ਕਾਮੇਡੀਅਨ ਕੁਨਾਲ ਕਾਮਰਾ ਨੇ ਸੋਸ਼ਲ ਮੀਡੀਆ ‘ਤੇ ਇੱਕ ਨਵਾਂ ਪੈਰੋਡੀ ਗੀਤ ਪੋਸਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ‘ਤੇ ਤੰਜ਼ ਕੱਸਿਆ ਹੈ। ਵੀਡੀਓ ਵਿੱਚ, ਕਾਮਰਾ ਨੇ ਨਿਰਮਲਾ ਸੀਤਾਰਮਨ ਨੂੰ “ਸਾੜੀ ਵਾਲੀ ਦੀਦੀ” ਅਤੇ “ਨਿਰਮਲਾ ਤਾਈ” ਕਹਿ ਕੇ ਨਿਸ਼ਾਨਾ ਸਾਧਿਆ।
ਆਪਣੀ ਨਵੀਂ ਵੀਡੀਓ ‘ਚ ਕੁਣਾਲ ਕਾਮਰਾ ਨੇ ਗੀਤ ‘ਹਵਾ ਹਵਾਈ’ ਦੀ ਪੈਰੋਡੀ ਕਰਦੇ ਹੋਏ ਵਿੱਤ ਮੰਤਰੀ ‘ਤੇ ਚੁਟਕੀ ਲਈ। ਉਸ ਨੇ ਇਹ ਕਹਿ ਕੇ ਸ਼ੁਰੂਆਤ ਕੀਤੀ, ‘ਤੁਹਾਡਾ ਟੈਕਸ ਦਾ ਪੈਸੇ ਹੋ ਰਿਹਾ ਹਵਾ ਹਵਾਈ।’ ਜਿਸ ਤੋਂ ਬਾਅਦ ਉਸ ਨੇ ਆਪਣੀ ਪੈਰੋਡੀ ਚ ਕਿਹਾ- ‘ ਟ੍ਰੈਫਿਕ ਵਧਾਉਣ ਇਹ ਹੈ ਆਈ , ਪੁਲ ਢਾਹੁਣ ਇਹ ਹੈ ਆਈ, ਕਹਿੰਦੇ ਹੈ ਇਸਨੂੰ ਤਾਨਾਸ਼ਾਹੀ… ਸਾੜ੍ਹੀ ਵਾਲੀ ਦੀਦੀ ਆਈ… ਕਹਿੰਦੇ ਹਨ ਇਸ ਨੂੰ ਨਿਰਮਲਾ ਤਾਈ’। ਕੁਨਾਲ ਕਾਮਰਾ ਨੇ 25 ਮਾਰਚ ਨੂੰ ਵੀ ਸੋਸ਼ਲ ਮੀਡੀਆ ‘ਤੇ ਇਕ ਹੋਰ ਨਵਾਂ ਪੈਰੋਡੀ ਗੀਤ ਪੋਸਟ ਕੀਤਾ ਸੀ। ਉਸ ਨੇ ‘ਹਮ ਹੋਂਗੇ ਕਾਮਯਾਗ ‘ ਦੀ ਲਾਈਨ ਨੂੰ ‘ਹਮ ਹੋਂਗੇ ਕੰਗਾਲ ਇਕ ਦਿਨ’ ਵਿਚ ਬਦਲ ਦਿੱਤਾ।
ਦੱਸ ਦਈਏ ਕਿ ਕੁਣਾਲ ਨੇ 5 ਦਿਨਾਂ ‘ਚ 3 ਅਜਿਹੇ ਵੀਡੀਓ ਪੋਸਟ ਕੀਤੇ ਹਨ। ਇਸ ਤੋਂ ਪਹਿਲਾਂ, 36 ਸਾਲਾ ਸਟੈਂਡਅੱਪ ਕਾਮੇਡੀਅਨ ਨੇ 22 ਮਾਰਚ ਨੂੰ ਆਪਣੇ ਸ਼ੋਅ ਵਿੱਚ ਏਕਨਾਥ ਸ਼ਿੰਦੇ ਦੇ ਸਿਆਸੀ ਕਰੀਅਰ ‘ਤੇ ਚੁਟਕੀ ਲਈ ਸੀ। ਕਾਮਰਾ ਨੇ ਫਿਲਮ ‘ਦਿਲ ਤੋਂ ਪਾਗਲ ਹੈ’ ਦੇ ਇੱਕ ਗੀਤ ਦੀ ਪੈਰੋਡੀ ਕੀਤੀ ਸੀ, ਜਿਸ ਵਿੱਚ ਸ਼ਿੰਦੇ ਨੂੰ ਗੱਦਾਰ ਕਿਹਾ ਗਿਆ ਸੀ। ਇਸ ਤੋਂ ਬਾਅਦ ਸ਼ਿੰਦੇ ਦੇ ਸਮਰਥਕਾਂ ਨੇ ਉਸ ਹੋਟਲ ‘ਚ ਭੰਨਤੋੜ ਕੀਤੀ, ਜਿੱਥੇ ਸ਼ੋਅ ਰਿਕਾਰਡ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸ ਸਬੰਧੀ ਕੁਣਾਲ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਮੁੰਬਈ ਪੁਲਿਸ ਨੇ ਉਸ ਨੂੰ ਦੂਜਾ ਸੰਮਨ ਭੇਜਿਆ ਹੈ ਕਿਉਂਕਿ ਉਹ ਪਹਿਲੇ ਸੰਮਨ ‘ਤੇ ਪੇਸ਼ ਨਹੀਂ ਹੋਇਆ ਸੀ। ਉਨ੍ਹਾਂ ਦੇ ਵਕੀਲ ਨੇ 7 ਦਿਨਾਂ ਦਾ ਸਮਾਂ ਮੰਗਿਆ ਸੀ ਪਰ ਪੁਲਿਸ ਨੇ ਸਮਾਂ ਨਹੀਂ ਦਿੱਤਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।