ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ‘ਚ ਦਿੱਤੀ ਢਿੱਲ ਤਾਂ ਰੇਲਵੇ ਵਿਭਾਗ ਨੇ ਦਿੱਤਾ ਵੱਡਾ ਬਿਆਨ

TeamGlobalPunjab
2 Min Read

ਚੰਡੀਗੜ੍ਹ : ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ‘ਚ 15 ਦਿਨਾਂ ਦੀ ਦਿੱਤੀ ਢਿੱਲ ਤੋਂ ਬਾਅਦ ਰੇਲਵੇ ਵਿਭਾਗ ਨੇ ਵੀ ਗੱਡੀਆਂ ਚਾਲੂ ਕਰਨ ਲਈ ਕਿਹਾ ਹੈ। ਰੇਲਵੇ ਵਿਭਾਗ ਨੇ ਟਵੀਟ ਕਰਕੇ ਦੱਸਿਆ ਕਿ – ‘ਰੇਲਵੇ ਨੂੰ ਮਾਲ ਗੱਡੀਆਂ ਤੇ ਯਾਤਰੀ ਗੱਡੀਆਂ ਦਾ ਸੰਚਾਲਨ ਮੁੜ ਤੋਂ ਸ਼ੁਰੂ ਕਰਨ ਬਾਰੇ ਪੰਜਾਬ ਸਰਕਾਰ ਤੋਂ ਜਾਣਕਾਰੀ ਮਿਲੀ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਟਰੇਨਾਂ ਦੇ ਸੰਚਾਲਨ ਲਈ ਹੁਣ ਪਟੜੀਆਂ ਖਾਲੀ ਹੋ ਚੁੱਕੀਆਂ ਹਨ। ਮੰਤਰਾਲੇ ਨੇ ਕਿਹਾ, ‘ਰੇਲਵੇ ਲੋੜੀਂਦੀ ਰੱਖ-ਰਖਾਵ ਜਾਂਚ ਤੇ ਹੋਰ ਪ੍ਰੋਟੋਕੋਲ ਨੂੰ ਪੂਰਾ ਕਰਨ ਮਗਰੋਂ ਪੰਜਾਬ ‘ਚ ਜਲਦ ਹੀ ਰੇਲ ਸੇਵਾ ਬਹਾਲ ਕਰਨ ਵੱਲ ਕਦਮ ਚੁੱਕੇਗਾ।’

- Advertisement -

ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ 30 ਕਿਸਾਨ ਜਥੇਬੰਦੀਆਂ ਵਿਚਾਲੇ ਚੰਡੀਗੜ੍ਹ ‘ਚ ਅਹਿਮ ਮੀਟਿੰਗ ਹੋਈ ਸੀ। ਜਿਸ ਵਿੱਚ ਫੈਸਲਾ ਲਿਆ ਗਿਆ ਸੀ ਕਿ 23 ਨਵੰਬਰ ਤੋਂ ਪੰਜਾਬ ‘ਚ ਮਾਲ ਗੱਡੀਆਂ ਦੇ ਨਾਲ ਨਾਲ ਪੈਸੇਂਜਰ ਟਰੇਨਾਂ ਨੂੰ ਵੀ ਕਿਸਾਨ ਰਾਹ ਦੇਣਗੇ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਸੂਚਿਤ ਕੀਤਾ ਸੀ। ਹਲਾਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਸ ਫੈਸਲੇ ‘ਤੇ ਮੁਹਰ ਨਹੀਂ ਲਗਾਈ ਹੈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਿਛਲੇ 60 ਦਿਨ ਤੋਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਖੇ ਧਰਨਾ ਪ੍ਰਦਰਸ਼ਨ ਕਰ ਰਹੀ ਹੈ। ਇਸ ਜਥੇਬੰਦੀ ਦਾ ਕਹਿਣਾ ਹੈ ਕਿ ਸਿਰਫ਼ ਮਾਲ ਗੱਡੀਆਂ ਨੂੰ ਹੀ ਰਾਹ ਦਿੱਤਾ ਜਾਵੇਗਾ। ਜੇਕਰ ਯਾਤਰੀ ਗੱਡੀਆਂ ਚਲਾਈਆਂ ਗਈਆਂ ਤਾਂ ਉਹਨਾਂ ਦਾ ਘਿਰਾਓ ਕੀਤਾ ਜਾਵੇਗਾ।

- Advertisement -
Share this Article
Leave a comment