Home / ਮਨੋਰੰਜਨ / ਫਿਲਮ ‘ਚ ਕਿਰਦਾਰ ਨੂੰ ਲੈ ਕੇ ਆਮਿਰ ਤੇ ਅਕਸ਼ੈ ਦੇ ਫੈਨਜ਼ ‘ਚ ਛਿੜੀ ਜੰਗ

ਫਿਲਮ ‘ਚ ਕਿਰਦਾਰ ਨੂੰ ਲੈ ਕੇ ਆਮਿਰ ਤੇ ਅਕਸ਼ੈ ਦੇ ਫੈਨਜ਼ ‘ਚ ਛਿੜੀ ਜੰਗ

ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਇਨ੍ਹੀਂ ਦਿਨੀਂ ਫਿਲਮ ਲਾਲ ਸਿੰਘ ਚੱਢਾ ਦੀ ਤਿਆਰੀ ਵਿੱਚ ਲੱਗੇ ਹੋਏ ਹਨ। ਹਾਲ ਹੀ ਵਿੱਚ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਦਾ ਨਵਾਂ ਪੋਸਟਰ ਰਿਲੀਜ਼ ਹੋਇਆ ਹੈ। ਇਸ ਪੋਸਟਰ ਨੂੰ ਐਕਟਰ ਨੇ ਆਪਣੇ ਟਵੀਟਰ ਹੈਂਡਲ ਤੋਂ ਸ਼ੇਅਰ ਕੀਤਾ ਹੈ। ਆਮਿਰ ਖਾਨ ਇਸ ਪੋਸਟਰ ‘ਚ ਸਰਦਾਰ ਜੀ ਦੇ ਲੁੱਕ ਵਿੱਚ ਨਜ਼ਰ ਆ ਰਹੇ ਹਨ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਆਮਿਰ ਖਾਨ ਨੇ ਲਿਖਿਆ, ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਲਾਲ… ਲਾਲ ਸਿੰਘ ਚੱਢਾ। ਆਮਿਰ ਖਾਨ ਦੀ ਇਸ ਅਪਕਮਿੰਗ ਫਿਲਮ ਦੇ ਪੋਸਟਰ ‘ਤੇ ਫੈਨਜ਼ ਖੂਬ ਕਮੈਂਟ ਕਰ ਰਹੇ ਹਨ। ਇਸ ਪੋਸਟਰ ਵਿੱਚ ਆਮਿਰ ਖਾਨ ਸਿਰ ‘ਤੇ ਦਸਤਾਰ ਤੇ ਲੰਮੀ ਦਾੜ੍ਹੀ ਵਿੱਚ ਕਾਫ਼ੀ ਜ਼ਬਰਦਸਤ ਲੱਗ ਰਹੇ ਹਨ। ਆਮਿਰ ਖਾਨ ਦਾ ਇਹ ਲੁੱਕ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ, ਨਾਲ ਹੀ ਲੋਕ ਇਸ ‘ਤੇ ਆਪਣੇ ਖੂਬ ਰਿਐਕਸ਼ਨ ਵੀ ਦੇ ਰਹੇ ਹਨ। ਆਮਿਰ ਦੀ ਇਸ ਦਿਖ ਦੀ ਜਿੱਥੇ ਤਾਰੀਫ ਹੋ ਰਹੀ ਹੈ ਤਾਂ ਉਥੇ ਹੀ ਇਸ ਵਜ੍ਹਾ ਕਾਰਨ ਅਕਸ਼ੈ ਕੁਮਾਰ ਨੂੰ ਟਰੋਲ ਕੀਤਾ ਜਾ ਰਿਹਾ ਹੈ। ਦਰਅਸਲ ਇਸ ਸਾਲ ਮਾਰਚ ਵਿੱਚ ਅਕਸ਼ੈ ਕੁਮਾਰ ਦੀ ਫਿਲਮ ਕੇਸਰੀ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਅਕਸ਼ੈ ਨੇ ਵੀ ਇੱਕ ਸਿੱਖ ਦਾ ਕਿਰਦਾਰ ਨਿਭਾਇਆ ਸੀ । ਕਿਰਦਾਰ ਵਿੱਚ ਢਲਣ ਲਈ ਅਕਸ਼ੈ ਨੇ ਨਕਲੀ ਦਾੜੀ ਅਤੇ ਮੁੱਛਾਂ ਦੀ ਵਰਤੋਂ ਕੀਤੀ ਸੀ । ਆਪਣੇ ਇਸ ਲੁਕ ਦੀ ਵਜ੍ਹਾ ਕਾਰਨ ਅਕਸ਼ੈ ਨੂੰ ਉਸ ਸਮੇਂ ਵੀ ਟਰੋਲ ਕੀਤਾ ਗਿਆ ਸੀ। ਹੁਣ ਆਮੀਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਦਾ ਪੋਸਟਰ ਰਿਲੀਜ਼ ਹੋਣ ਤੋਂ ਬਾਅਦ ਲੋਕ ਦੋਵੇਂ ਸਟਾਰਸ ਦੇ ਲੁੱਕ ਦੀ ਤੁਲਨਾ ਕਰ ਰਹੇ ਹਨ। ਟਵੀਟਰ ਉੱਤੇ ਅਕਸ਼ੈ ਨੂੰ ਕਾਫ਼ੀ ਟਰੋਲ ਕੀਤਾ ਜਾ ਰਿਹਾ ਹੈ ।

Check Also

ਉੱਘੇ ਸ਼ਾਇਰ ਰਾਹਤ ਇੰਦੌਰੀ ਦਾ 70 ਸਾਲ ਦੀ ਉਮਰ ‘ਚ ਦੇਹਾਂਤ, ਕੋਰੋਨਾ ਨਾਲ ਸਨ ਪੀੜਤ

ਨਵੀਂ ਦਿੱਲੀ : ਉਰਦੂ ਦੇ ਮਸ਼ਹੂਰ ਸ਼ਾਇਰ ਰਾਹਤ ਇੰਦੌਰੀ ਦਾ ਅੱਜ 70 ਸਾਲ ਦੀ ਉਮਰ …

Leave a Reply

Your email address will not be published. Required fields are marked *