ਕੋਵਿਡ ਸੇਵਾ ਕੇਂਦਰ – ਵਸਨੀਕਾਂ ਨੇ ਕੀਤੀ ਅਨੋਖੀ ਪਹਿਲ

TeamGlobalPunjab
4 Min Read

ਚੰਡੀਗੜ੍ਹ, (ਅਵਤਾਰ ਸਿੰਘ): ਦੇਸ਼ ਵਿੱਚ ਕੋਵਿਡ -19 ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਕੋਵਿਡ ਦੇ ਕੇਸਾਂ ਦੀ ਗਿਣਤੀ ਚਿੰਤਾਜਨਕ ਢੰਗ ਨਾਲ ਵਧ ਰਹੀ ਹੈ। ਸਾਡੀ ਸਿਹਤ ਸੰਭਾਲ ਪ੍ਰਣਾਲੀ ਇਸ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ, ਪਰ ਇਸ ਸਥਿਤੀ ਨੂੰ ਪ੍ਰਬੰਧਿਤ ਕਰਨ ਲਈ ਸਾਡੇ ਦੇਸ਼ ਦੇ ਸਾਰੇ ਨਾਗਰਿਕਾਂ ਦੇ ਸਹਿਯੋਗ ਦੀ ਜ਼ਰੂਰਤ ਹੈ।

ਜਦੋਂ ਇੱਕ ਗੰਭੀਰ ਕੋਵਿਡ ਮਰੀਜ਼ ