ਟੋਰਾਂਟੋ, ਓਨਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਅੰਕੜਿਆਂ ਬਾਰੇ ਜਾਣੋ ਪੂਰੀ ਜਾਣਕਾਰੀ?

TeamGlobalPunjab
3 Min Read

ਓਟਾਵਾ : ਕੈਨੇਡਾ ‘ਚ ਕੋਰੋਨਾ ਮਹਾਮਾਰੀ ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ‘ਚ ਹੁਣ ਤੱਕ ਕੋੋਰੋਨਾ ਦੇ 65,400 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 4,408 ਲੋਕ ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਤੱਕ 29,682 ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਹਨ। ਕੈਨੇਡਾ ਦੀ ਵੱਖ-ਵੱਖ ਪ੍ਰੋਵਿੰਸ ‘ਚ ਕੋਰੋਨਾ ਦੇ ਮਾਮਲੇ ਇਸ ਤਰ੍ਹਾਂ ਹਨ…

ਓਨਟਾਰੀਓ : ਓਨਟਾਰੀਓ ਦੇ ਚੀਫ ਮੈਡੀਕਲ ਅਧਿਕਾਰੀ ਡਾ. ਵਿਲੀਅਮਜ਼ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ 399 ਨਵੇਂ ਕੋਵਿਡ-19 ਦੇ ਕੇਸ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 19121 ਹੋ ਗਈ ਹੈ। ਸਭ ਤੋਂ ਜਿਆਦਾ ਕੇਸ ਗ੍ਰੇਟਰ ਟੋਰਾਂਟੋ ਏਰੀਏ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਕਰੀਬ 71 ਫੀਸਦੀ ਮਰੀਜ਼ ਠੀਕ ਹੋ ਚੁੱਕੇ ਹਨ ਜਿੰਨ੍ਹਾਂ ਦੀ ਗਿਣਤੀ 13569 ਬਣਦੀ ਹੈ। ਬੀਤੇ ਦਿਨ ਓਨਟਾਰੀਓ ‘ਚ ਕੋਰੋਨਾ ਨਾਲ 48 ਹੋਰ ਮੌਤਾਂ ਵੀ ਹੋਈਆਂ ਹਨ।

ਟੋਰਾਂਟੋ :  ਟੋਰਾਂਟੋ ਦੀ ਚੀਫ ਮੈਡੀਕਲ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਬੀਤੇ ਦਿਨ ਸ਼ਹਿਰ ਵਿੱਚ 249 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਕੁੱਲ ਕੇਸਾਂ ਦਾ ਅੰਕੜਾ 6914 ‘ਤੇ ਪੁੱਜ ਗਿਆ ਹੈ ਤੇ 4364 ਲੋਕ ਕੋਰੋਨਾ ਤੋਂ ਠੀਕ ਵੀ ਹੋ ਚੁੱਕੇ ਹਨ। ਉਨ੍ਹਾਂ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਤਾਂ ਜੋ ਕੋਵਿਡ-19 ਨੂੰ ਹਰਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੇਸਾਂ ਦੀ ਗਿਣਤੀ ਦਾ ਘੱਟਣਾ ਇੱਕ ਉਮੀਦ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਭਦੀ ਇਹੀ ਇੱਛਾ ਹੈ ਕਿ ਟੋਰਾਂਟੋ ਮੁੜ ਤੋਂ ਖੁਲ੍ਹੇ ਤੇ ਸਭ ਆਮ ਵਾਂਗ ਹੋਵੇ।

ਬ੍ਰਿਟਿਸ਼ ਕੋਲੰਬੀਆ : ਬ੍ਰਿਟਿਸ਼ ਕੋਲੰਬੀਆ ਦੀ ਚੀਫ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ 33 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 2288 ਹੋ ਗਈ ਹੈ ਜਿਸ ਵਿੱਚੋਂ ਵੈਨਕੂਵਰ ਕੋਸਟਲ ਹੈਲਥ ਵਿੱਚ 865 ਅਤੇ ਫਰੇਜ਼ਰ ਹੈਲਥ ਰੀਜਨ ਵਿੱਚ 1064 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਬੀਸੀ ਵਿੱਚ 21 ਕੇਅਰ ਸੈਂਟਰਾਂ ਵਿੱਚ ਆਊਟਬ੍ਰੇਕ ਹਨ ਜਿਸ ਵਿੱਚ 11 ਮਾਮਲੇ ਸਾਹਮਣੇ ਆਏ ਹਨ ਅਤੇ ਸੂਬੇ ‘ਚ 2 ਹੋਰ ਮੌਤਾਂ ਵੀ ਹੋਈਆਂ ਹਨ। ਫਿਲਹਾਲ 76 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਤੇ 20 ਆਈਸੀਯੂ ਵਿੱਚ।

- Advertisement -

ਅਲਬਰਟਾ : ਅਲਬਰਟਾ ਦੀ ਚੀਫ ਮੈਡੀਕਲ ਅਧਿਕਾਰੀ ਡਾ: ਹਿੰਸ਼ਾ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ 54 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਕੇਸਾਂ ਦੀ ਗਿਣਤੀ 6017 ਹੋ ਗਈ ਹੈ। ਇਨ੍ਹਾਂ ‘ਚੋਂ 3809 ਮਰੀਜ਼ ਠੀਕ ਹੋ ਚੁੱਕੇ ਹਨ ਤੇ 2 ਹੋਰ ਮੌਤਾਂ ਹੋਣ ਨਾਲ ਕੋਰੋਨਾ ਨਾਲ ਮੌਤਾਂ ਦਾ ਅੰਕੜਾ  114 ਹੋ ਗਿਆ ਹੈ। ਉਨ੍ਹਾਂ ਪਬਲਿਕ ਗੈਦਰਿੰਗ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਇੱਕ ਉਦਾਹਰਣ ਦੇ ਕੇ ਸਮਝਾਇਆ ਤੇ ਕਿਹਾ ਕਿ 15 ਵਿਅਕਤੀਆਂ ਤੱਕ ਇਕੱਠੇ ਹੋਣ ਦੀ ਆਗਿਆ ਹੈ ਪਰ ਸੋਸ਼ਲ ਡਿਸਟੈਂਸ ਬਣਾਇਆ ਜਾਵੇ ਤੇ ਫੂਡ ਇੱਕ ਦੂਜੇ ਨੂੰ ਸਰਵ ਨਾ ਕੀਤਾ ਜਾਵੇ।

Share this Article
Leave a comment