ਜਾਣੋ ਕਿਵੇਂ ਖਜੂਰ ਸਿਹਤ ਦੇ ਨਾਲ ਸੁੰਦਰਤਾ ਨੂੰ ਵੀ ਵਧਾਵੇ

TeamGlobalPunjab
2 Min Read

ਨਿਊਜ਼ ਡੈਸਕ – ਸਰਦੀਆਂ ਦੇ ਮੌਸਮ ‘ਚ ਜ਼ਿਆਦਾਤਰ ਲੋਕ ਡ੍ਰਾਈ ਫਰੂਟਸ ਖਾਣਾ ਪਸੰਦ ਕਰਦੇ ਹਨ ਤੇ ਇਨ੍ਹਾਂ ਦਾ ਵੱਖਰਾ ਮਜ਼ਾ ਹੁੰਦਾ ਹੈ। ਖਜੂਰ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਹੀ ਕਾਰਨ ਹੈ ਕਿ ਘਰੇਲੂ ਪਕਵਾਨਾਂ ‘ਚ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸੁੱਕੇ ਫਲਾਂ ‘ਚ ਜ਼ਿਆਦਾਤਰ ਲੋਕ ਬਦਾਮ, ਕਾਜੂ, ਪਿਸਤਾ ਤੇ ਸੌਗੀ ਖਾਣਾ ਪਸੰਦ ਕਰਦੇ ਹਨ। ਪਰ ਜਿਹੜੇ ਲੋਕ ਖਜੂਰ ਦੇ ਫਾਇਦਿਆਂ ਤੋਂ ਜਾਣੂ ਹਨ, ਉਹ ਖਜੂਰ ਖਾਣਾ ਵੀ ਪਸੰਦ ਕਰਦੇ ਹਨ। ਖਜੂਰਾਂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ। ਦੁੱਧ ‘ਚ ਖਜੂਰ ਪਾ ਕੇ ਪੀਣ ਨਾਲ ਸਰੀਰ ਲਈ ਵਧੇਰੇ ਫਾਇਦੇਮੰਦ ਹੁੰਦਾ ਹੈ। ਸਿਹਤ ਤੋਂ ਇਲਾਵਾ ਖਜੂਰ ਸਾਡੀ ਸੁੰਦਰਤਾ ਨੂੰ ਵੀ ਵਧਾਉਂਦੀ ਹੈ। ਇਸ ਦੀ ਵਰਤੋਂ ਨਾਲ ਵਾਲ ਵੀ ਮਜ਼ਬੂਤ ​​ਹੁੰਦੇ ਹਨ। ਆਓ ਗੱਲ ਕਰੀਏ ਇਸਦੇ ਫਾਇਦਿਆਂ ਵਾਰੇ-

ਖਜੂਰ ਖਾਣ ਦੇ ਲਾਭ

ਖਜੂਰ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਖਜੂਰ ‘ਚ ਮੌਜੂਦ ਘੁਲਣਸ਼ੀਲ ਰੇਸ਼ੇ ਪਾਚਨ ਪ੍ਰਣਾਲੀ ਨੂੰ ਸਹੀ ਢੰਗ ਨਾਲ ਚਲਾਉਣ ਲਈ ਬਹੁਤ ਮਹੱਤਵਪੂਰਨ ਹਨ। ਖਜੂਰ ਦੇ ਰੋਜ਼ਾਨਾ ਸੇਵਨ ਨਾਲ ਪਾਚਨ ਦੀ ਸਮੱਸਿਆ ਨਹੀਂ ਹੁੰਦੀ। ਪੇਟ ਦੀਆਂ ਸਾਰੀਆਂ ਸਮੱਸਿਆਵਾਂ ਹੌਲੀ ਹੌਲੀ ਖ਼ਤਮ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਖਜੂਰ ਦੀ ਵਰਤੋਂ ਨਾਲ ਅਨੀਮੀਆ ਵੀ ਦੂਰ ਹੋ ਜਾਂਦਾ ਹੈ। ਖਜੂਰ ਆਇਰਨ ਨਾਲ ਭਰਪੂਰ ਹੁੰਦੀ ਹੈ, ਜਿਸ ਕਾਰਨ ਸਰੀਰ ‘ਚ ਹੀਮੋਗਲੋਬਿਨ ਦਾ ਪੱਧਰ ਤੇਜ਼ੀ ਨਾਲ ਵਧਦਾ ਹੈ।

ਖੂਬਸੂਰਤੀ ‘ਚ ਹੁੰਦਾ ਹੈ ਵਾਧਾ

- Advertisement -

ਦੁੱਧ ‘ਚ ਖਜੂਰਾਂ ਪਾਕੇ ਪੀਣ ਨਾਲ ਬਲੱਡ ਸਰਕੂਲੇਸ਼ਨ ਚੰਗਾ ਹੁੰਦਾ ਹੈ। ਖਜੂਰ ਨਾਲ ਚਮੜੀ ‘ਚ ਚਮਕ ਆ ਜਾਂਦੀ ਹੈ। ਖਜੂਰਾਂ ਵਿਟਾਮਿਨ ਸੀ ਤੇ ਡੀ ਨਾਲ ਭਰਪੂਰ ਹੁੰਦੀਆਂ ਹਨ। ਖਜੂਰ ‘ਚ ਐਂਟੀ-ਏਜਿੰਗ ਐਲੀਮੈਂਟਸ ‘ਚ ਵੀ ਪਾਏ ਜਾਂਦੇ ਹਨ।

ਵਾਲ ਮਜੂਬਰ ਹੁੰਦੇ ਹਨ  

ਖਜੂਰ ਵਿਚਲੇ ਐਂਟੀ-ਆਕਸੀਡੈਂਟ ਹੇਅਰ ਫਾਲਿਕਸ ਨੂੰ ਪੈਦਾ ਕਰਨ ‘ਚ ਮਦਦਗਾਰ ਹੁੰਦੇ ਹਨ । ਖਜੂਰ ਵਾਲਾਂ ਦੇ ਵਿਕਾਸ ‘ਚ ਸਹਾਇਤਾ ਕਰਦਾ ਹੈ ਤੇ ਵਾਲ ਮਜ਼ਬੂਤ ​​ਹੁੰਦੇ ਹਨ।

TAGGED: , , ,
Share this Article
Leave a comment