ਪੇਟ ਦਾ ਫੁੱਲਣਾ ਮੋਟਾਪਾ ਨਹੀਂ ਸਗੋਂ ਹੋ ਸਕਦੀ ਐ ਪੇਟ ਦੀ ਗੈਸ ਵੀ

TeamGlobalPunjab
3 Min Read

ਨਿਊਜ਼ ਡੈਸਕ :ਮੋਟਾਪਾ ਬਹੁਤ ਵੱਡੀ ਸਮੱਸਿਆ ਹੈ ਜੋ ਨਾ ਸਿਰਫ਼ ਦੇਖਣ ’ਚ ਬੁਰਾ ਲੱਗਦਾ ਹੈ ਸਗੋਂ ਸਾਡੀ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ। ਕੁਝ ਲੋਕ ਮੋਟਾਪੇ ਤੋਂ ਨਹੀਂ ਬਲਕਿ ਮੋਟੇ ਪੇਟ ਤੋਂ ਪਰੇਸ਼ਾਨ ਰਹਿੰਦੇ ਹਨ। ਪੇਟ ਦਾ ਫੁੱਲਣਾ ਮੋਟਾਪਾ ਨਹੀਂ ਸਗੋਂ ਪੇਟ ’ਚ ਮੌਜੂਦ ਗੈਸ ਹੈ, ਜਿਸ ਕਰਕੇ ਪੇਟ ਦਾ ਆਕਾਰ ਵੱਡਾ ਲੱਗਦਾ ਹੈ। ਆਮ ਤੌਰ ’ਤੇ ਖਾਣਾ ਖਾਣ ਤੋਂ ਬਾਅਦ ਪੇਟ ਫੁੱਲਿਆ ਹੋਇਆ ਮਹਿਸੂਸ ਹੁੰਦਾ ਹੈ। ਇਹ ਸਮੱਸਿਆ ਉਦੋਂ ਆਉਂਦੀ ਹੈ, ਜਦੋਂ ਛੋਟੀ ਅੰਤੜੀ ਅੰਦਰ ਗੈਸ ਭਰ ਜਾਂਦੀ ਹੈ। ਪੇਟ ਫੁੱਲਣ ਦੀ ਸਮੱਸਿਆ ਦਾ ਸਿੱਧਾ ਸਬੰਧ ਪਾਚਨ ਕਿਰਿਆ ’ਚ ਗੜਬੜੀ ਹੋ ਸਕਦਾ ਹੈ। ਕੁਝ ਲੋਕ ਇਸ ਪਰੇਸ਼ਾਨੀ ਨੂੰ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸ ਕਰਕੇ ਇਹ ਗੰਭੀਰ ਬਿਮਾਰੀ ਬਣ ਜਾਂਦੀ ਹੈ।

ਦੱਸ ਦਈਏ ਬਲੋਟਿੰਗ ਕਈ ਕਾਰਨਾਂ ਨਾਲ ਹੋ ਸਕਦੀ ਹੈ, ਜਿਵੇਂ ਲਾਈਫਸਟਾਈਲ ’ਚ ਗੜਬੜੀ, ਹਾਰਮੋਨਲ, ਅਸੰਤੁਲਨ, ਬਾਸੀ ਭੋਜਨ ਦਾ ਸੇਵਨ, ਪੇਟ ’ਚ ਪਾਣੀ ਜਾਂ ਫਲੂਇਡ ਦਾ ਭਰ ਜਾਣਾ, ਕਬਜ, ਜ਼ਿਆਦਾ ਦੇਰ ਤਕ ਭੁੱਖੇ ਜਾਂ ਫਿਰ ਕਈ ਘੰਟੇ ਇਕ ਹੀ ਥਾਂ ’ਤੇ ਬੈਠੇ ਰਹਿਣਾ, ਪੀਰੀਅਡਸ ਆਉਣ ’ਤੇ ਸਰੀਰ ’ਚ ਹੋਣ ਵਾਲੇ ਬਦਲਾਅ ਵੀ ਪੇਟ ਦੇ ਫੁੱਲਣ ਦਾ ਕਾਰਨ ਬਣਦੇ ਹਨ। ਇਸਤੋਂ ਇਲਾਵਾ ਦਵਾਈਆਂ ਦਾ ਵੱਧ ਸੇਵਨ ਜਾਂ ਹੋਰ ਵੀ ਬਹੁਤ ਸਾਰੇ ਕਾਰਨ ਹਨ, ਜੋ ਬਲੋਟਿੰਗ ਦੇ ਕਾਰਨ ਹਨ। ਖਾਣੇ ਦੇ ਨਾਲ ਪਾਣੀ ਪੀਣਾ ਪੇਟ ਫੁੱਲਣ ਦਾ ਸਭ ਤੋਂ ਵੱਡਾ ਕਾਰਨ ਹੈ। ਅਕਸਰ ਲੋਕ ਖਾਣਾ ਖਾਣ ਦੇ ਨਾਲ-ਨਾਲ ਪਾਣੀ ਪੀਂਦੇ ਰਹਿੰਦੇ ਹਨ। ਇਹ ਆਦਤ ਵੀ ਗੈਸ ਜ਼ਿਆਦਾ ਬਣਨ ਅਤੇ ਬਲੋਟਿੰਗ ਦੀ ਸਮੱਸਿਆ ਲਈ ਜ਼ਿੰਮੇਵਾਰ ਹੋ ਸਕਦੀ ਹੈ। ਇਸ ਲਈ ਖਾਣਾ ਖਾਂਦੇ ਸਮੇਂ ਜਾਂ ਇਸਤੋਂ ਤੁਰੰਤ ਬਾਅਦ ਪਾਣੀ ਨਾ ਪੀਓ।

