ਲਾਲੂ ਪ੍ਰਸਾਦ ਯਾਦਵ ਦੀ ਵਿਗੜੀ ਸਿਹਤ, AIIMS ਦਿੱਲੀ ‘ਚ ਕੀਤਾ ਸ਼ਿਫਟ

TeamGlobalPunjab
2 Min Read

ਰਾਂਚੀ: ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਮੰਗਲਵਾਰ ਨੂੰ ਕ੍ਰੀਏਟੀਨਾਈਨ ਲੈਵਲ ਵਧਣ ਤੋਂ ਬਾਅਦ ਹੋਰ ਵਿਗੜ ਗਈ।ਜਿਸ ਤੋਂ ਬਾਅਦ ਉਨ੍ਹਾਂ ਨੂੰ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (RIMS) ਤੋਂ ਏਮਜ਼ (AIIMS ) ਦਿੱਲੀ ਲਿਜਾਇਆ ਜਾ ਰਿਹਾ ਹੈ।

ਰਾਜੇਂਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (RIMS) ਦੇ ਡਾਇਰੈਕਟਰ ਕਾਮੇਸ਼ਵਰ ਪ੍ਰਸਾਦ ਨੇ ਕਿਹਾ “ਇਹ ਪਾਇਆ ਗਿਆ ਕਿ ਉਨ੍ਹਾਂ ਦੇ ਦਿਲ ਅਤੇ ਗੁਰਦੇ ਵਿੱਚ ਸਮੱਸਿਆਵਾਂ ਹਨ। ਉਨ੍ਹਾਂ ਨੂੰ ਬਿਹਤਰ ਇਲਾਜ ਲਈ ਏਮਜ਼ ਦਿੱਲੀ ਭੇਜਿਆ ਜਾ ਰਿਹਾ ਹੈ। ਜੇਲ੍ਹ ਅਧਿਕਾਰੀ (ਤਾਰੀਖ) ਦਾ ਫੈਸਲਾ ਕਰਨਗੇ।” ਇਸ ਤੋਂ ਪਹਿਲਾਂ ਦਿਨ ਵਿੱਚ, ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (RIMS) ਤੋਂ ਉਨ੍ਹਾਂ ਨੂੰ ਏਮਜ਼ ਦਿੱਲੀ ਵਿੱਚ ਰੈਫਰ ਕਰਨ ਲਈ ਇੱਕ ਅਰਜ਼ੀ ਜਮ੍ਹਾਂ ਕਰਵਾਈ ਗਈ ਸੀ, ਜਿੱਥੇ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਦੀ ਸਿਹਤ ਦੀ ਹਾਲਤ ਦੇ ਮੱਦੇਨਜ਼ਰ ਉਨ੍ਹਾਂ ਨੂੰ ਏਮਜ਼ ਵਿੱਚ ਭੇਜਣ ਬਾਰੇ ਰਿਮਸ ਵਿੱਚ ਮੀਟਿੰਗ ਕੀਤੀ ਗਈ।

 ਜ਼ਿਕਰਯੋਗ  ਹੈ ਕਿ 11 ਮਾਰਚ ਨੂੰ ਝਾਰਖੰਡ ਹਾਈ ਕੋਰਟ ਨੇ ਚਾਰਾ ਘੁਟਾਲੇ ਦੇ ਇੱਕ ਮਾਮਲੇ ਵਿੱਚ ਯਾਦਵ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ 1 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਸੀ। ਪੰਜਵੇਂ ਚਾਰਾ ਘੁਟਾਲੇ ਦੇ ਕੇਸ ਵਿੱਚ, ਯਾਦਵ ਨੂੰ ਫਰਵਰੀ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਅਦਾਲਤ ਨੇ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment