ਨਿਊਜ਼ ਡੈਸਕ: ਸਲਮਾਨ ਖਾਨ ਅਤੇ ਉਨ੍ਹਾਂ ਦਾ ਪਰਿਵਾਰ ਇਸ ਵੇਲੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹੈ। ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਉਹਨਾਂ ਨੂੰ ਕਈ ਧਮਕੀਆਂ ਮਿਲੀ ਰਹੀਆਂ ਹਨ। ਹਾਲ ਹੀ ‘ਚ ਮੁੰਬਈ ਟ੍ਰੈਫਿਕ ਪੁਲਿਸ ਦੇ ਵਟਸਐਪ ਨੰਬਰ ‘ਤੇ ਧਮਕੀ ਭਰਿਆ ਮੈਸੇਜ ਵੀ ਭੇਜਿਆ ਗਿਆ ਸੀ।
ਸਲਮਾਨ ਖਾਨ ਦੇ ਕਰੀਬੀ ਦੋਸਤ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ, ਜਿਸ ਦਾ ਅਸਰ ਉਨ੍ਹਾਂ ਦੇ ਕੰਮ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ, ਧਮਕੀ ਭਰੇ ਸੰਦੇਸ਼ਾਂ ਜਾਂ ਕਾਲਾਂ ਮਿਲਣ ਤੋਂ ਬਾਅਦ ਸਲਮਾਨ ਖਾਨ ਨੇ ਕਦੇ ਵੀ ਕੰਮ ਬੰਦ ਨਹੀਂ ਕੀਤਾ। ਇਸ ਵਾਰ ਵੀ ਇੱਕ ਬ੍ਰੇਕ ਤੋਂ ਬਾਅਦ ਉਹ ਜਲਦ ਹੀ ਸ਼ੂਟਿੰਗ ਸ਼ੁਰੂ ਕਰਨਗੇ। ਖੁਦ ਨੂੰ ਫਿਲਮ ਕ੍ਰਿਟਿਕ ਕਹਾਉਣ ਵਾਲੇ ਕੇਆਰਕੇ ਨੇ ਲਾਰੈਂਸ ਬਿਸ਼ਨੋਈ ਨੂੰ ਫਿਲਮ ਦੀ ਪੇਸ਼ਕਸ਼ ਕੀਤੀ ਹੈ।
ਇਸ ਤੋਂ ਪਹਿਲਾਂ ਵੀ ਕਮਾਲ ਆਰ ਖਾਨ ਸਲਮਾਨ ਖਾਨ ਨੂੰ ਲੈ ਕੇ ਐਕਸ ‘ਤੇ ਕਾਫੀ ਟਵੀਟ ਕਰ ਚੁੱਕੇ ਹਨ। ਦਰਅਸਲ, ਸਲਮਾਨ ਖਾਨ ਨੇ ਕੇਆਰਕੇ ‘ਤੇ ਮਾਣਹਾਨੀ ਦਾ ਕੇਸ ਵੀ ਦਾਇਰ ਕੀਤਾ ਸੀ। ਇਸ ਵਿੱਚ ਉਹਨਾਂ ਸਬੰਧੀ ਸਮੱਗਰੀ ਬਣਾਉਣ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਸੀ। ਪਰ ਇਸ ਦੇ ਬਾਵਜੂਦ ਉਹ ਸਲਮਾਨ ਖਾਨ ‘ਤੇ ਬੋਲਣਾ ਬੰਦ ਨਹੀਂ ਕਰਦਾ ਅਤੇ ਅਕਸਰ ਸਲਮਾਨ ‘ਤੇ ਟਵੀਟ ਕਰਦਾ ਰਹਿੰਦਾ ਹੈ। ਹੁਣ ਉਸ ਨੇ ਲਾਰੈਂਸ ਬਿਸ਼ਨੋਈ ਨੂੰ ਫਿਲਮ ਦੀ ਪੇਸ਼ਕਸ਼ ਕੀਤੀ ਹੈ। ਦਰਅਸਲ ਕੇਆਰਕੇ ਬਿੱਗ ਬੌਸ ਦਾ ਹਿੱਸਾ ਰਹਿ ਚੁੱਕੇ ਹਨ। ਇਸ ਦੌਰਾਨ ਸਲਮਾਨ ਖਾਨ ਨੇ ਉਸ ਨੂੰ ਧਮਕੀ ਦਿੱਤੀ ਅਤੇ ਘਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ।
ਲਾਰੈਂਸ ਬਿਸ਼ਨੋਈ ਨੂੰ ਫਿਲਮ ਦੀ ਪੇਸ਼ਕਸ਼ ਕੀਤੀ
ਕੇਆਰਕੇ ਨੇ ਟਵੀਟ ਕੀਤਾ, ‘ਮੈਂ ਲਾਰੇਂਸ ਬਿਸ਼ਨੋਈ ਨੂੰ ਆਪਣੀ ਫਿਲਮ ‘ਦੇਸ਼ਦ੍ਰੋਹੀ 2’ ਦੀ ਪੇਸ਼ਕਸ਼ ਕਰਦਾ ਹਾਂ, ਕਿਉਂਕਿ ਉਹ ਪਰਫੈਕਟ ਹੀਰੋ ਲੱਗਦਾ ਹੈ। ਉਹ ਫਿਲਮ ਵਿੱਚ ਅਸਲ ਐਕਸ਼ਨ ਕਰ ਸਕੇਗਾ, ਇਸ ਲਈ ਮੈਂ ਉਸ ਨੂੰ ਕੰਮ ਕਰਨ ਦੀ ਇਜਾਜ਼ਤ ਦੇਣ ਦੀ ਬੇਨਤੀ ਕਰਦਾ ਹਾਂ। ਇਸ ਦੌਰਾਨ ਉਨ੍ਹਾਂ ਨੇ HMO ਇੰਡੀਆ ਨੂੰ ਟੈਗ ਕੀਤਾ। ਅੰਤ ਵਿੱਚ ਉਸਨੇ ਲਿਖਿਆ, ਮੈਂ ਬੁੱਢੇ ਨੂੰ ਇਸ ਫਿਲਮ ਵਿੱਚ ਵਿਲੇਨ ਦੀ ਭੂਮਿਕਾ ਨਿਭਾਉਣ ਲਈ ਅਪੀਲ ਵੀ ਕਰਦਾ ਹਾਂ।
I offer my film #Deshdrohi2 to #LawrenceBishnoi because he looks like a perfect hero. He will look good, when he will do Real action in the film. So I request to @HMOIndia to allow him to work.
And I will request to Budhaoo to play villain in the same film. pic.twitter.com/Izzx0YyNN3
— KRK (@kamaalrkhan) October 17, 2024