 

 ਪੇਟ ਫੁੱਲਣ ਦੀ ਬਿਮਾਰੀ ’ਚ ਸਭ ਤੋਂ ਆਮ ਲੱਛਣ ਬੇਚੈਨੀ ਹੋਣਾ ਤੇ ਪੇਟ ਦਾ ਭਰਿਆ ਹੋਇਆ ਮਹਿਸੂਸ ਹੋਣਾ ਹੁੰਦਾ ਹੈ। ਘਬਰਾਹਟ, ਬੇਚੈਨੀ, ਪੇਟ ’ਚ ਦਰਦ, ਕਬਜ਼ ਜਾਂ ਦਸਤ, ਭਾਰ ਘੱਟਣਾ, ਥਕਾਨ, ਤੇਜ ਸਿਰ ਦਰਦ ਜਾਂ ਕਮਜ਼ੋਰੀ, ਵਾਰ-ਵਾਰ ਗੈਸ ਬਣਨਾ, ਗੈਸ ਨਿਕਲਣ ’ਤੇ ਬਦਬੂ ਆਉਣਾ, ਪੇਟ ਫੁੱਲਣਾ ਤੇ ਖੱਟੇ ਡਕਾਰ ਆਉਣਾ, ਉਲਟੀ ਜਿਹਾ ਮਹਿਸੂਸ ਹੋਣਾ, ਭੁੱਖ ਘੱਟ ਲੱਗਣਾ, ਲਗਾਤਾਰ ਹਿਚਕੀ ਆਉਣਾ, ਪੇਟ ’ਚ ਚੀਸ ਪੈਣਾ, ਕਦੇ-ਕਦੇ ਬੁਖ਼ਾਰ ਆਉਣਾ ਆਦਿ ਹਨ।

- Advertisement -

 

 ਰੋਜ਼ਾਨਾ ਘੱਟ ਤੋਂ ਘੱਟ ਅੱਠ-ਦਸ ਗਿਲਾਸ ਪਾਣੀ ਜ਼ਰੂਰ ਪੀਓ। ਇਸ ਨਾਲ ਪਾਚਨ ਤੰਤਰ ਚੰਗੀ ਤਰ੍ਹਾਂ ਕੰਮ ਕਰੇਗਾ ਤੇ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ।

ਤਲ਼ੀਆਂ ਤੇ ਮਿਰਚ-ਮਸਾਲੇ ਵਾਲੀਆਂ ਚੀਜ਼ਾਂ ਖਾਣ ਤੋਂ ਦੂਰੀ ਬਣਾ ਕੇ ਰੱਖੋ।

ਸ਼ਰਾਬ ਸਿਗਰਟ ਅਤੇ ਤੰਬਾਕੂ ਦਾ ਸੇਵਨ ਬਿਲਕੁੱਲ ਨਾ ਕਰੋ। ਇਹ ਸਾਡੇ ਪਾਚਨ ਤੰਤਰ ਨੂੰ ਖ਼ਰਾਬ ਕਰਦੇ ਹਨ, ਜਿਸ ਨਾਲ ਗੈਸ ਅਤੇ ਐਸੀਡਿਟੀ ਬਣਦੀ ਹੈ।

ਚਾਹ-ਕੌਫੀ ਦਾ ਸੇਵਨ ਘੱਟ ਤੋਂ ਘੱਟ ਕਰੋ। ਇਨ੍ਹਾਂ ਦੀ ਤਸੀਰ ਗਰਮ ਹੁੰਦੀ ਹੈ, ਜਿਸ ਕਾਰਨ ਪੇਟ ’ਚ ਜਲਣ ਹੁੰਦੀ ਹੈ।

- Advertisement -

ਰਾਤ ਨੂੰ ਖਾਣਾ ਖਾਣ ਤੋਂ ਬਾਅਦ ਕੁਝ ਦੇਰ ਜ਼ਰੂਰ ਟਹਿਲੋ। ਇਸ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਭੋਜਨ ਵੀ ਜਲਦੀ ਹਜ਼ਮ ਹੋ ਜਾਂਦਾ ਹੈ।

ਤਣਾਅ ਵੀ ਗੈਸ ਬਣਨ ਦਾ ਇਕ ਪ੍ਰਮੁੱਖ ਕਾਰਨ ਹੈ, ਇਸਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ। ਖਾਣਾ ਹੌਲੀ-ਹੌਲੀ ਚਬਾ-ਚਬਾ ਕੇ ਖਾਓ।

TAGGED: ,
Share this Article
Leave a comment