ਓਨਟਾਰੀਓ ਦੇ ਸਕੂਲ ਕਦੋਂ ਤੱਕ ਰਹਿਣਗੇ ਬੰਦ- ਪੜ੍ਹੋ ਨਵੀਂ ਅਪਡੇਟ

TeamGlobalPunjab
1 Min Read

ਓਨਟਾਰੀਓ ਦੇ ਸਿੱਖਿਆ ਮੰਤਰੀ Stephen Lecce ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿੰਨ੍ਹਾਂ ਦੱਸਿਆ ਕਿ ਪ੍ਰੋਵਿੰਸ ਦੇ ਚੀਫ ਮੈਡੀਕਲ ਅਧਿਕਾਰੀ ਡਾ: ਵਿਲੀਅਮਜ਼ ਦੀ ਸਲਾਹ ਦੇ ਨਾਲ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਸਕੂਲ 29 ਮਈ ਤੱਕ ਬੰਦ ਰਹਿਣਗੇ 30 ਅਤੇ 31 ਮਈ ਹਫ਼ਤੇ ਦਾ ਅੰਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਟਰੌਂਗ ਸਮਰ ਲਰਨਿੰਗ ਪ੍ਰੋਗਰਾਮ ‘ਤੇ ਵੀ ਕੰਮ ਕਰ ਰਹੀ ਹੈ।

 

ਓਨਟਾਰੀਓ ਸਰਕਾਰ ਵੱਲੋਂ ਮਈ ਦੇ ਅੰਤ ਤੱਕ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਵੱਲੋਂ ਇਸ ਫ਼ੈਸਲੇ ਦਾ ਸਮਰਥਨ ਕੀਤਾ ਗਿਆ ਹੈ। ਜਿੰਨ੍ਹਾਂ ਕਿਹਾ ਕਿ ਕੁੱਝ ਮਾਪੇ ਤਨਾਅ ਵਿੱਚ ਹੋਣਗੇ ਅਤੇ ਇਸ ਐਲਾਨ ਤੋਂ ਬਾਅਦ ਚਿੰਤਤ ਹੋਣਗੇ। ਪਰ ਕਰੋਨਾਵਾਇਰਸ ਵਿਰੁੱਧ ਇਕੱਠੇ ਹੋ ਕੇ ਲੜਾਈ ਲੜਨ ਲਈ ਇਹ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸਹਾਇਤਾ ਦੀ ਜ਼ਰੂਰਤ ਇਨ੍ਹਾਂ ਹਲਾਤਾਂ ਵਿੱਚ ਹੈ ਤਾਂ ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ ਕਿੱਡਸ ਹੈਲਪ ਫੋਨ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

- Advertisement -

Share this Article
Leave a comment