ਮਹਿਲਾ ਦੀ ਮੌਤ ‘ਤੇ ਲੀਡਰ ਨੇ ਕਿਹਾ “ਹਵਾ ‘ਤੇ ਕੇਸ ਕਰੋ”

TeamGlobalPunjab
2 Min Read

ਚੇਨਈ : 12 ਸਤੰਬਰ ਨੂੰ ਆਈਟੀ ਕੰਪਨੀ ‘ਚ ਕੰਮ ਕਰਨ ਵਾਲੀ ਇੰਜਨੀਅਰ ਸ਼ੁਭਾਸ਼੍ਰੀ ਰਵੀ ਦੀ ਹਾਦਸੇ ਦੌਰਾਨ ਹੋਈ ਮੌਤ ਸਬੰਧੀ ਅੰਨਾਦਰਮੁਕ ਨੇਤਾ ਨੇ ਅਜਿਹਾ ਅਜੀਬੋ ਗਰੀਬ ਬਿਆਨ ਦਿੱਤਾ ਹੈ ਕਿ ਸਾਰੇ ਹੈਰਾਨ ਰਹਿ ਗਏ ਹਨ। ਦਰਅਸਲ ਸ਼ੁਭਾਸ਼੍ਰੀ ਰਵੀ ਦੇ ਉਪਰ ਗੈਰਕਨੂੰਨੀ ਢੰਗ ਨਾਲ ਲੱਗਿਆ ਹੋਇਆ ਹੋਰਡਿੰਗ ਡਿੱਗਣ ਕਾਰਨ ਉਸ ਦੀ ਮੌਤ ਹੋਈ ਹੈ। ਰਿਪੋਰਟਾਂ ਮੁਤਾਬਿਕ ਜਿਸ ਤੋਂ ਬਾਅਦ ਅਨਾਦਰਮੁਕ ਨੇਤਾ ਨੇ ਮੀਡੀਆ ਦੇ ਇੱਕ ਫਿਰਕੇ ਨਾਲ ਗੱਲ ਕਰਦਿਆਂ ਕਿਹਾ ਕਿ ਜਿਸ ਵਿਅਕਤੀ ਨੇ ਬਿਲ ਬੋਰਡ ਲਾਇਆ ਹੈ ਉਸ ‘ਤੇ ਕੇਸ ਨਹੀਂ ਹੋਣਾ ਚਾਹੀਦਾ ਬਲਕਿ ਇਹ ਕੇਸ ਹਵਾ ‘ਤੇ ਹੋਣਾ ਚਾਹੀਦਾ ਹੈ।

ਜਾਣਕਾਰੀ ਮੁਤਾਬਿਕ ਇਸ ਮਾਮਲੇ ‘ਚ ਪਾਰਟੀ ਦੇ ਵਰਕਰ ਜੈਗੋਪਾਲ ਨਾਮਕ ਵਿਅਕਤੀ ‘ਤੇ ਕੇਸ ਦਰਜ ਕੀਤਾ ਗਿਆ ਸੀ ਅਤੇ ਹਾਦਸੇ ਤੋਂ ਤਿੰਨ ਹਫਤੇ ਬਾਅਦ ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਜਾਣਕਾਰੀ ਮੁਤਾਬਿਕ ਇਸ ਹੋਰਡਿੰਗ ‘ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਈ ਪਲਾਨੀਸਾਮੀ ਅਤੇ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਤਸਵੀਰ ਲੱਗੀ ਹੋਈ ਸੀ। ਘਟਨਾ ਸਮੇਂ ਜਦੋਂ ਬੈਨਰ ਡਿੱਗਿਆ ਤਾਂ ਸ਼ੁਭਾਸ਼੍ਰੀ ਦਾ ਸੰਤੁਲਨ ਵਿਘੜ ਗਿਆ ਅਤੇ ਉਹ ਪਿੱਛੋਂ ਆ ਰਹੇ ਪਾਣੀ ਦੇ ਟੈਂਕਰ ਦੀ ਲਪੇਟ ਵਿੱਚ ਆ ਗਈ। ਜਿੱਥੋਂ ਉਸ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਇੱਥੇ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ।

ਪਤਾ ਲੱਗਾ ਹੈ ਕਿ ਪੱਤਰਕਾਰਾਂ ਵੱਲੋਂ ਪੁੰਨਯਾਨ ਨੂੰ ਸਵਾਲ ਕੀਤਾ ਗਿਆ ਕਿ ਯੁਵਾ ਇੰਜਨੀਅਰ ਦੀ ਮੌਤ ਨਾਲ ਪਾਰਟੀ ਦੀ ਦਿੱਖ ‘ਤੇ ਕੀ ਪ੍ਰਭਾਵ ਪਵੇਗਾ। ਇਸ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਹੋਰਡਿੰਗ ਲਾਇਆ ਸੀ ਉਸ ਨੇ ਮਹਿਲਾ ਨੂੰ ਮੌਤ ਦੇ ਮੂੰਹ ‘ਚ ਨਹੀਂ ਭੇਜਿਆ ਸੀ ਅਤੇ ਜੇਕਰ ਕੋਈ ਮਾਮਲਾ ਦਰਜ ਹੋਣਾ ਚਾਹੀਦਾ ਹੈ ਤਾਂ ਉਹ ਹੋਣਾ ਚਾਹੀਦਾ ਹੈ ਹਵਾ ‘ਤੇ।

Share this Article
Leave a comment