ਸਾਵਧਾਨ! ਹੁਣ 25 ਦਿਨਾਂ ਤੋਂ ਪਹਿਲਾਂ ਬੁੱਕ ਨਹੀਂ ਹੋਵੇਗਾ LPG ਗੈਸ ਸਿਲੰਡਰ, ਨਵੇਂ ਨਿਯਮ ਲਾਗੂ

Global Team
2 Min Read

ਨਵੀ ਦਿੱਲੀ : ਈਰਾਨ ਜੰਗ ਅਤੇ ਪੱਛਮੀ ਏਸ਼ੀਆ ਵਿੱਚ ਤਣਾਅ ਕਾਰਨ ਵਿਸ਼ਵ ਪੱਧਰ ‘ਤੇ ਅਸਥਿਰਤਾ ਦਾ ਦੌਰ ਜਾਰੀ ਹੈ। ਇਸ ਅਸਥਿਰਤਾ ਦੇ ਵਿਚਕਾਰ ਪੈਟਰੋਲ-ਡੀਜ਼ਲ ਅਤੇ ਗੈਸ ਦੀ ਸਪਲਾਈ ਨੂੰ ਲੈ ਕੇ ਚਿੰਤਾਵਾਂ ਬਣੀਆਂ ਹੋਈਆਂ ਹਨ। ਇਸ ਦੌਰਾਨ ਕੁਦਰਤੀ ਗੈਸ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ LPG ਸਿਲੰਡਰ ਬੁਕਿੰਗ ਦੀ ਮਿਆਦ ਨੂੰ ਵਧਾ ਦਿੱਤਾ ਹੈ।

ਬਾਜ਼ਾਰ ਵਿੱਚ ਗੈਸ ਦੀ ਕਿੱਲਤ ਦੀਆਂ ਅਫਵਾਹਾਂ ਅਤੇ ਕਾਲਾਬਾਜ਼ਾਰੀ ਦੀਆਂ ਸੰਭਾਵਨਾਵਾਂ ਨੂੰ ਖ਼ਤਮ ਕਰਨ ਲਈ ਮੰਤਰਾਲੇ ਨੇ ਬੁਕਿੰਗ ਪ੍ਰਣਾਲੀ ਵਿੱਚ ਬਦਲਾਅ ਕੀਤਾ ਹੈ। ਹੁਣ ਘਰੇਲੂ ਖਪਤਕਾਰਾਂ ਲਈ ਦੋ ਰਿਫਿਲ ਬੁਕਿੰਗਾਂ ਦੇ ਵਿਚਕਾਰ 25 ਦਿਨਾਂ ਦਾ ਲਾਜ਼ਮੀ ਅੰਤਰ ਤੈਅ ਕੀਤਾ ਗਿਆ ਹੈ। ਪਹਿਲਾਂ ਇਹ ਮਿਆਦ ਘੱਟ ਸੀ, ਪਰ ਹੁਣ ਇਸ ਨੂੰ ਵਧਾ ਕੇ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਸਿਲੰਡਰਾਂ ਦੀ ਜਮ੍ਹਾਖੋਰੀ ਨਾ ਹੋਵੇ ਅਤੇ ਸਪਲਾਈ ਦੀ ਵੰਡ ਬਰਾਬਰ ਬਣੀ ਰਹੇ।

ਨਵੇਂ ਨਿਯਮਾਂ ਅਨੁਸਾਰ ਹੁਣ ਡਿਲੀਵਰੀ ਦੇ 25 ਦਿਨਾਂ ਬਾਅਦ ਹੀ ਦੂਜੇ ਸਿਲੰਡਰ ਦੀ ਬੁਕਿੰਗ ਹੋ ਸਕੇਗੀ, ਜਦਕਿ ਪਹਿਲਾਂ ਇਹ 21 ਦਿਨਾਂ ਬਾਅਦ ਕੀਤੀ ਜਾ ਸਕਦੀ ਸੀ। ਅਮਰੀਕਾ, ਇਜ਼ਰਾਈਲ-ਈਰਾਨ ਜੰਗ ਕਾਰਨ ਪੈਦਾ ਹੋਈਆਂ ਅਨਿਸ਼ਚਿਤਤਾਵਾਂ ਦਰਮਿਆਨ ਬਾਜ਼ਾਰ ਵਿੱਚ ਘਬਰਾਹਟ ਕਾਰਨ ਹੋ ਰਹੀ ਖਰੀਦਦਾਰੀ ਦੇ ਸੰਕੇਤ ਮਿਲਣ ਤੋਂ ਬਾਅਦ ਕੇਂਦਰ ਨੇ ਇਹ ਕਦਮ ਚੁੱਕਿਆ ਹੈ।

ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿੱਚ ਐਲ.ਪੀ.ਜੀ. ਦੀ ਲੋੜੀਂਦੀ ਸਪਲਾਈ ਉਪਲਬਧ ਹੈ ਅਤੇ ਸਟਾਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮੈਨੇਜ ਕਰਨ ਲਈ ਸਿਲੰਡਰਾਂ ਦੀ ਬੁਕਿੰਗ ਦਾ ਸਮਾਂ ਵਧਾਇਆ ਗਿਆ ਹੈ। ਹਾਲ ਹੀ ਵਿੱਚ, ਘਰੇਲੂ ਗੈਸ ਸਿਲੰਡਰ 60 ਰੁਪਏ ਮਹਿੰਗਾ ਹੋਇਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment