ਬੇਰੂਤ: ਲੇਬਨਾਨ ਦੀ ਰਾਜਧਾਨੀ ਬੇਰੂਤ ‘ਚ ਪਿਛਲੇ ਹਫਤੇ ਹੋਏ ਧਮਾਕੇ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਇਸ ਘਟਨਾ ਨੂੰ ਲੈ ਕੇ ਦੇਸ਼ ਵਿੱਚ ਇਸ ਕਦਰ ਗੁੱਸਾ ਹੈ ਕਿ ਪੂਰੀ ਸਰਕਾਰ ਨੇ ਹੀ ਅਸਤੀਫਾ ਦੇ ਦਿੱਤਾ ਹੈ। ਦੇਸ਼ ਦੇ ਪ੍ਰਧਾਨਮੰਤਰੀ ਹਸਨ ਦਿਆਬ ਜਲਦ ਹੀ ਇਸਦਾ ਐਲਾਨ ਕਰਨ ਵਾਲੇ ਹਨ। 150 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈਣ ਵਾਲੇ ਧਮਾਕੇ ਦੀ ਜਾਂਚ ਵਿੱਚ ਹੌਲੀ – ਹੌਲੀ ਸਰਕਾਰੀ ਮਹਿਕਮੇ ਦੀ ਲਾਪਰਵਾਹੀ ਅਤੇ ਸਰਕਾਰ ਦੀ ਅਯੋਗਤਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਤਾਂ ਇੱਕ-ਇੱਕ ਕਰ ਮੰਤਰੀਆਂ ਨੇ ਅਸਤੀਫਾ ਦੇਣਾ ਸ਼ੁਰੂ ਕਰ ਦਿੱਤਾ ਸੀ।
ਦੇਸ਼ ਵਿੱਚ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਚੱਲ ਰਹੇ ਹਨ ਜਿਨ੍ਹਾਂ ਨੇ ਹਿੰਸਕ ਰੂਪ ਲੈ ਲਿਆ ਹੈ। ਰਿਪੋਰਟਾਂ ਮੁਤਾਬਕ ਸਰਕਾਰ ਦੇ ਇੱਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸੋਮਵਾਰ ਰਾਤ ਤੱਕ ਸਰਕਾਰ ਸਿਰਫ ਕੇਅਰਟੇਕਰ ਦੀ ਭੂਮਿਕਾ ਵਿੱਚ ਆ ਜਾਵੇਗੀ। ਕੈਬੀਨਟ ਦੇ 3 ਮੰਤਰੀ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ ਅਤੇ ਸੰਸਦ ਦੇ 7 ਮੈਬਰਾਂ ਨੇ ਵੀ ਅਹੁਦਾ ਛੱਡ ਦਿੱਤਾ ਹੈ।
ਦੇਸ਼ ਦੇ ਸੇਹਤ ਮੰਤਰੀ ਨੇ ਇਸ ਵਾਰੇ ਜਾਣਕਾਰੀ ਦਿੱਤੀ ਹੈ ਕਿ ਸਾਰੇ ਮੰਤਰੀਆਂ ਨੇ ਅਸਤੀਫਾ ਦੇ ਦਿੱਤਾ ਹੈ ਸੋਮਵਾਰ ਨੂੰ ਪੀਐਮ ਇਸ ਕਦਮ ਦਾ ਐਲਾਨ ਕਰਨ ਵਾਲੇ ਹਨ ਉਹ ਰਾਸ਼ਟਰਪਤੀ ਨੂੰ ਸਭ ਦਾ ਅਸਤੀਫਾ ਸੌਂਪਣ ਵਾਲੇ ਹਨ।