ਲੁਧਿਆਣਾ: ਕੋਰੋਨਾ ਪਾਜ਼ਿਟਿਵ ਜ਼ਿਲ੍ਹਾ ਮੰਡੀ ਅਫ਼ਸਰ ਦੀ ਬੀਡੀਪੀਓ ਧੀ ਵੀ ਆਈ ਕੋਰੋਨਾ ਪਾਜ਼ਿਟਿਵ

TeamGlobalPunjab
1 Min Read

ਲੁਧਿਆਣਾ: ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਇੱਕ ਕਰੋਨਾਵਾਇਰਸ ਦਾ ਮਰੀਜ਼ ਸਾਹਮਣੇ ਆਇਆ ਹੈ। ਪਹਿਲਾਂ ਤੋਂ ਕੋਰੋਨਾ ਪਾਜ਼ਿਟਿਵ ਮਹਿਲਾ ਜ਼ਿਲ੍ਹਾ ਮੰਡੀ ਅਫ਼ਸਰ ਦੀ ਧੀ ਦੀ ਰਿਪੋਰਟ ਅੱਜ ਪਾਜ਼ਿਟਿਵ ਆ ਗਈ, ਜਿਸਦੀ ਪੁਸ਼ਟੀ ਲੁਧਿਆਣਾ ਦੇ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕੀਤੀ ਹੈ। ਪਾਜ਼ਿਟਿਵ ਆਈ ਲੜਕੀ ਦੋਰਾਹਾ ਵਿਚ ਬੀਡੀਪੀਓ ਹੈ। ਇਸ ਤੋਂ ਬਾਅਦ ਹੁਣ ਲੁਧਿਆਣਾ ਵਿਚ ਕਰੋਨਾਵਾਇਰਸ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 17 ਹੋ ਗਈ ਹੈ। ਜਿਨ੍ਹਾਂ ਵਿਚੋਂ ਚਾਰ ਮਰੀਜ਼ ਠੀਕ ਹੋ ਚੁੱਕੇ ਹਨ।

ਇਸ ਤੋਂ ਪਹਿਲਾਂ ਬੀਤੀ ਰਾਤ ਲੁਧਿਆਣਾ ਦੇ ਇੱਕ ਸਿਵਲ ਸਪਲਾਈ ਅਫ਼ਸਰ ਦੀ ਪ੍ਰਾਈਵੇਟ ਹਸਪਤਾਲ ਵਿਚ ਇਲਾਜ਼ ਦੌਰਾਨ ਮੌਤ ਹੋ ਗਈ ਹੈ, ਉਨ੍ਹਾਂ ਨੂੰ ਕਰੋਨਾ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਰਿਪੋਰਟ ਹਸਪਤਾਲ ਵੱਲੋਂ ਟੈਸਟ ਲਈ ਭੇਜੀ ਜਾ ਚੁੱਕੀ ਹੈ।

Share this Article
Leave a comment