ਨਵੀਂ ਦਿੱਲੀ- ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਲੇਡੀ ਡੌਨ ਨਾਮ ਦੇ ਟਵਿੱਟਰ ਹੈਂਡਲ ਤੋਂ ਟਵਿਟਰ ‘ਤੇ ਯੋਗੀ ਨੂੰ ਮਾਰਨ ਦੀ ਧਮਕੀ ਮਿਲੀ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵਿਭਾਗ ‘ਚ ਹੜਕੰਪ ਮਚ ਗਿਆ ਅਤੇ ਇਸ ਤੋਂ ਬਾਅਦ ਹਾਪੁੜ ਜ਼ਿਲਾ ਪੁਲਿਸ ਨੇ ਇਸ ਮਾਮਲੇ ‘ਚ ਐੱਫ.ਆਈ.ਆਰ. ਦਰਜ ਕੀਤੀ ਹੈ।
ਇਸ ਧਮਕੀ ਭਰੇ ਟਵੀਟ ਵਿੱਚ ਲਿਖਿਆ ਗਿਆ ਹੈ ਕਿ ਓਵੈਸੀ ਤਾਂ ਇੱਕ ਮੋਹਰਾ ਹੈ, ਅਸਲ ਨਿਸ਼ਾਨਾ ਯੋਗੀ ਆਦਿੱਤਿਆਨਾਥ ਹਨ। ਭਾਜਪਾ ਦੀਆਂ ਸਾਰੀਆਂ ਗੱਡੀਆਂ ‘ਤੇ ਆਰਡੀਐਕਸ ਨਾਲ ਹਮਲਾ ਕੀਤਾ ਜਾਵੇਗਾ। ਯੂਪੀ ਪੁਲਿਸ ਨੂੰ ਟੈਗ ਕਰਦੇ ਹੋਏ ਅੱਗੇ ਲਿਖਿਆ ਗਿਆ ਹੈ ਕਿ ਆਪਣੀ ਟੀਮ ਲਗਾਓ। ਦਿੱਲੀ ਨਾ ਦੇਖੋ। ਯੋਗੀ ਮਾਰਿਆ ਜਾਵੇਗਾ।
ਇਸੇ ਧਮਕੀ ਭਰੇ ਅੰਦਾਜ਼ ਵਿੱਚ ਅਗੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਇਸ Ladydone3 ਨਾਮ ਦੇ ਇਸ ਟਵਿਟਰ ਹੈਂਡਲ ਤੋਂ ਆ ਰਹੇ ਹਨ, ਜਿਨ੍ਹਾਂ ਵਿੱਚ ਅਲੀਗੜ੍ਹ ਪੁਲਿਸ ਨੂੰ ਟੈਗ ਕਰਦੇ ਹੋਏ ਲਿਖਿਆ ਗਿਆ ਹੈ ਕਿ ਯੋਗੀ ਆਦਿੱਤਿਆਨਾਥ ਦੀ ਜਾਨ ਨੂੰ ਖ਼ਤਰਾ ਹੈ। ਇਨ੍ਹਾਂ ਧਮਕੀ ਭਰੇ ਟਵੀਟਸ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਯੋਗੀ ਆਦਿੱਤਿਆਨਾਥ ਸੂਰਜ ਦੇ ਦਰਸ਼ਨ ਨਹੀਂ ਕਰ ਸਕਣਗੇ।
ਉੱਤਰ ਪ੍ਰਦੇਸ਼ ਦੇ ਮੇਰਠ ਦੀ ਰਹਿਣ ਵਾਲੀ ਸੀਮਾ ਸਿੰਘ ਮਾਨਵ ਬੰਬ ਬਣ ਕੇ ਆ ਰਹੀ ਹੈ ਜੋ ਜੋਗੀ ਯੋਗੀ ਨੂੰ ਮਾਰ ਦੇਵੇਗਾ। ਇਸ ਟਵੀਟ ਦੀ ਸ਼ਿਕਾਇਤ ‘ਤੇ ਹਾਪੁੜ ਪੁਲਿਸ ਨੇ ਟਵਿੱਟਰ ‘ਤੇ ਜਵਾਬ ਦਿੰਦੇ ਹੋਏ ਜਾਂਚ ਕਰਨ ਦੀ ਗੱਲ ਕਹੀ ਹੈ। ਪੁਲਿਸ ਦੇ ਹਰਕਤ ਵਿੱਚ ਆਉਣ ਤੋਂ ਬਾਅਦ ਫਿਲਹਾਲ ਇਸ ਨਾਮ ਦਾ ਟਵਿਟਰ ਹੈਂਡਲ ਨਜ਼ਰ ਨਹੀਂ ਆ ਰਿਹਾ ਹੈ। ਇਸ ਦੇ ਨਾਲ ਹੀ ਹਾਪੁੜ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਜਾਂਚ ਸਾਈਬਰ ਸੈੱਲ ਨੂੰ ਸੌਂਪ ਦਿੱਤੀ ਹੈ।