ਬਿਜਲੀ ਬੋਰਡ ਦੇ ਠੇਕੇ ’ਤੇ ਕੰਮ ਕਰਦੇ ਲਾਈਨਮੈਨ ਦੀ ਡਿਊਟੀ ਦੌਰਾਨ ਹੋਈ ਮੌਤ, ਪਰਿਵਾਰ ਵਲੋਂ ਰੋਪੜ-ਚੰਡੀਗੜ੍ਹ ਮਾਰਗ ਜਾਮ

TeamGlobalPunjab
2 Min Read

ਰੂਪਨਗਰ :ਪਿੰਡ ਕਮਾਲਪੁਰ ਦੇ ਖੇਤਾਂ ’ਚ ਬਿਜਲੀ ਬੋਰਡ ਦੇ ਠੇਕੇ ’ਤੇ ਕੰਮ ਕਰਦੇ ਲਾਈਨਮੈਨ ਦੀ ਡਿਊਟੀ ਦੌਰਾਨ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਹਰੀ ਸਿੰਘ ਪਿੰਡ ਭੈਣੀ ਵਜੋਂ ਹੋਈ ਹੈ। ਮ੍ਰਿਤਕ ਕੁਲਦੀਪ ਸਿੰਘ ਦੇ ਪਰਿਵਾਰ ਵਲੋਂ ਬਿਜਲੀ ਵਿਭਾਗ ਦੇ ਅਧਿਕਾਰੀ ’ਤੇ ਅਣਗਹਿਲੀ ਵਰਤਣ ਦੇ ਦੋਸ਼ ਲਗਾਏ ਗਏ ਤੇ ਰੋਪੜ-ਚੰਡੀਗੜ੍ਹ ਮਾਰਗ ਨੂੰ ਜਾਮ ਕਰ ਦਿੱਤਾ। ਇਸ ਤੋਂ ਪਹਿਲਾਂ ਐਕਸੀਅਨ ਬਿਜਲੀ ਵਿਭਾਗ ਰੋਪੜ ਦੇ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ।

ਦੱਸ ਦਈਏ ਮ੍ਰਿਤਕ ਦੇ ਪਰਿਵਾਰ ਵਲੋਂ ਇਨਸਾਫ ਦਿਵਾਉਣ ਤੇ ਹਾਦਸੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਬਿਜਲੀ ਬੋਰਡ ਦੇ ਜੇਈ ਦੀ ਲਾਪਰਵਾਹੀ ਦੇ ਕਾਰਨ ਕੁਲਦੀਪ ਸਿੰਘ ਦੀ ਮੌਤ ਹੋਈ ਹੈ, ਕਿਉਂਕਿ ਬਿਜਲੀ ਬੋਰਡ ਦੇ ਜੇਈ ਵਲੋਂ ਕੁਲਦੀਪ ਨੂੰ ਬੰਦ ਪਈ ਬਿਜਲੀ ਦੀ ਲਾਈਨ ਚਾਲੂ ਕਰਨ ਲਈ ਕਿਹਾ ਗਿਆ ਸੀ ਪਰੰਤੂ ਪਿੱਛੇ ਤੋਂ ਮੇਨ ਲਾਈਨ ਨਹੀਂ ਕੱਟੀ ਗਈ, ਜਿਸ ਕਰਕੇ ਇਹ ਹਾਦਸਾ ਹੋ ਗਿਆ ਤੇ ਕੁਲਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ

ਧਰਨੇ ਦੌਰਾਨ ਰੋਪੜ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਸ੍ਰੀ ਚਮਕੌਰ ਸਾਹਿਬ ਹਲਕੇ ਤੋਂ ਆਪ ਆਗੂ ਡਾ.ਚਰਨਜੀਤ ਸਿੰਘ ਚੰਨੀ ਵਲੋਂ ਵੀ ਧਰਨੇ ’ਚ ਆ ਕੇ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਗਈ।

ਇਸਤੋਂ ਇਲ਼ਾਵਾ ਬਿਜਲੀ ਵਿਭਾਗ ਦੇ ਐਕਸੀਅਨ ਹਰਵਿੰਦਰ ਸਿੰਘ ਭੱਠਲ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਵਿਭਾਗ ਵਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

- Advertisement -

TAGGED: ,
Share this Article
Leave a comment