ਆ ਦੇਖੋ,ਇਸ ਕਾਰਨ ਲੱਗ ਰਿਹਾ ਹੈ ਪੰਜਾਬ ਦੇ ਮਾਲੀਏ ਨੂੰ ਚੂਨਾ

TeamGlobalPunjab
1 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਵਿਧਾਇਕ ਅਮਨ ਅਰੋੜਾ ਵਲੋਂ ਹਰ ਦਿਨ ਪੰਜਾਬ ਸਰਕਾਰ ਨੂੰ ਕਿਸੇ ਨਾ ਕਿਸੇ ਵਿਸ਼ੇ ਤੇ ਸੁਝਾਅ ਦਿੰਦੇ ਰਹਿੰਦੇ ਹਨ । ਅੱਜ ਇਕ ਵਾਰ ਫਿਰ ਅਰੋੜਾ ਨੇ ਸੋਸ਼ਲ ਮੀਡੀਆ ਰਾਹੀਂ ਅਤੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿਖ ਕਿ ਸੂਬੇ ਦੇ ਆਬਕਾਰੀ ਵਿਭਾਗ ਨੂੰ ਲੈ ਕੇ ਸੁਝਾਅ ਦਿਤੇ ਹਨ । ਅਮਨ ਅਰੋੜਾ ਨੇ ਕਿਹਾ ਕਿ ਸੂਬੇ ਦੇ ਆਬਕਾਰੀ ਵਿਭਾਗ ਨੂੰ ੩ ਤਰੀਕੇ ਨਾਲ ਚੂਨਾ ਲਗਾਇਆ ਜਾ ਰਿਹਾ ਹੈ ।

ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਹਫਤੇ ਵਿਚ ਸ਼ਰਾਬ ਵਲੋਂ ਹੀ ਸੂਬੇ ਅੰਦਰ ਪਵਾੜੇ ਪਾਏ ਗਏ ਹਨ ਅਤੇ ਵਡੇ ਪੱਧਰ ਤੇ ਮਾਲੀਏ ਨੂੰ ਚੂਨਾ ਲਗਾਇਆ ਜਾ ਰਿਹਾ ਹੈ । ਅਮਨ ਅਰੋੜਾ ਨੇ ਕਿਹਾ ਕਿ ਸ਼ਰਾਬ ਮਾਫੀਆ ਤਿੰਨ ਤਰੀਕੇ ਨਾਲ ਪੰਜਾਬ ਦੇ ਮਾਲੀਏ ਨੂੰ ਢਾਹ ਲਗਾ ਰਿਹਾ ਹੈ । ਅਮਨ ਅਰੋੜਾ ਨੇ ਕਿਹਾ ਸ਼ਰਾਬ ਮਾਫੀਏ ਦੀਆ ਜੜ੍ਹਾਂ ਪੰਜਾਬ ਵਿਚ ਇਨੀਂ ਡੂੰਗਿਆ ਚਲੀਆ ਗਈਆਂ ਹਨ ਕਿ ਲਾਲੜੂ ਦੇ ਵਿਚ ਬੀਤੇ ਦਿਨੀ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ ਅਤੇ ਉਸ ਦੇ ਮਾਲਕ ਵਿਰੁੱਧ ਕਾਰਵਾਈ ਨਹੀਂ ਹੋਈ ।

Share this Article
Leave a comment