ਕੋਰੋਨਾ ਨੂੰ ਲੈ ਕੇ ਮਹਾਰਾਸ਼ਟਰ ਅਲਰਟ: ਰਾਜ ਅੰਦਰ ਟਾਸਕ ਫੋਰਸ ਦਾ ਕੀਤਾ ਜਾਵੇਗਾ ਗਠਨ

Global Team
2 Min Read

ਮੁੰਬਈ: ਚੀਨ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਨੇ ਭਾਰਤ ਸਮੇਤ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਚੀਨ ਵਿੱਚ ਕੋਰੋਨਾ ਦੇ ਪ੍ਰਕੋਪ ਦੇ ਮੱਦੇਨਜ਼ਰ ਇੱਕ ਸਮੀਖਿਆ ਮੀਟਿੰਗ ਤੋਂ ਬਾਅਦ ਕੇਂਦਰ ਨੇ ਲੋਕਾਂ ਨੂੰ ਭੀੜ ਵਿੱਚ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। ਜਿਸ ਤੋਂ ਬਅਦ ਮਹਾਰਾਸ਼ਟਰ ਵੀ ਕੋਵਿਡ ਅਲਰਟ ‘ਤੇ ਹੈ। ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਲਦ ਹੀ ਟਾਸਕ ਫੋਰਸ ਦਾ ਗਠਨ ਕੀਤਾ ਜਾਵੇਗਾ। ਮਹਾਰਾਸ਼ਟਰ ਵਿੱਚ ਵਰਤਮਾਨ ਵਿੱਚ 132 ਸਰਗਰਮ ਕੋਵਿਡ ਕੇਸ ਹਨ। ਇਸ ਕਾਰਨ ਲਗਭਗ 17 ਬੱਚਿਆਂ ਦੀ ਜਾਨ ਜਾ ਚੁੱਕੀ ਹੈ, ਇਸ ਲਈ ਬ੍ਰਿਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ (ਬੀ.ਐੱਮ.ਸੀ.) ਇਨ੍ਹਾਂ ਸਾਰੀਆਂ ਬੀਮਾਰੀਆਂ ਦੇ ਟੀਕਾਕਰਨ ਨੂੰ ਤੇਜ਼ ਕਰਨ ਲਈ ਸੇਵਾਮੁਕਤ ਨਰਸਾਂ ਦੀ ਭਾਲ ਕਰ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਨੂੰ ਲੈ ਕੇ ਚੀਨ ਦੀ ਵਿਗੜਦੀ ਸਥਿਤੀ ਨੇ ਭਾਰਤ ਵਿੱਚ ਫਿਰ ਤੋਂ ਹਲਚਲ ਮਚਾ ਦਿੱਤੀ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਨਾਲ-ਨਾਲ ਮਹਾਰਾਸ਼ਟਰ, ਜੋ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਇਸ ਨੂੰ ਲੈ ਕੇ ਚਿੰਤਤ ਹੈ। ਨਾਗਪੁਰ ‘ਚ ਮਹਾਰਾਸ਼ਟਰ ਵਿਧਾਨ ਸਭਾ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ‘ਚ ਵਿਰੋਧੀ ਧਿਰ ਦੇ ਨੇਤਾ ਅਜੀਤ ਪਵਾਰ ਦੀ ਮੰਗ ‘ਤੇ ਕਾਰਵਾਈ ਕਰਦੇ ਹੋਏ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਕ ਟਾਸਕ ਫੋਰਸ ਦੇ ਗਠਨ ਦਾ ਐਲਾਨ ਕੀਤਾ।ਫਡਨਵੀਸ ਨੇ ਕਿਹਾ,”ਵਿਰੋਧੀ ਧਿਰ ਦੇ ਨੇਤਾ ਦਾ ਬਹੁਤ ਮਹੱਤਵਪੂਰਨ ਸਵਾਲ ਹੈ। ਅਸੀਂ ਕੇਂਦਰ ਨਾਲ ਤਾਲਮੇਲ ਕਰਾਂਗੇ ਅਤੇ ਵਿਰੋਧੀ ਧਿਰ ਦੇ ਨੇਤਾ ਦੇ ਸੁਝਾਅ ਅਨੁਸਾਰ, ਅਸੀਂ ਇੱਕ ਟਾਸਕ ਫੋਰਸ ਜਾਂ ਇੱਕ ਕਮੇਟੀ ਬਣਾਵਾਂਗੇ। ਇਹ ਟਾਸਕ ਫੋਰਸ ਕੋਵਿਡ ਨਾਲ ਮੌਜੂਦਾ ਸਥਿਤੀ ‘ਤੇ ਵਿਚਾਰ ਕਰੇਗੀ ਅਤੇ ਉਸ ਅਨੁਸਾਰ ਕੰਮ ਕਰੇਗੀ।”

 

Share this Article
Leave a comment