ਚੰਡੀਗੜ੍ਹ: ਬੀਤੇ ਸੋਮਵਾਰ ਨੂੰ ਸੈਕਟਰ 5 ਕੋਠੀ ਨੰਬਰ 67 ਵਿੱਚ ਤੇਂਦੂਆ ਆਉਣ ਤੋਂ ਬਾਅਦ ਮੰਗਲਵਾਰ ਨੂੰ ਸੈਕਟਰ 44 – 45 ਦੀ ਡਿਵਾਇਡਿੰਗ ਰੋਡ ਉੱਤੇ ਤੇਂਦੂਆ ਵੇਖਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਵਾਈਲਡ ਲਾਈਫ ਅਤੇ ਪੁਲਿਸ ਦੀ ਟੀਮ ਉੱਥੇ ਪਹੁੰਚ ਗਈ। ਹਾਲਾਂਕਿ ਹਾਲੇ ਤੱਕ ਤੇਂਦੂਆ ਲੱਭਣ ਵਿੱਚ ਕਾਮਯਾਬੀ ਨਹੀਂ ਮਿਲੀ ਹੈ। ਇਸ ਨੂੰ ਲੱਭਣ ਲਈ ਵਾਈਲਡ ਲਾਇਫ ਦੀ ਟੀਮ ਡਰੋਨ ਦੀ ਸਹਾਇਤਾ ਨਾਲ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਦੂਜੇ ਪਾਸੇ ਅਨਾਉਂਸਮੈਂਟਸ ਦੇ ਜ਼ਰੀਏ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਘਰਾਂ ਦੇ ਅੰਦਰ ਰਹਿ ਕੇ ਹੀ ਆਪਣੇ ਵਿਹੜੇ ਵਿੱਚ ਨਜ਼ਰ ਰੱਖਣ ਅਤੇ ਕਿਤੇ ਵੀ ਤੇਂਦੂਆ ਨਜ਼ਰ ਆਵੇ ਤਾਂ ਤੁਰੰਤ ਸੂਚਨਾ ਦਿੱਤੀ।
ਦੱਸ ਦਈਏ ਕਿ ਜਦੋਂ ਤੋਂ ਸ਼ਹਿਰ ਵਿੱਚ ਲਾਕਡਾਉਨ ਅਤੇ ਕਰਫਿਊ ਲੱਗਿਆ ਹੈ। ਉਦੋਂ ਤੋਂ ਕਦੇ ਬਾਰਾਂ ਸਿੰਘਾ, ਕਦੇ ਮੋਰ ਤਾਂ ਕਦੇ ਦੂੱਜੇ ਜੰਗਲੀ ਜਾਨਵਰ ਸੜਕਾਂ ‘ਤੇ ਨਜ਼ਰ ਆਉਣ ਲੱਗੇ ਹਨ।