ਨਵੀਂ ਦਿੱਲੀ : ਉਨਾਓ ਬਲਾਤਕਾਰ ਮਾਮਲੇ ( Unnao Rape Case ) ‘ਚ ਦੋਸ਼ੀ ਪਾਏ ਗਏ ਸਾਬਕਾ ਬੀਜੇਪੀ ਵਿਧਾਇਕ ਕੁਲਦੀਪ ਸਿੰਘ ਸੇਂਗਰ ( Kuldeep Singh Sengar ) ਨੂੰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ। ਸੇਂਗਰ ‘ਤੇ 25 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ।
ਸਜ਼ਾ ‘ਤੇ ਕੋਰਟ ਵਿੱਚ ਬਹਿਸ ਦੇ ਦੌਰਾਨ ਕੁਲਦੀਪ ਸੇਂਗਰ ਵਲੋਂ ਵਕੀਲ ਨੇ ਕਿਹਾ ਕਿ ਉਨ੍ਹਾਂ ਦੀ ( ਵਿਧਾਇਕ ) ਦੋ ਧੀਆਂ ਹਨ ਤੇ ਪਤਨੀ ਹੈ, ਉਨ੍ਹਾਂ ‘ਤੇ ਪਰਿਵਾਰ ਦੀ ਜ਼ਿੰਮੇਦਾਰੀ ਹੈ ਤੇ ਉਹ ਸਾਰੇ ਉਨ੍ਹਾਂ ‘ਤੇ ਨਿਰਭਰ ਹਨ। ਸੇਂਗਰ ਦੇ ਵਕੀਲ ਨੇ ਕਿਹਾ ਉਨ੍ਹਾਂ ਦੇ ਉੱਤੇ ਲੋਨ ਵੀ ਹਨ ਧੀ ਦੀ ਪੜਾਈ ਲਈ ਲੋਨ ਲਿਆ ਸੀ।
ਕੋਰਟ ਨੇ ਮਾਮਲੇ ਦੀ ਜਾਂਚ ਕਰਨ ਵਾਲੀ ਸੀਬੀਆਈ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪੀੜਤਾ ਤੇ ਉਸਦੇ ਪਰਿਵਾਰ ਨੂੰ ਸੁਰੱਖਿਆ ਉਪਲਬਧ ਕਰਵਾਉਣ ਨਾਲ ਹੀ ਸੀਬੀਆਈ ਨੂੰ ਪੀੜਤਾ ਅਤੇ ਉਸ ਦੇ ਘਰਵਾਲਿਆਂ ਨੂੰ ਸੁਰੱਖਿਅਤ ਘਰ ਵੀ ਉਪਲਬਧ ਕਰਵਾਉਣ ਨੂੰ ਵੀ ਕਿਹਾ ਹੈ।
ਧਿਆਨ ਯੋਗ ਹੈ ਕਿ 2017 ਵਿੱਚ ਪੀੜਤਾ ਦੇ ਨਾਲ ਜਬਰ ਜਨਾਹ ਕੀਤਾ ਗਿਆ ਸੀ 2018 ਵਿੱਚ ਸੀਬੀਆਈ ਨੇ ਇਸ ਸਬੰਧੀ ਮਾਮਲਾ ਦਰਜ ਕੀਤਾ ਸੀ। ਜਾਣਕਾਰੀ ਅਨੁਸਾਰ ਸਜ਼ਾ ‘ਤੇ ਹੁਣ ਬਹਿਸ 19 ਦਸੰਬਰ ਨੂੰ ਕੀਤੀ ਜਾਵੇਗੀ। ਦੱਸ ਦਈਏ ਹੈ ਕਿ ਸੇਂਗਰ ਦੇ ਖਿਲਾਫ ਬਲਾਤਕਾਰ ਤੇ ਅਗਵਾਹ ਦੇ ਮਾਮਲੇ ਵਿੱਚ ਤੀਸ ਹਜ਼ਾਰੀ ਕੋਰਟ ਵਿੱਚ ਸੁਣਵਾਈ ਚੱਲ ਰਹੀ ਸੀ।