ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਇਨ੍ਹੀਂ ਦਿਨੀਂ ਫਿਲਮ ਲਾਲ ਸਿੰਘ ਚੱਢਾ ਦੀ ਤਿਆਰੀ ਵਿੱਚ ਲੱਗੇ ਹੋਏ ਹਨ। ਹਾਲ ਹੀ ਵਿੱਚ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਇਸ ਪੋਸਟਰ ਨੂੰ ਐਕਟਰ ਨੇ ਆਪਣੇ ਟਵੀਟਰ ਹੈਂਡਲ ਤੋਂ ਸ਼ੇਅਰ ਕੀਤਾ ਹੈ।
ਆਮਿਰ ਖਾਨ ਇਸ ਪੋਸਟਰ ‘ਚ ਸਰਦਾਰ ਜੀ ਦੇ ਲੁੱਕ ਵਿੱਚ ਨਜ਼ਰ ਆ ਰਹੇ ਹਨ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਆਮਿਰ ਖਾਨ ਨੇ ਲਿਖਿਆ, ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਲਾਲ… ਲਾਲ ਸਿੰਘ ਚੱਢਾ। ਆਮਿਰ ਖਾਨ ਦੀ ਇਸ ਅਪਕਮਿੰਗ ਫਿਲਮ ਦੇ ਪੋਸਟਰ ‘ਤੇ ਫੈਨਜ਼ ਖੂਬ ਕਮੈਂਟ ਕਰ ਰਹੇ ਹਨ।
https://twitter.com/aamir_khan/status/1196289071472996352
ਇਸ ਪੋਸਟਰ ਵਿੱਚ ਆਮਿਰ ਖਾਨ ਸਿਰ ‘ਤੇ ਦਸਤਾਰ ਤੇ ਲੰਮੀ ਦਾੜ੍ਹੀ ਵਿੱਚ ਕਾਫ਼ੀ ਜ਼ਬਰਦਸਤ ਲੱਗ ਰਹੇ ਹਨ। ਆਮਿਰ ਖਾਨ ਦਾ ਇਹ ਲੁੱਕ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ, ਨਾਲ ਹੀ ਲੋਕ ਇਸ ‘ਤੇ ਆਪਣੇ ਖੂਬ ਰਿਐਕਸ਼ਨ ਵੀ ਦੇ ਰਹੇ ਹਨ।
ਆਮਿਰ ਦੀ ਇਸ ਦਿਖ ਦੀ ਜਿੱਥੇ ਤਾਰੀਫ ਹੋ ਰਹੀ ਹੈ ਤਾਂ ਉਥੇ ਹੀ ਇਸ ਵਜ੍ਹਾ ਕਾਰਨ ਅਕਸ਼ੈ ਕੁਮਾਰ ਨੂੰ ਟਰੋਲ ਕੀਤਾ ਜਾ ਰਿਹਾ ਹੈ। ਦਰਅਸਲ ਇਸ ਸਾਲ ਮਾਰਚ ਵਿੱਚ ਅਕਸ਼ੈ ਕੁਮਾਰ ਦੀ ਫਿਲਮ ਕੇਸਰੀ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਅਕਸ਼ੈ ਨੇ ਵੀ ਇੱਕ ਸਿੱਖ ਦਾ ਕਿਰਦਾਰ ਨਿਭਾਇਆ ਸੀ । ਕਿਰਦਾਰ ਵਿੱਚ ਢਲਣ ਲਈ ਅਕਸ਼ੈ ਨੇ ਨਕਲੀ ਦਾੜੀ ਅਤੇ ਮੁੱਛਾਂ ਦੀ ਵਰਤੋਂ ਕੀਤੀ ਸੀ ।
Growing real beard to do justice to the character vs fooling fans and capitalizing on nationalism. #LaalSinghChaddha pic.twitter.com/WDCapwYH3a
— Anish (@dokiesm) November 18, 2019
ਆਪਣੇ ਇਸ ਲੁਕ ਦੀ ਵਜ੍ਹਾ ਕਾਰਨ ਅਕਸ਼ੈ ਨੂੰ ਉਸ ਸਮੇਂ ਵੀ ਟਰੋਲ ਕੀਤਾ ਗਿਆ ਸੀ। ਹੁਣ ਆਮੀਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਦਾ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਲੋਕ ਦੋਵੇਂ ਸਟਾਰਸ ਦੇ ਲੁੱਕ ਦੀ ਤੁਲਨਾ ਕਰ ਰਹੇ ਹਨ। ਟਵੀਟਰ ਉੱਤੇ ਅਕਸ਼ੈ ਨੂੰ ਕਾਫ਼ੀ ਟਰੋਲ ਕੀਤਾ ਜਾ ਰਿਹਾ ਹੈ ।
https://twitter.com/SincereSayar/status/1196350342125907969
I'm sure Akshay will run away from Christmas 2020
Best wishes for #lalsinghchaddha https://t.co/Q3V9iyqIue
— Devil V!SHAL (@VishalRC007) November 18, 2019