ਕੋਰੋਨਾ ਤੋਂ ਬਚਣ ਲਈ ਸਾਰੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ, ਕਿਸੇ ਵੀ ਤਰ੍ਹਾਂ ਦੀ ਢਿੱਲ ਪਵੇਗੀ ਮਹਿੰਗੀ : ਸਿਹਤ ਮੰਤਰਾਲਾ

TeamGlobalPunjab
2 Min Read

ਨਵੀਂ ਦਿੱਲੀ : ‘ਕੋਰੋਨਾ ਤੋਂ ਬਚਣ ਲਈ ਸਾਨੂੰ ਸਾਰੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ, ਇਨ੍ਹਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਮਹਿੰਗੀ ਪੈ ਸਕਦੀ ਹੈ,’ ਇਹ ਕਹਿਣਾ ਹੈ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਦਾ।

ਰਾਜਧਾਨੀ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ’ਚ ਤੇਜ਼ੀ ਨਾਲ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ, ਪਰ ਹਾਲੇ ਸੰਕ੍ਰਮਣ ਦਾ ਖ਼ਤਰਾ ਗਿਆ ਨਹੀਂ ਹੈ। ਕੋਰੋਨਾ ਦੇ ਮਾਮਲਿਆਂ ਦੀ ਜਾਣਕਾਰੀ ਦਿੰਦੇ ਹੋਏ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਨੇ ਦੱਸਿਆ ਕਿ ਕੋਰੋਨਾ ਤੋਂ ਬਚਣ ਲਈ ਸਾਨੂੰ ਸਾਰੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ। ਬ੍ਰਿਟੇਨ, ਰੂਸ ਅਤੇ ਬੰਗਲਾਦੇਸ਼ ’ਚ ਕੋਰੋਨਾ ਦੇ ਮਾਮਲਿਆਂ ’ਚ ਉਛਾਲ ਦੇਖਿਆ ਜਾ ਰਿਹਾ ਹੈ। ਅਸੀਂ ਹਾਲੇ ਵੀ ਕੋਰੋਨਾ ਦੀ ਦੂਸਰੀ ਲਹਿਰ ਨਾਲ ਨਜਿੱਠ ਰਹੇ ਹਾਂ। ਸਾਨੂੰ ਕੋਰੋਨਾ ਪ੍ਰੋਟੋਕਾਲ ਦੇ ਚੰਗੇ ਵਿਵਹਾਰ ਦਾ ਪ੍ਰਦਰਸ਼ਨ ਜਾਰੀ ਰੱਖਣ ਦੀ ਜ਼ਰੂਰਤ ਹੈ।

ਕੋਰੋਨਾ ਦੇ ਨਵੇਂ ਮਾਮਲਿਆਂ ’ਚੋਂ 80 ਫ਼ੀਸਦੀ ਦੇਸ਼ ਦੇ 90 ਜ਼ਿਲ੍ਹਿਆਂ ਤੋਂ ਸਾਹਮਣੇ ਆਏ ਹਨ। ਦੇਸ਼ ’ਚ ਪਿਛਲੇ ਇਕ ਹਫ਼ਤੇ ’ਚ ਰੋਜ਼ਾਨਾ ਔਸਤਨ ਨਵੇਂ ਮਾਮਲਿਆਂ ’ਚ 8 ਫ਼ੀਸਦ ਦੀ ਗਿਰਾਵਟ ਆਈ ਹੈ।  ਦੇਸ਼ ’ਚ ਕੋਰੋਨਾ ਦੀ ਰਿਕਵਰੀ ਦਰ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ ਜੋ ਕਿ ਹੁਣ 97.2 ਫ਼ੀਸਦ ਹੋ ਗਈ ਹੈ।

ਨੀਤੀ ਆਯੋਗ ਦੇ ਡਾਕਟਰ ਵੀ.ਕੇ. ਸਿੰਘ ਨੇ ਇਸ ਮੁੱਦੇ ‘ਤੇ ਜਤਾਈ ਚਿੰਤਾ

ਨੀਤੀ ਆਯੋਗ ਦੇ ਸਿਹਤ ਮੈਂਬਰ ਡਾਕਟਰ ਵੀ. ਕੇ. ਪਾਲ ਅਨੁਸਾਰ  ਲਾਕਡਾਊਨ ’ਚ ਢਿੱਲ ਦਿੱਤੇ ਜਾਣ ਤੋਂ ਬਾਅਦ ਤੋਂ ਟੂਰਿਸਟ ਸਥਾਨਾਂ ਅਤੇ ਬਾਜ਼ਾਰਾਂ ’ਤੇ ਇਕ ਨਵਾਂ ਜੋਖ਼ਮ ਦੇਖਣ ਨੂੰ ਮਿਲ ਰਿਹਾ ਹੈ। ਜਿਥੇ ਭੀੜ ਦੇਖੀ ਜਾ ਰਹੀ ਹੈ, ਸੋਸ਼ਲ ਡਿਸਟੈਂਸਿੰਗ ਅਤੇ ਮਾਸਕ ਪ੍ਰੋਟੋਕਾਲ ਦਾ ਪਾਲਣ ਨਹੀਂ ਕੀਤਾ ਜਾ ਰਿਹਾ। ਵਾਇਰਸ ਲਈ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ਤਕ ਪਹੁੰਚਣਾ ਆਸਾਨ ਹੋ ਰਿਹਾ ਹੈ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੰਤਰਾਲੇ ਵੱਲੋਂ ਗਰਭਵਤੀਆਂ ਦੇ ਟੀਕਾਕਰਨ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਟੀਕਾਕਰਨ ਮੁਹਿੰਮ ’ਚ ਲਗਾਈ ਜਾ ਰਹੀਆਂ ਤਿੰਨੋਂ ਵੈਕਸੀਨ (ਕੋਵੈਕਸੀਨ, ਕੋਵਿਡਸ਼ੀਲਡ ਅਤੇ ਸਪੁਤਨਿਕ ਵੀ) ਦਾ ਉਪਯੋਗ ਕਰਨ ਦੇ ਉਹ ਹੱਕਦਾਰ ਹਨ। ਗਰਭਵਤੀਆਂ ਨੂੰ ਟੀਕਾਕਰਨ ਲਗਵਾਉਣਾ ਚਾਹੀਦਾ, ਉਹ ਬੇਹੱਦ ਜ਼ਰੂਰੀ ਹੈ।

Share this Article
Leave a comment