ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪਰੀਓ ਨੇ ਮਾਰੀ ਪਲਟੀ, ਤ੍ਰਿਣਮੂਲ ਕਾਂਗਰਸ ‘ਚ ਹੋਏ ਸ਼ਾਮਲ

TeamGlobalPunjab
2 Min Read

ਕੋਲਕਾਤਾ : ਪੱਛਮੀ ਬੰਗਾਲ ਵਿੱਚ ਜ਼ਿਮਨੀ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਝਟਕਾ ਲੱਗਾ ਹੈ। ਭਾਜਪਾ ਦੇ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪਰੀਓ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਬਾਬੁਲ ਸੁਪਰੀਓ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੀ ਮੌਜੂਦਗੀ ਵਿੱਚ ਟੀਐਮਸੀ ਵਿੱਚ ਸ਼ਾਮਲ ਹੋਏ। ਜੁਲਾਈ ਵਿੱਚ, ਬਾਬੁਲ ਸੁਪਰੀਓ ਨੇ ਅਚਾਨਕ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਅਤੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਪਰ ਲਗਭਗ ਢੇਡ ਮਹੀਨੇ ਬਾਅਦ, ਬਾਬੁਲ ਸੁਪਰੀਓ ਨੇ ਤ੍ਰਿਣਮੂਲ ਕਾਂਗਰਸ ਦੀ ਮੈਂਬਰਸ਼ਿਪ ਲੈ ਲਈ।

 

ਟੀਐਮਸੀ ਵਿੱਚ ਸ਼ਾਮਲ ਹੋਣ ਤੋਂ ਬਾਅਦ, ਬਾਬੁਲ ਸੁਪਰੀਓ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ, ਜਦੋਂ ਮੈਂ ਕਿਹਾ ਕਿ ਮੈਂ ਰਾਜਨੀਤੀ ਛੱਡ ਰਿਹਾ ਹਾਂ, ਮੈਂ ਇਹ ਗੱਲ ਆਪਣੇ ਦਿਲ ਤੋਂ ਕਹੀ ਹੈ। ਹਾਲਾਂਕਿ, ਮੈਨੂੰ ਲਗਦਾ ਹੈ ਕਿ ਟੀਐਮਸੀ ਨੇ ਮੇਰੇ ਵਿੱਚ ਵਿਸ਼ਵਾਸ ਦਿਖਾਇਆ ਹੈ, ਹੁਣ ਮੇਰੇ ਕੋਲ ਇੱਕ ਵੱਡਾ ਮੌਕਾ ਹੈ ।  ਮੇਰੇ ਸਾਰੇ ਦੋਸਤਾਂ ਨੇ ਕਿਹਾ ਸੀ ਕਿ ਰਾਜਨੀਤੀ ਛੱਡਣ ਦਾ ਮੇਰਾ ਫੈਸਲਾ ਗਲਤ ਅਤੇ ਭਾਵੁਕ ਸੀ।

- Advertisement -

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਨੂੰ ਆਪਣਾ ਫੈਸਲਾ ਬਦਲਣ ‘ਤੇ ਮਾਣ ਹੈ। ਮੈਂ ਟੀਐਮਸੀ ਵਿੱਚ ਬੰਗਾਲ ਦੀ ਸੇਵਾ ਕਰਨ ਆਇਆ ਹਾਂ। ਮੈਂ ਬਹੁਤ ਉਤਸ਼ਾਹਿਤ ਹਾਂ। ਮੈਂ ਸੋਮਵਾਰ ਨੂੰ ਦੀਦੀ ਨੂੰ ਮਿਲਾਂਗਾ । ਨਿੱਘੇ ਸਵਾਗਤ ਨਾਲ ਮੈਂ ਹੈਰਾਨ ਹਾਂ ।

ਭਵਾਨੀਪੁਰ ਵਿੱਚ ਮਮਤਾ ਬੈਨਰਜੀ ਦੇ ਲਈ ਚੋਣ ਪ੍ਰਚਾਰ ਦੇ ਸਵਾਲ ਉੱਤੇ ਬਾਬੁਲ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਦੀਦੀ ਨੂੰ ਮੇਰੇ ਅਭਿਆਨ ਦੀ ਜ਼ਰੂਰਤ ਹੈ। ਜੇ ਪ੍ਰਚਾਰ ਕਰਨ ਲਈ ਕਿਹਾ ਜਾਂਦਾ ਹੈ, ਤਾਂ ਮੈਂ ਜ਼ਰੂਰ ਕਰਾਂਗਾ ।ਮੈਂ ਜਨਤਾ ਦੀ ਸੇਵਾ ਕਰਨਾ ਚਾਹੁੰਦਾ ਹਾਂ ।

Share this Article
Leave a comment