Lok Sabha Elections Results 2024: ਪੰਜਾਬ ‘ਚ ਭਲਕੇ ਹੋਵੇਗੀ ਵੋਟਾਂ ਦੀ ਗਿਣਤੀ, 24 ਥਾਵਾਂ ‘ਤੇ ਬਣੇ ਕੇਂਦਰ, ਜਾਣੋ ਹੋਰ ਤਿਆਰੀਆਂ

Global Team
2 Min Read

ਚੰਡੀਗੜ੍ਹ: ਲੋਕ ਸਭਾ ਚੋਣਾਂ 2024 ਲਈ ਚੋਣ ਪ੍ਰਚਾਰ 16 ਮਾਰਚ ਤੋਂ ਸ਼ੁਰੂ ਹੋ ਕੇ 75 ਦਿਨਾਂ ਤੱਕ ਚੱਲਿਆ। 19 ਅਪ੍ਰੈਲ ਤੋਂ 1 ਜੂਨ ਤੱਕ ਸੱਤ ਪੜਾਵਾਂ ‘ਚ ਵੋਟਿੰਗ ਹੋਈ। ਇਹ ਚੋਣ ਪ੍ਰਕਿਰਿਆ ਕੁੱਲ 43 ਦਿਨਾਂ ਤੱਕ ਚੱਲੀ। ਹੁਣ 4 ਜੂਨ ਨੂੰ ਪਿਛਲੇ 80 ਦਿਨਾਂ ਦਾ ਇੰਤਜ਼ਾਰ ਖਤਮ ਹੋ ਜਾਵੇਗਾ। ਇਸ ਵਾਰ ਚੋਣਾਂ ਵਿੱਚ ਕੁੱਲ 8360 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਹੈ। ਨੈਸ਼ਨਲ ਪਾਰਟੀ ਦੇ 1333, ਸਟੇਟ ਪਾਰਟੀ ਦੇ 532, ਗੈਰ ਮਾਨਤਾ ਪ੍ਰਾਪਤ ਪਾਰਟੀਆਂ ਤੋਂ 2580 ਅਤੇ 3915 ਆਜ਼ਾਦ ਉਮੀਦਵਾਰਾਂ ਨੇ ਚੋਣ ਲੜੀ। 2019 ਵਿੱਚ 7928 ਅਤੇ 2014 ਵਿੱਚ 8205 ਨੇ ਚੋਣ ਲੜੀ ਸੀ। 751 ਪਾਰਟੀਆਂ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਇਹ ਅੰਕੜਾ 2019 ਵਿੱਚ 677 ਅਤੇ 2014 ਵਿੱਚ 464 ਸੀ। 543 ਸੀਟਾਂ ‘ਤੇ ਬਸਪਾ ਦੇ 487, ਭਾਜਪਾ ਦੇ 440, ਕਾਂਗਰਸ ਦੇ 327 ਅਤੇ ਸੀਪੀਆਈ-ਐਮ ਦੇ 52 ਉਮੀਦਵਾਰ ਮੈਦਾਨ ‘ਚ ਸਨ।

ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ 24 ਥਾਵਾਂ ’ਤੇ 48 ਇਮਾਰਤਾਂ ਵਿੱਚ ਗਿਣਤੀ ਕੇਂਦਰ ਬਣਾਏ ਗਏ ਹਨ। 15 ਹਜ਼ਾਰ ਦੇ ਕਰੀਬ ਮੁਲਾਜ਼ਮ ਗਿਣਤੀ ਲਈ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ ਹੀ, ਹਰੇਕ ਜ਼ਿਲ੍ਹੇ ਵਿੱਚ, ਗਿਣਤੀ ਕੇਂਦਰਾਂ ਦੀ ਸੁਰੱਖਿਆ ਲਈ 450 ਤੋਂ ਵੱਧ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਹਰੇਕ ਗਿਣਤੀ ਕੇਂਦਰ ‘ਤੇ ਸੁਪਰਵਾਈਜ਼ਰ, ਮਾਈਕ੍ਰੋ ਅਬਜ਼ਰਵਰ ਅਤੇ ਸਹਾਇਕ ਸਟਾਫ਼ ਮੌਜੂਦ ਹੋਵੇਗਾ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਨਾ ਹੋਵੇ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਉਮੀਦ ਹੈ ਕਿ ਦੁਪਹਿਰ ਤੱਕ ਚੋਣ ਨਤੀਜੇ ਸਪੱਸ਼ਟ ਹੋ ਜਾਣਗੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment