ਕ੍ਰਿਕਟ ਟੀਮ ਦੀ ਜਰਸੀ, ਮੈਟਰੋ ਸਟੇਸ਼ਨਾਂ ਦਾ ਭਗਵਾਕਰਨ,ਅਸਵੀਕਾਰਨਯੋਗ ਹੈ : ਮਮਤਾ ਬੈਨਰਜੀ

Rajneet Kaur
2 Min Read

ਨਿਊਜ਼ ਡੈਸਕ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਭਾਰਤੀ ਕ੍ਰਿਕਟ ਟੀਮ ਸਮੇਤ ਦੇਸ਼ ਭਰ ਦੀਆਂ ਸਾਰੀਆਂ ਸੰਸਥਾਵਾਂ ਨੂੰ ਭਗਵਾਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ।ਬੈਨਰਜੀ ਨੇ ਦੋਸ਼ ਲਾਇਆ ਕਿ ਭਾਜਪਾ ਨੇ ਨਾ ਸਿਰਫ਼ ਕ੍ਰਿਕਟ ਟੀਮ ਦੀ ਅਭਿਆਸ ਜਰਸੀ ਵਿੱਚ, ਸਗੋਂ ਮੈਟਰੋ ਸਟੇਸ਼ਨਾਂ ਦੀ ਪੇਂਟਿੰਗ ਵਿੱਚ ਵੀ ਭਗਵੇਂ ਰੰਗ ਦੀ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੂਰੇ ਦੇਸ਼ ਨੂੰ ਭਗਵੇਂ ਰੰਗ ਵਿੱਚ ਰੰਗਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਭਾਰਤੀ ਖਿਡਾਰੀਆਂ ‘ਤੇ ਮਾਣ ਹੈ। ਉਨ੍ਹਾਂ ਨੂੰ ਯਕੀਨ ਹੈ ਕਿ ਉਹ ਵਿਸ਼ਵ ਕੱਪ ‘ਚ ਚੈਂਪੀਅਨ ਹੋਣਗੇ ਪਰ ਭਾਜਪਾ ਨੇ ਉਥੇ ਵੀ ਭਗਵਾ ਰੰਗ ਲਿਆਂਦਾ ਹੈ। ਸਾਡੀ ਟੀਮ ਹੁਣ ਭਗਵੇਂ ਰੰਗ ਦੀਆਂ ਜਰਸੀ ਪਾ ਕੇ ਅਭਿਆਸ ਕਰ ਰਹੀ ਹੈ। ਮੈਟਰੋ ਸਟੇਸ਼ਨਾਂ ਨੂੰ ਭਗਵਾ ਰੰਗ ਦਿੱਤਾ ਗਿਆ ਹੈ। ਇਹ ਅਸਵੀਕਾਰਨਯੋਗ ਹੈ।” ਕਿਸੇ ਦਾ ਨਾਮ ਲਏ ਬਿਨਾਂ, ਸੀਐਮ ਬੈਨਰਜੀ ਨੇ ਇਸ ਐਕਟ ਦੀ ਨਿੰਦਾ ਕੀਤੀ, ਜਿਸ ਨੂੰ ਉਹ ਪੱਖਪਾਤੀ ਰਾਜਨੀਤੀ ਮੰਨਦੀ ਹੈ।

ਭਾਜਪਾ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਦੇਸ਼  ਲੋਕਾਂ ਦਾ ਹੈ ਨਾ ਕਿ ਸਿਰਫ਼ ਇਕ ਪਾਰਟੀ ਦੇ ਲੋਕਾਂ ਦਾ। ਉਨ੍ਹਾਂ ਦੀ ਇਸ ਟਿੱਪਣੀ ‘ਤੇ ਭਾਜਪਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।

ਟੀਐਮਸੀ ਮੁਖੀ ਨੇ ਕਿਹਾ ਕਿ ਮੈਨੂੰ ਉਨ੍ਹਾਂ ਦੇ ਬੁੱਤ ਬਣਾਉਣ ਤੋਂ ਕੋਈ ਸਮੱਸਿਆ ਨਹੀਂ ਹੈ, ਪਰ ਉਹ ਹਰ ਚੀਜ਼ ਨੂੰ ਭਗਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਇੱਕ ਵਾਰ ਦੇਖਿਆ ਸੀ ਕਿ ਮਾਇਆਵਤੀ ਨੇ ਆਪਣਾ ਇੱਕ ਬੁੱਤ ਬਣਾਇਆ ਹੋਇਆ ਸੀ। ਉਸ ਤੋਂ ਬਾਅਦ, ਮੈਂ ਅਜਿਹਾ ਕੁਝ ਨਹੀਂ ਸੁਣਿਆ। ਇਹ ਡਰਾਮਾ ਹਮੇਸ਼ਾ ਲਾਭਦਾਇਕ ਨਹੀਂ ਹੋ ਸਕਦਾ। ਭਾਜਪਾ ਨੇਤਾ ਰਾਹੁਲ ਸਿਨਹਾ ਨੇ ਕਿਹਾ, “ਕੁਝ ਦਿਨਾਂ ਬਾਅਦ ਉਹ ਸਵਾਲ ਕਰ ਸਕਦੀ ਹੈ ਕਿ ਸਾਡੇ ਰਾਸ਼ਟਰੀ ਝੰਡੇ ਵਿੱਚ ਭਗਵਾ ਰੰਗ ਕਿਉਂ ਹੈ।”ਅਸੀਂ ਅਜਿਹੇ ਬਿਆਨਾਂ ‘ਤੇ ਪ੍ਰਤੀਕਿਰਿਆ ਦੇਣਾ ਵੀ ਉਚਿਤ ਨਹੀਂ ਸਮਝਦੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment