ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 48,661 ਨਵੇਂ ਮਾਮਲੇ, 705 ਮੌਤਾਂ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਤੇਜੀ ਨਾਲ ਵੱਧ ਰਹੇ ਹਨ। ਅਜਿਹੇ ‘ਚ ਹੀ ਬੀਤੇ ਦਿਨ ਸ਼ਨੀਵਾਰ ਨੂੰ ਦੇਸ਼ ਅੰਦਰ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 48 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਦੇਸ਼ ‘ਚ ਹੁਣ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 1,385,494 ਤੱਕ ਪਹੁੰਚ ਚੁੱਕੀ ਹੈ।  ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ‘ਚ ਕੁੱਲ 467,163 ਐਕਟਿਵ ਕੇਸ ਹਨ ਅਤੇ 886,235 ਮਰੀਜ਼ ਠੀਕ ਹੋ ਚੁੱਕੇ ਹਨ।

ਦੇਸ਼ ‘ਚ ਕੋਰੋਨਾ ਨਾਲ ਇੱਕ ਦਿਨ ‘ਚ 705 ਲੋਕਾਂ ਦੀ ਮੌਤ ਹੋਈ ਹੈ ਜਿਸ ਨਾਲ ਦੇਸ਼ ‘ਚ ਕੁੱਲ ਮੌਤਾਂ ਦੀ ਗਿਣਤੀ 32,096 ਹੋ ਗਈ ਹੈ। ਪਿਛਲੇ 24 ਘੰਟਿਆਂ ‘ਚ ਮਰਨ ਵਾਲੇ 705 ਲੋਕਾਂ ‘ਚੋਂ 257 ਮਹਾਰਾਸ਼ਟਰ, ਤਾਮਿਲਨਾਡੂ ‘ਚ 89 , ਕਰਨਾਟਕ ‘ਚ 72 , ਆਂਧਰਾ ਪ੍ਰਦੇਸ਼ ‘ਚ 52 , ਪੱਛਮੀ ਬੰਗਾਲ ‘ਚ 42 , ਉੱਤਰ ਪ੍ਰਦੇਸ਼ ‘ਚ 39 , ਦਿੱਲੀ ‘ਚ 29 , ਗੁਜਰਾਤ ‘ਚ 22 , ਬਿਹਾਰ ‘ਚ 14 ਸਨ। ਇਸ ਤੋਂ ਇਲਾਵਾ ਝਾਰਖੰਡ ‘ਚ 12 , ਰਾਜਸਥਾਨ ‘ਚ 11 , ਓਡੀਸ਼ਾ ‘ਚ 10 , ਪੰਜਾਬ ਅਤੇ ਜੰਮੂ-ਕਸ਼ਮੀਰ ‘ਚ 9, ਮੱਧ ਪ੍ਰਦੇਸ਼ ‘ਚ 8, ਹਰਿਆਣਾ ‘ਚ 7 , ਕੇਰਲ ‘ਚ 5 , ਗੋਆ ‘ਚ 4 , ਛੱਤੀਸਗੜ੍ਹ, ਪੁਡੂਚੇਰੀ, ਉਤਰਾਖੰਡ ਅਤੇ ਨਾਗਾਲੈਂਡ ਵਿਚ ਇਕ-ਇਕ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋਈ ਹੈ। ਅਸਾਮ ਅਤੇ ਲੱਦਾਖ ‘ਚ ਕੋਰੋਨਾ ਨਾਲ ਇਕ-ਇਕ ਮਰੀਜ਼ ਦੀ ਮੌਤ ਹੋਈ ਹੈ।

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੁਆਰਾ ਜਾਰੀ ਅੰਕੜਿਆਂ ਅਨੁਸਾਰ 25 ਜੁਲਾਈ ਤੱਕ ਦੇਸ਼ ਭਰ ‘ਚ ਕੋਰੋਨਾ ਦੇ 1,62,91,331 ਟੈਸਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 4,42,263 ਨਮੂਨਿਆਂ ਦਾ ਟੈਸਟ ਬੀਤੇ ਸ਼ਨੀਵਾਰ ਨੂੰ ਕੀਤਾ ਗਿਆ ਹੈ।

Share this Article
Leave a comment