ਨਿਊਜ਼ ਡੈਸਕ: ਨੈਸਲੇ ਕੰਪਨੀ ਨੂੰ ਖਰਾਬ ਮੈਗੀ ਦੇਣ ਦੇ ਬਦਲੇ ‘ਚ ਸ਼ਿਕਾਇਤਕਰਤਾ ਨੂੰ 50 ਹਜ਼ਾਰ ਰੁਪਏ ਜ਼ੁਰਮਾਨਾ ਦੇਣਾ ਹੋਵੇਗਾ। ਉੱਥੇ ਹੀ ਨੈਸਲੇ ਨੂੰ ਸ਼ਿਕਾਇਤਕਰਤਾ ਨੂੰ 10 ਹਜ਼ਾਰ ਰੁਪਏ ਮੁਕੱਦਮਾ ਰਾਸ਼ੀ ਤੇ 50 ਹਜ਼ਾਰ ਰੁਪਏ ਖਪਤਕਾਰ ਫੋਰਮ ਦੇ ਕਾਨੂੰਨੀ ਸਹਾਇਤਾ ਫੰਡ ਵਿਚ ਵੀ ਜਮ੍ਹਾ ਕਰਵਾਉਣੇ ਹੋਣਗੇ। ਇਹ ਫੈਸਲਾ ਖਪਤਕਾਰ ਫੋਰਮ ਦੇ ਪ੍ਰਧਾਨ ਹੇਮਾਂਸ਼ੂ ਮਿਸ਼ਰਾ, ਮੈਂਬਰ ਆਰਤੀ ਸੂਦ ਤੇ ਨਾਰਾਇਣ ਠਾਕੁਰ ਦੀ ਬੈਂਚ ਨੇ ਸੁਣਾਇਆ ਹੈ।
ਫੋਰਮ ‘ਚ ਸ਼ਿਕਾਇਤਕਰਤਾ ਪਿਊਸ਼ ਅਵੱਸਥੀ ਨਿਵਾਸੀ ਥੰਡੋਲ ਤਹਿਸੀਲ ਪਾਲਮਪੁਰ ਨੇ ਦੱਸਿਆ ਕਿ ਉਸ ਦੇ ਪਿਤਾ ਏਅਰਫੋਰਸ ਤੋਂ ਸੇਵਾਮੁਕਤ ਹਨ। ਉਨ੍ਹਾਂ ਨੇ ਨੌ ਜੁਲਾਈ 2023 ਨੂੰ ਹੋਲਟਾ ਸਥਿਤ ਸੈਨਾ ਦੀ ਸੀਐੱਸਡੀ ਕੰਟੀਨ ਤੋਂ ਛੇ ਪੈਕਟ ਮੈਗੀ ਦੇ ਖਰੀਦੇ ਸਨ। ਜਦੋਂ ਉਨ੍ਹਾਂ ਨੇ ਇਕ ਪੈਕਟ ਖੋਲ੍ਹ ਕੇ ਮੈਗੀ ਬਣਾਉਣੀ ਚਾਹੀ ਤਾਂ ਉਸ ਵਿਚ ਜਿਊਂਦੇ ਕੀੜੇ ਨਿਕਲੇ। ਸ਼ਿਕਾਇਤਕਰਤਾ ਨੇ ਮੈਗੀ ਵਿਚ ਕੀੜੇ ਹੋਣ ਦੀ ਸ਼ਿਕਾਇਤ ਮੇਲ ਰਾਹੀਂ ਨੈਸਲੇ ਕੰਪਨੀ ਦੇ ਅਧਿਕਾਰੀਆਂ ਨਾਲ ਕੀਤੀ।
ਇਸ ਤੋਂ ਬਾਅਦ ਭਰੋਸਾ ਦਿੱਤਾ ਗਿਆ ਕਿ ਇਸ ਵਿਸ਼ੇ ’ਤੇ ਜਾਂਚ ਕਮੇਟੀ ਬਣਾਉਣਗੇ ਤੇ ਠੀਕ ਕਾਰਵਾਈ ਕਰਕੇ ਉਨ੍ਹਾਂ ਨੂੰ ਫਿਰ ਤੋਂ ਮੈਗੀ ਵੀ ਦੇਣਗੇ। ਸ਼ਿਕਾਇਤਕਰਤਾ ਮੁਤਾਬਕ ਦੋ ਮਹੀਨੇ ਦਾ ਸਮਾਂ ਲੰਘਣ ਮਗਰੋਂ ਵੀ ਜਦੋਂ ਕੰਪਨੀ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਵਿਚ ਦੇਖਿਆ ਗਿਆਕਿ ਕੀੜਿਆਂ ਵਾਲੀ ਮੈਗੀ ਦਿੱਤੀ ਗਈ ਸੀ। ਸਾਰੀਆਂ ਧਿਰਾਂ ਨੂੰ ਸੁਣਨ ਮਗਰੋਂ ਫੋਰਮ ਨੇ ਇਹ ਫੈਸਲਾ ਸੁਣਾਇਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।