ਲੁਧਿਆਣਾ ‘ਚ ਕੋਰੋਨਾ ਵਾਇਰਸ ਦਾ ਚੌਥਾ ਪਾਜ਼ਿਟਿਵ ਮਾਮਲਾ ਆਇਆ ਸਾਹਮਣੇ

TeamGlobalPunjab
1 Min Read

ਲੁਧਿਆਣਾ: ਜ਼ਿਲ੍ਹੇ ਦੇ ਅਮਰਪੁਰਾ ਤੋਂ ਬਾਅਦ ਹੁਣ ਸ਼ਿਮਲਾਪੁਰੀ ਵਿੱਚ ਕੋਰੋਨਾ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਦੀ 69 ਸਾਲਾ ਮਹਿਲਾ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਪਾਈ ਗਈ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਇਸਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਮੁਤਾਬਕ ਮਹਿਲਾ ਫੋਰਟਿਸ ਹਸਪਤਾਲ ਵਿੱਚ ਭਰਤੀ ਹੈ ਅਤੇ ਵੈਂਟਿਲੇਟਰ ‘ਤੇ ਹੈ। ਮਹਿਲਾ ਦੇ ਸੈਂਪਲ ਵੀਰਵਾਰ ਸਵੇਰੇ ਭੇਜੇ ਗਏ ਸਨ ਜਿਸਦੀ ਰਿਪੋਰਟ ਬੀਤੀ ਰਾਤ ਆਈ।

ਮਹਿਲਾ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਉਂਦੇ ਹੀ ਸਿਹਤ ਵਿਭਾਗ ਦੀ ਟੀਮਾਂ ਨੂੰ ਇਲਾਕੇ ਵਿੱਚ ਭੇਜ ਦਿੱਤਾ ਗਿਆ। ਜਿਨ੍ਹਾਂ ਵੱਲੋਂ ਘਰ ਦੇ ਆਸਪਾਸ ਰਹਿਣ ਵਾਲੇ ਲਗਭਗ ਇੱਕ ਦਰਜਨ ਤੋਂ ਜ਼ਿਆਦਾ ਲੋਕਾਂ ਦੇ ਸੈਂਪਲ ਲਏ ਗਏ। ਜ਼ਿਲ੍ਹੇ ਵਿੱਚ ਕੋਰੋਨਾ ਪਾਜ਼ਿਟਿਵ ਦੇ ਚਾਰ ਮਰੀਜ ਸਾਹਮਣੇ ਆ ਚੁੱਕੇ ਹਨ।

ਮਿਲੀ ਜਾਣਕਾਰੀ ਮੁਤਾਬਕ ਮਹਿਲਾ 17 ਮਾਰਚ ਨੂੰ ਲੁਧਿਆਣਾ ਤੋਂ ਬੱਸ ਵਿੱਚ ਮੁਹਾਲੀ ਗਈ ਸੀ ਤੇ ਰਿਸ਼ਤੇਦਾਰ ਦੇ ਘਰ ਰੁਕੀ ਸੀ। 23 ਮਾਰਚ ਨੂੰ ਮਹਿਲਾ ਵਿੱਚ ਕੋਰੋਨਾ ਵਾਇਰਸ ਦੇ ਖੰਘ, ਜ਼ੁਖਾਮ, ਬੁਖਾਰ ਵਰਗੇ ਲੱਛਣ ਆਉਣੇ ਸ਼ੁਰੂ ਹੋ ਗਏ ਸਨ। 31 ਮਾਰਚ ਨੂੰ ਮਹਿਲਾ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਤੇ ਸਾਹ ਲੈਣ ਚ ਤਕਲੀਫ ਹੋਣ ਲੱਗੀ।

Share this Article
Leave a comment