ਨਿਊਜ਼ ਡੈਸਕ: ਮਸ਼ਹੂਰ ਹਸਤੀਆਂ ‘ਤੇ ਤੰਜ ਕਸਣ ਲਈ ਜਾਣੇ ਜਾਂਦੇ ਕਮਾਲ ਆਰ ਖਾਨ ਨੇ ਹੁਣ ਮੌਨੀ ਰਾਏ ਨੂੰ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਨੇ ਮੌਨੀ ਰਾਏ ਦੀਆਂ ਪਹਿਲਾਂ ਅਤੇ ਹੁਣ ਦੀਆਂ ਤਸਵੀਰਾਂ ਪੋਸਟ ਕੀਤੀਆਂ ਤੇ ਬਾਡੀ ਟਰਾਂਸਫਾਰਮੇਸ਼ਨ ਲਈ ਉਨ੍ਹਾਂ ਦਾ ਮਜ਼ਾਕ ਉਡਾਇਆ।
ਮੌਨੀ ਰਾਏ ਦੀ ਪੁਰਾਣੀ ਅਤੇ ਨਵੀਂ ਤਸਵੀਰਾਂ ਸ਼ੇਅਰ ਕਰਦੇ ਹੋਏ KRK ਨੇ ਅਦਾਕਾਰਾ ਦੀ ਪਲਾਸਟਿਕ ਸਰਜਰੀ ਵੱਲ ਇਸ਼ਾਰਾ ਵੀ ਕੀਤਾ।
ਮੌਨੀ ਰਾਏ ਨੇ ਪਿਛਲੇ ਕੁੱਝ ਸਾਲਾਂ ਵਿੱਚ ਆਪਣੇ ਆਪ ਵਿੱਚ ਕਾਫ਼ੀ ਬਦਲਾਵ ਕੀਤੇ ਹਨ। ਹਾਲਾਂਕਿ ਉਨ੍ਹਾਂ ਨੇ ਕਦੇ ਵੀ ਕਾਸਮੇਟਿਕ ਸਰਜਰੀ ਜਾਂ ਬਿਊਟੀ ਟਰੀਟਮੈਂਟ ਕਰਵਾਉਣ ਦੀ ਗੱਲ ਸਵੀਕਾਰ ਨਹੀਂ ਕੀਤੀ ਹੈ। ਇਸ ਦੇ ਬਾਵਜੂਦ ਆਏ ਦਿਨ ਮੌਨੀ ਤੋਂ ਕਾਸਮੇਟਿਕ ਸਰਜਰੀ ਕਰਵਾਉਣ ਲਈ ਸਵਾਲ ਪੁੱਛੇ ਜਾਂਦੇ ਹਨ ਅਤੇ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਹੁਣ ਇਸ ਮਾਮਲੇ ‘ਤੇ ਕਮਾਲ ਆਰ ਖਾਨ ਨੇ ਆਪਣੇ ਟਵੀਟ ਵਿੱਚ ਲਿਖਿਆ, ਪੈਸਾ ਰੂਪ ਵੀ ਬਦਲ ਸਕਦਾ ਹੈ। ਇੱਥੇ ਵੇਖੋ ਐਕਟਰੈਸ #MouniRoy ਆਪਣਾ ਲੁੱਕ ਬਦਲਦੀ ਰਹਿੰਦੀ ਹੈ।
Money can change the looks also. See here, Actress #MouniRoy keeps changing her looks. pic.twitter.com/64R2fDBCCz
— KRK (@kamaalrkhan) September 30, 2021
ਇਸ ਟਵੀਟ ਵਿੱਚ ਮੌਨੀ ਰਾਏ ਦੀਆਂ 6 ਤਸਵੀਰਾਂ ਦਾ ਇੱਕ ਕੋਲਾਜ ਸਾਂਝਾ ਕੀਤਾ ਹੈ। ਇਸ ਕੋਲਾਜ ਦੀ ਪਹਿਲੀ ਤਸਵੀਰ ਅਤੇ ਆਖਰੀ ਤਸਵੀਰ ਵਿੱਚ ਬਹੁਤ ਫਰਕ ਹੈ। ਕੋਈ ਕਹਿ ਹੀ ਨਹੀਂ ਸਕਦਾ ਕਿ ਇਹ ਸਾਰੀਆਂ ਤਸਵੀਰਾਂ ਮੌਨੀ ਰਾਏ ਦੀਆਂ ਹਨ। ਹੁਣ ਇਹ ਟਵੀਟ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਨੂੰ ਲੈ ਕੇ ਲੋਕ ਕਾਫ਼ੀ MEME ਵੀ ਸ਼ੇਅਰ ਕਰ ਰਹੇ ਹਨ।