ਫਰੈਂਚ ਭਾਸ਼ਾ ਦੀ ਹਿਫਾਜ਼ਤ ਲਈ ਹਾਊਸ ਆਫ ਕਾਮਨਜ਼ ਵਿੱਚ ਬਿੱਲ ਪੇਸ਼

TeamGlobalPunjab
1 Min Read

ਓਟਾਵਾ : ਕੈਨੇਡਾ ਵਿੱਚ ਫਰੈਂਚ ਭਾਸ਼ਾ ਦੀ ਹਿਫਾਜ਼ਤ ਕਰਨ ਤੇ ਇਸ ਦੀ ਸਥਿਤੀ ਹੋਰ ਮਜ਼ਬੂਤ ਕਰਨ ਲਈ ਲਿਬਰਲਾਂ ਵੱਲੋਂ ਬਿੱਲ ਪੇਸ਼ ਕੀਤਾ ਜਾ ਰਿਹਾ ਹੈ। ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਪੁਰਾਣੇ ਆਫੀਸ਼ੀਅਲ ਲੈਂਗੁਏਜ ਐਕਟ ਨੂੰ ਦੁਰੁਸਤ ਕਰਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ।

ਆਫੀਸ਼ੀਅਲ ਲੈਂਗੁਏਜਿਜ਼ ਮੰਤਰੀ ਮਿਲੇਨੀ ਜੋਲੀ ਨੇ ਹਾਊਸ ਆਫ ਕਾਮਨਜ਼ ਵਿੱਚ ਇਹ ਬਿੱਲ ਪੇਸ਼ ਕੀਤਾ। ਇਸ ਬਿੱਲ ਵਿੱਚ ਫੈਡਰਲ ਕੰਮ ਵਾਲੀਆਂ ਥਾਂਵਾਂ, ਇਮੀਗ੍ਰੇਸ਼ਨ ਤੇ ਇੱਥੋਂ ਤੱਕ ਕਿ ਸੁਪਰੀਮ ਕੋਰਟ ਜੱਜ ਦੀ ਚੋਣ ਕਰਨ ਵਰਗੇ ਸੁਧਾਰਾਂ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ।

 

 

ਇਸ ਬਿੱਲ ਨੂੰ ਸੀ-32 ਦਾ ਨਾਂ ਦਿੱਤਾ ਗਿਆ ਹੈ। ਇਸ ਨਾਲ ਆਫੀਸ਼ੀਅਲ ਲੈਂਗੁਏਜ ਕਮਿਸ਼ਨਰ ਨੂੰ ਹੋਰ ਸ਼ਕਤੀਆਂ ਮਿਲ ਜਾਣਗੀਆਂ ਤੇ ਉਹ ਫੈਡਰਲ ਤੌਰ ਉੱਤੇ ਨਿਯੰਤਰਣ ਵਾਲੀਆਂ ਕੰਮ ਵਾਲੀਆਂ ਥਾਂਵਾਂ ਉੱਤੇ ਫਰੈਂਚ ਭਾਸ਼ਾ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਤਰਜੀਹ ਦੇਣ ਲਈ ਕੰਪਨੀਆਂ ਉੱਤੇ ਦਬਾਅ ਪਾਉਣਗੇ।

ਜੋਲੀ ਨੇ ਆਖਿਆ ਕਿ ਇਹ ਬਿੱਲ ਕੁੱਝ ਅਜਿਹੇ ਘਟਨਾਕ੍ਰਮ ਦਾ ਨਤੀਜਾ ਹੈ ਜਿਹੜੇ ਅਜੇ ਸਾਹਮਣੇ ਨਹੀਂ ਆਏ। ਇਸ ਬਿੱਲ ਨੂੰ ਪਹਿਲੀ ਵਾਰੀ 1969 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਪਿਏਰੇ ਟਰੂਡੋ ਵੇਲੇ ਪਾਸ ਕੀਤਾ ਗਿਆ ਸੀ।

- Advertisement -
Share this Article
Leave a comment