ਕੜਕੜਡੂਮਾ ਕੋਰਟ ਨੇ ਜੇਐੱਨਯੂ ਦੇ ਵਿਦਿਆਰਥੀ ਆਗੂ ਉਮਰ ਦੀ ਜ਼ਮਾਨਤ ਰੱਦ ਕੀਤੀ।

TeamGlobalPunjab
2 Min Read

ਦਿੱਲੀ – ਜ਼ਿਲ੍ਹਾ ਅਦਾਲਤ  ਨੇ  ਜੇਐੱਨਯੂ ਦੇ ਵਿਦਿਆਰਥੀ ਆਗੂ ਉਮਰ ਖ਼ਾਲਿਦ ‘ਤੇ  ਉੱਤਰ ਪੂਰਬੀ ਦਿੱਲੀ ਦੰਗੇ ਵਿੱਚ ਹੋਏ UAPA ਮਾਮਲੇ ‘ਚ ਜ਼ਮਾਨਤ ਨਹੀਂ ਦਿੱਤੀ।

ਇਹ ਹੁਕਮ ਕੜਕੜਡੂਮਾ ਅਦਾਲਤ ਦੇ  ਐਡੀਸ਼ਨਲ ਸੈਸ਼ਨ ਜੱਜ  ਅਮਿਤਾਭ ਰਾਵਤ ਨੇ ਜਾਰੀ ਕੀਤੇ। ਦੋਸ਼ੀ ਵੱਲੋਂ ਜਮਾਨਤ ਅਰਜ਼ੀ ਇਸ ਕੋਰਟ ਵਿੱਚ ਦਾਖ਼ਲ ਕੀਤੀ ਗਈ ਸੀ ਜਿਸ ਤੇ  ਪਿਛਲੇ ਅੱਠ ਮਹੀਨਿਆਂ ਤੋਂ  ਸੁਣਵਾਈ ਚੱਲ ਰਹੀ ਸੀ। ਨਿਚਲੀ ਅਦਾਲਤ ਨੇ  ਪਿਛਲੇ ਦਿਨੀਂ ਸਾਬਕਾ ਕੌਂਸਲਰ ਇਸ਼ਰਤ ਜਹਾਨ ਨੁੂੰ ਮਾਰਚ 14 ਨੁੂੰ ਜਮਾਨਤ ਦਿੱਤੀ ਸੀ।ਇਸ ਤੂੰ ਪਹਿਲਾਂ ਇਸੇ ਅਦਾਲਤ ਨੇ 16 ਮਾਰਚ ਨੁੂੰ ਦੋ ਹੋਰ ਦੋਸ਼ੀਆਂ ਗੁਲਫੀਸ਼ਾ ਫਾਤਿਮਾ ਤੇ ਤਸਲੀਮ ਅਹਿਮਦ  ਨੁੂੰ ਵੀ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਉਮਰ ਦੇ ਵਕੀਲ ਤੇ ਸੀਨੀਅਰ ਐਡਵੋਕੇਟ ਤ੍ਰੀਦੀਪ ਪਾਈਸ ਨੇ ਅਦਾਲਤ ਵਿੱਚ ਇਹ ਦਲੀਲ ਦਿੱਤੀ ਸੀ ਕਿ ਇਸ ਮਾਮਲੇ ਚ ਪੇਸ਼ ਕੀਤੇ ਸਾਰੇ ਗਵਾਹ ਝੂਠੇ ਹਨ ਅਤੇ  ਅਦਾਲਤ ਚ ਪੇਸ਼ ਕੀਤਾ ਗਿਆ ਚਲਾਨ ਵੀ  ਜਾਂਚ ਅਧਿਕਾਰੀ  ਦੇ ਖਿਆਲਾਂ ਦਾ ਪੁਲੰਦਾ ਹੀ ਹੈ  ਕਿਉਂਕਿ ਇਸ ਵਿੱਚ ਕੋਈ ਵੀ ਐਸਾ  ਸਬੂਤ ਨਹੀਂ ਮਿਲਦਾ ਜਿਸ ਤੋਂ ਇਹ ਗੱਲ  ਸਾਹਮਣੇ ਆ ਸਕੇ ਕਿ ਉਮਰ ਦੀ  ਇਸ ਘਟਨਾ ਚ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਮੂਲੀਅਤ ਰਹੀ ਹੈ।
ਉਮਰ ਦੇ ਵਕੀਲ ਪਾਈਸ ਨੇ ਪੁਲੀਸ ਵੱਲੋਂ ਪੇਸ਼ ਕੀਤੇ ਚਲਾਨ ਨੂੰ  ਨਕਾਰਦੇ ਹੋਏ ਕਿਹਾ  ਕਿ ਇਸ ਕੇਸ ਵਿੱਚ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਜਾਣੀ ਚਾਹੀਦੀ ਸੀ। ਵਕੀਲ ਨੇ ਕਿਹਾ ਕਿ  ਇੱਕ ਗਵਾਹ  ਜਿਸ ਨੂੰ ਪੁਲੀਸ ਦੀ ਸੁਰੱਖਿਆ ਸੀ, ਉਹ ਲੋਕਲ ਐੱਸਐੱਚਓ ਦੇ ਸੰਪਰਕ ਵਿੱਚ ਸੀ , ਜੋ ਕਿ ਉਨ੍ਹਾਂ ਨੂੰ ਉੱਤਰ ਪੂਰਬੀ ਦਿੱਲੀ ਚ ਹੋਣ ਵਾਲੇ ਦੰਗਿਆਂ ਦੀ ਸਾਰੀ ਜਾਣਕਾਰੀ ਬਾਰੇ ਦੱਸ ਰਿਹਾ ਸੀ। ਵਕੀਲ ਨੇ ਅਦਾਲਤ ਵਿਚ ਸਵਾਲ ਕੀਤਾ ਕਿ ਜੇਕਰ ਪੁਲੀਸ ਨੂੰ ਸਾਰੀ ਜਾਣਕਾਰੀ ਪਹਿਲਾਂ ਤੋਂ ਹੀ ਸੀ ਫੇਰ ਇਹ ਦੰਗੇ ਕਿਉਂ ਹੋਏ।
ਵਕੀਲ ਨੇ ਕਿਹਾ ਕਿ ਜਾਂਚ ਅਧਿਕਾਰੀ ਵੱਲੋਂ ਤਿਆਰ ਕੀਤੇ ਗਏ ਚਾਲਾਨ ਨੂੰ ਪੜ੍ਹ ਕੇ ‘ਹੈਰੀ ਪੌਟਰ’ ਤੇ ਕਿਰਦਾਰ  ‘ਵੋਲਡੇਮੋਰਟ’ ਵਰਗਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਪੇਸ਼ ਹੋਏ ਗਵਾਹਾਂ ਨੇ ਝੂਠੇ ਬਿਆਨ ਦਰਜ ਕਰਵਾਏ ਹਨ।
ਦੋਹਾਂ ਪੱਖਾਂ ਨੂੰ ਸੁਣਨ ਤੋਂ ਬਾਅਦ  ਅਦਾਲਤ ਨੇ ਜਮਾਨਤ ਅਰਜ਼ੀ ਰੱਦ ਕਰ ਦਿੱਤੀ।

Share this Article
Leave a comment