ਲੁਧਿਆਣਾ: ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਇੱਕ ਕਰੋਨਾਵਾਇਰਸ ਦਾ ਮਰੀਜ਼ ਸਾਹਮਣੇ ਆਇਆ ਹੈ। ਪਹਿਲਾਂ ਤੋਂ ਕੋਰੋਨਾ ਪਾਜ਼ਿਟਿਵ ਮਹਿਲਾ ਜ਼ਿਲ੍ਹਾ ਮੰਡੀ ਅਫ਼ਸਰ ਦੀ ਧੀ ਦੀ ਰਿਪੋਰਟ ਅੱਜ ਪਾਜ਼ਿਟਿਵ ਆ ਗਈ, ਜਿਸਦੀ ਪੁਸ਼ਟੀ ਲੁਧਿਆਣਾ ਦੇ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕੀਤੀ ਹੈ। ਪਾਜ਼ਿਟਿਵ ਆਈ ਲੜਕੀ ਦੋਰਾਹਾ ਵਿਚ ਬੀਡੀਪੀਓ ਹੈ। ਇਸ ਤੋਂ ਬਾਅਦ ਹੁਣ ਲੁਧਿਆਣਾ ਵਿਚ ਕਰੋਨਾਵਾਇਰਸ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 17 ਹੋ ਗਈ ਹੈ। ਜਿਨ੍ਹਾਂ ਵਿਚੋਂ ਚਾਰ ਮਰੀਜ਼ ਠੀਕ ਹੋ ਚੁੱਕੇ ਹਨ।
Ludhiana: BDPO Doraha, daughter of the already positive District Mandi Officer, Ludhiana—also tests positive.
Being taken to CH Ludhiana.
— KBS Sidhu, IAS, Spl. Chief Secretary, Punjab. (@kbssidhu1961) April 24, 2020
ਇਸ ਤੋਂ ਪਹਿਲਾਂ ਬੀਤੀ ਰਾਤ ਲੁਧਿਆਣਾ ਦੇ ਇੱਕ ਸਿਵਲ ਸਪਲਾਈ ਅਫ਼ਸਰ ਦੀ ਪ੍ਰਾਈਵੇਟ ਹਸਪਤਾਲ ਵਿਚ ਇਲਾਜ਼ ਦੌਰਾਨ ਮੌਤ ਹੋ ਗਈ ਹੈ, ਉਨ੍ਹਾਂ ਨੂੰ ਕਰੋਨਾ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਰਿਪੋਰਟ ਹਸਪਤਾਲ ਵੱਲੋਂ ਟੈਸਟ ਲਈ ਭੇਜੀ ਜਾ ਚੁੱਕੀ ਹੈ।