ਕੋਰੋਨਾ ਮਹਾਂਮਾਰੀ ਕਾਰਨ ਲੱਗੀਆਂ ਪਾਬੰਦੀਆਂ ਚੰਡੀਗੜ੍ਹ ‘ਚ ਹਟਾਈਆਂ, ਲੋਕਾਂ ਨੂੰ ਮਿਲੀ ਵੱਡੀ ਰਾਹਤ

TeamGlobalPunjab
1 Min Read

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਕਾਰਨ ਚੰਡੀਗਡ਼੍ਹ ਵਿੱਚ ਲਗਾਈਆਂ ਪਾਬੰਦੀਆਂ ‘ਚ ਖੁੱਲ੍ਹ ਦੇ ਦਿੱਤੀ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਸਮਾਜਿਕ ਸਮਾਗਮਾਂ ‘ਚ 50 ਫ਼ੀਸਦ ਲੋਕਾਂ ਦੇ ਸ਼ਾਮਲ ਹੋਣ ਵਾਲੀ ਸ਼ਰਤ ਨੂੰ ਹਟਾ ਦਿੱਤਾ ਹੈ। ਹੁਣ ਚੰਡੀਗੜ੍ਹ ਵਿਚ ਕੋਈ ਵੀ ਸਮਾਗਮ ਦੌਰਾਨ ਲੋਕਾਂ ਦੇ ਇਕੱਠ ਦੀ ਤੈਅ ਸੀਮਾ ਨਹੀਂ ਹੋਵੇਗੀ।

ਕੇਂਦਰ ਸਰਕਾਰ ਨੇ ਕੋਰੋਨਾ ਮਹਾਂਮਾਰੀ ਸਬੰਧੀ ਨਵੀਂ ਗਾਈਡਲਾਈਨ ਜਾਰੀ ਕੀਤੀਆਂ ਹਨ। ਜਿਸ ਨੂੰ ਚੰਡੀਗਡ਼੍ਹ ਨੇ ਅਪਣਾ ਲਿਆ ਹੈ। ਇਹ ਗਾਈਡਲਾਈਨ ਚੰਡੀਗਡ਼੍ਹ ‘ਚ ਅੱਜ ਤੋਂ ਲਾਗੂ ਹੋ ਰਹੀਆਂ ਹਨ। ਅੱਜ ਤੋਂ ਹੀ ਦੇਸ਼ ਭਰ ਵਿੱਚ ਸਿਨੇਮਾ ਘਰਾਂ ਦੇ ਅੰਦਰ 50 ਫ਼ੀਸਦ ਦਰਸ਼ਕਾਂ ਦੇ ਇਕੱਠ ‘ਤੇ ਲੱਗੀ ਹੋਈ ਰੋਕ ਹਟਾ ਦਿੱਤੀ ਗਈ ਹੈ। ਇਸ ਤਹਿਤ ਚੰਡੀਗੜ੍ਹ ਦੇ ਸਿਨਮੇ ਘਰਾਂ ਵਿਚ ਵੀ ਰੌਣਕਾਂ ਵਾਪਸ ਪਰਤਣੀਆਂ ਸ਼ੁਰੂ ਹੋ ਗਈਆਂ ਹਨ।

ਚੰਡੀਗੜ੍ਹ ਪ੍ਰਸ਼ਾਸਨ ਨੇ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਨੂੰ ਧਿਆਨ ‘ਚ ਰੱਖਦੇ ਹੋਏ ਸਿਨਮਾ, ਮਲਟੀਪਲੈਕਸ ਅੰਦਰ 100 ਫ਼ੀਸਦ ਲੋਕਾਂ ਦੇ ਸ਼ਾਮਲ ਹੋਣ ਦੀ ਮਨਜ਼ੂਰੀ ਦੇ ਦਿੱਤੀ ਹੈ। ਜਿਸ ਤੋਂ ਬਾਅਦ ਮਲਟੀਪਲੈਕਸ ਅਤੇ ਸਿਨੇਮਾ ਹਾਊਸਫੁੱਲ ਕਰ ਸਕਦੇ ਹਨ।

Share this Article
Leave a comment