ਗ੍ਰੀਨ ਟੀ ਦੇ ਗੁਣਾਂ ਨੂੰ ਵਧਾਉਣ ਦੇ ਪੰਜ ਵਿਕਲਪ

TeamGlobalPunjab
2 Min Read

ਨਿਊਜ਼ ਡੈਸਕ- ਗ੍ਰੀਨ ਟੀ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਰੋਜ਼ਾਨਾ ਗ੍ਰੀਨ ਟੀ ਪੀਣ ਨਾਲ ਭਾਰ ਕੰਟਰੋਲ ‘ਚ ਵੀ ਮਦਦ ਮਿਲਦੀ ਹੈ ਅਤੇ ਇਹ ਚਮੜੀ ਲਈ ਵੀ ਬਹੁਤ ਵਧੀਆ ਹੈ। ਇਸ ‘ਚ ਐਂਟੀ-ਆਕਸੀਡੈਂਟ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ, ਜਿਸ ਕਾਰਨ ਇਹ ਨਾ ਸਿਰਫ ਸਿਹਤ ਲਈ ਸਗੋਂ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਗ੍ਰੀਨ ਟੀ ਦੇ ਗੁਣਾਂ ਨੂੰ ਵਧਾਉਣ ਲਈ ਤੁਸੀਂ ਗ੍ਰੀਨ ਟੀ ‘ਚ ਕੁਝ ਚੀਜ਼ਾਂ ਮਿਲਾ ਸਕਦੇ ਹੋ।

ਸਟੀਵੀਆ ਨੂੰ ਕੁਦਰਤੀ ਮਿੱਠਾ ਮੰਨਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਗ੍ਰੀਨ ਟੀ ਕੌੜੀ ਲੱਗਦੀ ਹੈ, ਉਹ ਗ੍ਰੀਨ ਟੀ ‘ਚ ਸਟੀਵੀਆ ਦੀਆਂ ਪੱਤੀਆਂ ਮਿਲਾ ਸਕਦੇ ਹਨ। ਇਸ ਨੂੰ ਪੀਣ ਨਾਲ ਕੈਲੋਰੀ ਘੱਟ ਹੋਣ ਦੇ ਨਾਲ-ਨਾਲ ਬਲੱਡ ਸ਼ੂਗਰ ਲੈਵਲ ਵੀ ਕੰਟਰੋਲ ‘ਚ ਰਹਿੰਦਾ ਹੈ।

ਗ੍ਰੀਨ ਟੀ ‘ਚ ਚੀਨੀ ਮਿਲਾ ਕੇ ਕੋਈ ਫਾਇਦਾ ਨਹੀਂ ਹੁੰਦਾ ਪਰ ਇਸ ‘ਚ ਸ਼ਹਿਦ ਮਿਲਾ ਕੇ ਕਈ ਫਾਇਦੇ ਹੁੰਦੇ ਹਨ। ਗ੍ਰੀਨ ਟੀ ਵਿੱਚ ਮੌਜੂਦ ਐਂਟੀਆਕਸੀਡੈਂਟਸ ਸ਼ਹਿਦ ਵਿੱਚ ਭਰਪੂਰ ਵਿਟਾਮਿਨ ਅਤੇ ਖਣਿਜ ਇਸ ਨੂੰ ਇੱਕ ਸੁਪਰ ਹੈਲਦੀ ਡਰਿੰਕ ਬਣਾਉਂਦੇ ਹਨ। ਇਹ ਚਮੜੀ ਦੀਆਂ ਸਮੱਸਿਆਵਾਂ ਨੂੰ ਵੀ ਠੀਕ ਕਰਦਾ ਹੈ।

ਜੇਕਰ ਤੁਹਾਨੂੰ ਗ੍ਰੀਨ ਟੀ ਕੌੜੀ ਲੱਗਦੀ ਹੈ, ਤਾਂ ਤੁਸੀਂ ਗ੍ਰੀਨ ਟੀ ਵਿੱਚ ਨਿੰਬੂ ਦਾ ਰਸ ਮਿਲਾ ਸਕਦੇ ਹੋ। ਨਿੰਬੂ ਦਾ ਰਸ ਗ੍ਰੀਨ ਟੀ ਦੇ ਐਂਟੀਆਕਸੀਡੈਂਟਸ ਨੂੰ ਵਧਾਉਂਦਾ ਹੈ। ਗ੍ਰੀਨ ਟੀ ਵਿੱਚ ਨਿੰਬੂ ਦਾ ਰਸ ਉਦੋਂ ਹੀ ਮਿਲਾਓ ਜਦੋਂ ਗ੍ਰੀਨ ਟੀ ਥੋੜੀ ਠੰਡੀ ਹੋ ਜਾਵੇ।

- Advertisement -

ਗ੍ਰੀਨ ਟੀ ‘ਚ ਪੁਦੀਨੇ ਦੀਆਂ ਪੱਤੀਆਂ ਨੂੰ ਮਿਲਾ ਕੇ ਪਾਚਨ ਕਿਰਿਆ ‘ਚ ਸੁਧਾਰ ਹੁੰਦਾ ਹੈ ਅਤੇ ਭੁੱਖ ਵੀ ਕੰਟਰੋਲ ‘ਚ ਰਹਿੰਦੀ ਹੈ। ਨਾਲ ਹੀ ਦਾਲਚੀਨੀ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ। ਇਹ ਗ੍ਰੀਨ ਟੀ ਦੇ ਸਵਾਦ ਨੂੰ ਵੀ ਵਧਾਉਂਦੇ ਹਨ।

ਅਦਰਕ ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਇਹ ਕੈਂਸਰ ਨੂੰ ਰੋਕਣ ‘ਚ ਵੀ ਮਦਦ ਕਰਦਾ ਹੈ। ਇਸ ਦੀ ਵਰਤੋਂ ਦਮਾ, ਸ਼ੂਗਰ ਅਤੇ ਮਾਹਵਾਰੀ ਦੇ ਲੱਛਣਾਂ ਨੂੰ ਦੂਰ ਕਰਨ ਲਈ ਵੀ ਕੀਤੀ ਜਾਂਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment