ਲਾਕ ਡਾਊਂਨ ਚ ਮਿਲੀ ਰਾਹਤ ਨੇ ਮਾਂ ਨਾਲ ਮਿਲਾਇਆ 5 ਸਾਲ ਬੱਚਾ

TeamGlobalPunjab
1 Min Read

ਨਵੀ ਦਿੱਲੀ : ਜਦੋਂ ਤੋਂ ਦੇਸ਼ ਦੁਨੀਆਂ ਅੰਦਰ ਕੋਰੋਨਾ ਵਾਇਰਸ ਮਹਾਮਾਰੀ ਫੈਲੀ ਹੈ ਉਦੋਂ ਤੋਂ ਕਈ ਕਿਸਮਾਂ ਦੀਆਂ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ.। ਦੋ ਮਹੀਨਿਆਂ ਤੋਂ ਚੱਲ ਰਹੇ ਲਾਕ ਡਾਊਂਨ ਕਾਰਨ, ਹਰ ਕੋਈ ਜਿੱਥੇ ਸੀ ਉਹ ਉਥੇ ਹੀ ਫਸਿਆ ਰਹਿ ਗਿਆ ਸੀ। ਹੁਣ ਕੁਝ ਰੇਲ ਅਤੇ ਹਵਾਈ ਜਹਾਜ਼ ਦੀ ਸੇਵਾ ਸ਼ੁਰੂ ਹੋ ਗਈ ਹੈ, ਜਿਸ ਨਾਲ ਰਾਹਤ ਮਿਲੀ ਹੈ।. ਇਸ ਰਾਹਤ ਨੇ ਪੰਜ ਸਾਲਾਂ ਦੇ ਇਕ ਬੱਚੇ ਨੂੰ ਆਪਣੀ ਮਾਂ ਨਾਲ ਮਿਲਾ ਦਿੱਤਾ ਜੋ ਤਿੰਨ ਮਹੀਨਿਆਂ ਤੋਂ ਦਿੱਲੀ ਵਿਚ ਫਸਿਆ ਹੋਇਆ ਸੀ।


ਜਾਣਕਾਰੀ ਮੁਤਾਬਿਕ ਅੱਜ ਦਿੱਲੀ ਤੋਂ ਬੰਗਲੁਰੂ ਲਈ ਜਦੋ ਉਡਾਨ ਭਰੀ ਤਾਂ ਉਸ ਰਾਹੀਂ ਪੰਜ ਸਾਲਾ ਵਿਹਾਨ ਸ਼ਰਮਾ ਆਪਣੇ ਘਰ ਪਹੁੰਚਿਆ ਹੈ । ਵਿਹਾਨ ਤਿੰਨ ਮਹੀਨੇ ਪਹਿਲਾਂ ਦਿੱਲੀ ਆਇਆ ਸੀ ਅਤੇ ਵਾਪਸ ਨਹੀਂ ਜਾ ਸਕਿਆ, ਹੁਣ ਜਦੋਂ ਉਡਾਣ ਦੁਬਾਰਾ ਸ਼ੁਰੂ ਹੋਈ ਤਾਂ ਉਹ ਘਰ ਪਰਤਿਆ ਹੈ। ਸਵੇਰੇ ਵਿਹਾਨ ਦੀ ਮਾਂ ਉਸ ਨੂੰ ਲੈਣ ਲਈ ਬੰਗਲੁਰੂ ਏਅਰਪੋਰਟ ਪਹੁੰਚੀ। ਉਸ ਨੇ ਕਿਹਾ ਕਿ ਮੇਰਾ ਪੰਜ ਸਾਲ ਦਾ ਬੇਟਾ ਤਿੰਨ ਮਹੀਨਿਆਂ ਤੋਂ ਦਿੱਲੀ ਵਿੱਚ ਸੀ, ਜੋ ਹੁਣ ਫਲਾਈਟ ਰਾਹੀਂ ਇਕੱਲਾ ਆਇਆ ਹੈ।

Share this Article
Leave a comment