ਨਿਊਜ਼ ਡੈਸਕ : ਖ਼ਰਾਬ ਤੇ ਗਲ਼ਤ ਖਾਣ-ਪੀਣ ਦੇ ਚੱਲਦਿਆਂ ਸ਼ੂਗਰ (ਡਾਇਬਟੀਜ਼) ਸ਼ੂਗਰ ਲੈਵਲ ਵੱਧਣ ਨਾਲ ਵਿਅਕਤੀ ਨੂੰ ਵਾਰ-ਵਾਰ ਪੇਸ਼ਾਬ ਆਉਂਦਾ ਹੈ। ਨਾਲ ਹੀ ਭੁੱਖ ਪਿਆਸ ਵੀ ਵੱਧ ਲੱਗਦੀ ਹੈ। ਜਦਕਿ, ਪਿੱਤੇ ਤੋਂ ਇੰਸੁਲਿਨ ਨਾ ਨਿਕਲਣ ਦੇ ਚੱਲਦਿਆਂ ਸਰੀਰ ਨੂੰ ਊਰਜਾ ਪ੍ਰਾਪਤ ਨਹੀਂ ਹੋ ਪਾਉਂਦੀ ਹੈ। ਡਾਇਬਟੀਜ਼ ਇਕ ਲਾ-ਇਲਾਜ ਬਿਮਾਰੀ ਹੈ, ਜੋ ਸਾਰੀ ਉਮਰ ਰਹਿੰਦੀ ਹੈ। ਲਾਪਰਵਾਹੀ ਵਰਤਣ ’ਤੇ ਇਹ ਜਾਨਲੇਵਾ ਸਾਬਿਤ ਹੋ ਸਕਦੀ ਹੈ। ਫਰਸਟ ਲੈਵਲ ’ਤੇ ਡਾਇਬਟੀਜ਼ ਨਾਲ ਕਈ ਹੋਰ ਬਿਮਾਰੀਆਂ ਵੀ ਜਨਮ ਲੈਂਦੀਆਂ ਹਨ। ਇਸ ’ਚ ਦਿਲ ਦੇ ਰੋਗ, ਅਲਸਰ, ਅੱਖਾਂ ਦੀ ਪਰੇਸ਼ਾਨੀ ਤੇ ਸਟਰੋਕ ਆਦਿ ਬਿਮਾਰੀਆਂ ਸ਼ਾਮਿਲ ਹਨ। ਇਸ ਬਿਮਾਰੀ ’ਚ ਪਰਹੇਜ ਦੀ ਵਿਸ਼ੇਸ਼ ਜ਼ਰੂਰਤ ਹੁੰਦੀ ਹੈ। ਖ਼ਾਸ ਕਰ ਖਾਣ-ਪੀਣ ’ਚ ਮਿੱਠੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰੋ। ਇਸ ਤੋਂ ਇਲਾਵਾ ਖਾਣੇ ’ਚ ਨਿੰਬੂ ਦਾ ਅਚਾਰ ਨੂੰ ਜੋੜ ਸਕਦੇ ਹਾਂ। ਕਈ ਖੋਜਾਂ ਰਾਹੀਂ ਪਤਾ ਲੱਗਾ ਹੈ ਕਿ ਨਿੰਬੂ ਦਾ ਅਚਾਰ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ’ਚ ਸਹਾਇਕ ਹੁੰਦਾ ਹੈ।
ਨਿੰਬੂ ਦਾ ਆਚਾਰ ਦੇ ਫਾਇਦੇ
ਕਬਜ਼, ਬਦਹਜ਼ਮੀ, ਗੈਸ ਸਮੇਤ ਪੇਟ ਦੀਆਂ ਸਾਰੀਆਂ ਬਿਮਾਰੀਆਂ ’ਚ ਨਿੰਬੂ ਦੇ ਅਚਾਰ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਤਤਕਾਲ ਆਰਾਮ ਮਿਲਦਾ ਹੈ। ਦਾਦੀ-ਨਾਨੀ ਹਮੇਸ਼ਾ ਪੇਟ ਦਰਦ ਤੇ ਪੇਟ ਸਬੰਧੀ ਬਿਮਾਰੀਆਂ ’ਚ ਨਿੰਬੂ ਦਾ ਅਚਾਰ ਖਾਣ ਦੀ ਸਲਾਹ ਦਿੰਦੇ ਹਨ। ਇਸ ’ਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ’ਚ ਕਾਪਰ, ਪੋਟਾਸ਼ੀਅਮ, ਆਇਰਨ, ਵਿਟਾਮਿਨ-ਏ, ਸੀ ਕੈਲਸ਼ੀਅਮ, ਪ੍ਰੋ-ਬਾਇਓਟਿਕ ਬੈਕਟੀਰੀਆ ਤੇ ਐਂਜ਼ਾਈਮ ਸਮੇਤ ਕਈ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਕਈ ਬਿਮਾਰੀਆਂ ’ਚ ਫਾਇਦੇਮੰਦ ਹੁੰਦੇ ਹਨ।
ਇਕ ਖੋਜ ’ਚ ਨਿੰਬੂ ਦੇ ਅਚਾਰ ਦੇ ਫਾਇਦੇ ਨੂੰ ਦੱਸਿਆ ਗਿਆ ਹੈ। ਇਸ ਖੋਜ ’ਚ ਕਿਹਾ ਗਿਆ ਹੈ ਕਿ ਡਾਇਬਟੀਜ਼ ਦੇ ਮਰੀਜ਼ ਬਿਨਾਂ ਕਿਸੀ ਪਰੇਸ਼ਾਨੀ ਦੇ ਨਿੰਬੂ ਦੇ ਅਚਾਰ ਦਾ ਸੇਵਨ ਕਰ ਸਕਦੇ ਹਨ। ਇਸ ’ਚ ਡਾਇਟਰੀ ਫਾਇਬਰ ਪਾਇਆ ਜਾਂਦਾ ਹੈ ਤੇ ਫਾਇਬਰ ਦੇ ਸੇਵਨ ਨਾਲ ਬਲੱਡ ਸ਼ੂਗਰ ਕੰਟਰੋਲ ’ਚ ਰਹਿੰਦੀ ਹੈ।
ਇਹ ਸੋਧ 2007 ਦੀ ਹੈ, ਜਿਸ ’ਚ ਡਾਇਬਟੀਜ਼ ਦੇ ਮਰੀਜ਼ਾਂ ਨੂੰ ਨਿੰਬੂ ਦੇ ਅਚਾਰ ਦੇ ਸੇਵਨ ਨਾਲ ਹੋਣ ਵਾਲੇ ਫਾਇਦਿਆਂ ਸਬੰਧੀ ਦੱਸਿਆ ਗਿਆ ਹੈ। ਇਸਦੇ ਲਈ ਡਾਇਬਟੀਜ਼ ਦੇ ਮਰੀਜ਼ ਬਲੱਡ ਸ਼ੂਗਰ ਕੰਟਰੋਲ ਕਰਨ ਲਈ ਨਿੰਬੂ ਦੇ ਅਚਾਰ ਦਾ ਸੇਵਨ ਕਰ ਸਕਦੇ ਹਨ।