ਵਿਧਵਾ ਔਰਤ ਨਾਲ ਜਬਰ-ਜ਼ਨਾਹ ਕਰਦੇ ASI ਨੂੰ ਲੋਕਾਂ ਨੇ ਵੀਡੀਓ ਬਣਾ ਕੇ ਰੰਗੇ ਹੱਥੀਂ ਕੀਤਾ ਕਾਬੂ

TeamGlobalPunjab
2 Min Read

ਬਠਿੰਡਾ(ਪਰਮਿੰਦਰ ਸਿੰਘ): ਜਿਸ ਪੁਲਿਸ ਨੂੰ ਦੇਖ ਕੇ ਸਾਰੇ ਸੁਰੱਖਿਆ ਦੀ ਉਮੀਦ ਕਰਦੇ ਨੇ ਜੇਕਰ ਓਹੀ ਨੀਚ ਹਰਕਤ ‘ਤੇ ਉਤਰ ਆਉਣ ਫਿਰ ਲੋਕ ਕਿਸ ਕੋਲ ਜਾਕੇ ਮਦਦ ਲਈ ਗੁਹਾਰ ਲਗਾਉਣਗੇ।

ਬਠਿੰਡਾ ਜ਼ਿਲ੍ਹਾ ਦੇ ਪਿੰਡ ਬਾਠ ਦੀ ਔਰਤ ਨਾਲ ਸੀਆਈਏ ਸਟਾਫ ਦੇ ਇਕ ASI ਦਾ ਕਥਿਤ ਤੌਰ ਤੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਿਤ ਔਰਤ  ਦੇ ਅਨੁਸਾਰ, ਕੁਝ ਦਿਨ ਪਹਿਲਾਂ ਪੁਲਿਸ ਨੇ ਉਸਦੇ ਬੇਟੇ ਖਿਲਾਫ ਝੂਠਾ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਸੀ।ਇਸ ਦੌਰਾਨ ਮੁੰਡੇ ਨੂੰ ਬਚਾਉਣ ਲਈ ਗੁਰਵਿੰਦਰ ਔਰਤ ਨੂੰ ਲਗਾਤਾਰ ਬਲੈਕਮੇਲ ਕਰ ਰਿਹਾ ਸੀ। ਪੀੜਤ ਔਰਤ ਨੇ ਇਸ ਮਾਮਲੇ ਦੀ ਜਾਣਕਾਰੀ ਪਹਿਲਾਂ ਤੋਂ ਹੀ ਪਿੰਡ ਵਾਲਿਆਂ ਨੂੰ ਦੇ ਦਿੱਤੀ ਸੀ।

ਇਲਾਕਾ ਵਾਸੀ ਤੇ ਮੈਂਬਰ ਬਲਾਕ ਸਮਿਤੀ ਭੋਲਾ ਸਿੰਘ ਮਾਨ ਨੇ ਦੱਸਿਆ ਕਿ ਪੀੜਤ ਔਰਤ ਵਿਧਵਾ ਹੈ ਤੇ ਉਸ ਨੇ ਕੁਝ ਦਿਨ ਪਹਿਲਾਂ ਉਸ ਕੋਲ ਆ ਕੇ ਦੱਸਿਆ ਕਿ ਏ ਐਸ ਆਈ ਗੁਰਵਿੰਦਰ ਸਿੰਘ ਨੇ ਉਸ ਦੇ ਪੁਤਰ ਤੇ ਆਫੀਮ ਦਾ ਮਾਮਲਾ ਦਰਜ ਕੀਤਾ ਸੀ ਤੇ ਓਹ ਲਗਾਤਾਰ ਉਸ ਔਰਤ ਨਾਲ ਸਰੀਰਕ ਸਬੰਧ ਬਨਓਣ ਲਈ ਦਬਾਅ ਬਣਾ ਰਿਹਾ ਸੀ। ਮਾਨ ਨੇ ਦਸਿਆ ਕਿ ਪੀੜਿਤਾ ਨੇ ਉਨ੍ਹਾਂ ਨੂੰ ਦੱਸਿਆ ਕਿ ASI ਪਹਿਲਾ ਵੀ ਉਸ ਨਾਲ ਜ਼ਬਰਨ ਸਬੰਧ ਬਣਾ ਚੁੱਕਿਆ ਹੈ।

ਜਦੋਂ ਰਾਤ ਨੂੰ ਗੁਰਵਿੰਦਰ ਜ਼ਬਰਦਸਤੀ ਔਰਤ ਦੇ ਘਰ ਆ ਵੜਿਆ ਤੇ ਉਸ ਨਾਲ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕਰ ਹੀ ਰਿਹਾ ਸੀ ਕਿ ਪਿੰਡ ਵਾਲ਼ਿਆਂ ਨੇ ਆ ਕੇ ਉਸਦੀ ਵਿਡੀਓ ਬਣਾ ਲਈ।

- Advertisement -

ਰਿਪੋਰਟਰ ਨੇ ਇਸ ਮਸਲੇ ਤੇ ਜਦੋਂ ਪੁਲਿਸ ਅਧਿਕਾਰੀਆਂ ਨਾਲ ਗਲਬਾਤ ਕੀਤੀ ਤੇ ਓਹ ਕੰਨੀ ਕਟਦੇ ਨਜ਼ਰ ਆਏ। ਪਰ ਉਨ੍ਹਾਂ ਕਿਹਾ ਮਾਮਲਾ ਉਨ੍ਹਾਂ ਦੇ ਧਿਆਨ ‘ਚ ਲਿਆਂਦਾ ਗਿਆ ਹੈ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

 

Share this Article
Leave a comment