਚ ਆਕਸਿਜਨ ਟੈਂਕ ਲੀਕ, ਸਪਲਾਈ ਰੁਕਣ ਕਾਰਨ 22 ਮਰੀਜ਼ਾਂ ਦੀ ਮੌਤ

TeamGlobalPunjab
1 Min Read

ਨਾਸਿਕ: ਮਹਾਰਾਸ਼ਟਰ ਵਿੱਚ ਆਕਸਿਜਨ ਦੀ ਕਮੀ ਦੀ ਕਾਰਨ ਲੋਕਾਂ ਦੀ ਜਿਥੇ ਇੱਕ ਪਾਸੇ ਮੌਤ ਹੋ ਰਹੀ ਹੈ। ਉੱਥੇ ਹੀ ਦੂਜੇ ਪਾਸੇ ਸੂਬੇ ਦੇ ਨਾਸਿਕ ਸ਼ਹਿਰ ਵਿੱਚ ਆਕਸਿਜਨ ਟੈਂਕਰ ਤੋਂ ਆਕਸੀਜਨ ਦੇ ਲੀਕ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਘਟਨਾ ਵਿੱਚ 22 ਮਰੀਜਾਂ ਦੀ ਵੈਂਟੀਲੇਟਰ ‘ਤੇ ਮੌਤ ਹੋ ਗਈ।

ਇਹ ਘਟਨਾ ਨਾਸਿਕ ਦੇ ਜ਼ਾਕਿਰ ਹੁਸੈਨ ਹਸਪਤਾਲ ਵਿੱਚ ਵਾਪਰੀ ਹੈ। ਜਿੱਥੇ ਅਚਾਨਕ ਆਕਸਿਜਨ ਟੈਂਕਰ ਤੋਂ ਆਕਸਿਜਨ ਲੀਕ ਹੋਣ ਕਾਰਨ ਪੂਰੇ ਹਸਪਤਾਲ ਵਿੱਚ ਧੁਆਂ ਹੀ ਧੁਆਂ ਹੋ ਗਿਆ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੀਕੇਜ ਦੀ ਵਜ੍ਹਾ ਕਾਰਨ ਆਕਸੀਜਨ ਦੀ ਸਪਲਾਈ ਲਗਭਗ ਅੱਧੇ ਘੰਟੇ ਤੱਕ ਠਪ ਹੋ ਗਈ ਸੀ, ਜਿਸ ਕਾਰਨ ਵੈਂਟੀਲੇਟਰ ‘ਤੇ ਮੌਜੂਦ 22 ਮਰੀਜਾਂ ਦੀ ਮੌਤ ਹੋ ਗਈ।

ਕੋਰੋਨਾ ਦੇ ਵਧ ਰਹੇ ਕੇਸਾਂ ਦੇ ਵਿਚਾਲੇ ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ਵਿੱਚ ਆਕਸਿਜਨ ਦੀ ਭਾਰੀ ਕਮੀ ਹੈ। ਇਸ ਵਜ੍ਹਾ ਕਾਰਨ ਆਏ ਦਿਨ ਮਰੀਜ਼ਾਂ ਨੂੰ ਆਪਣੀ ਜਾਨ ਗਵਾਉਣੀ ਪੈ ਰਹੀ ਹੈ।

Share this Article
Leave a comment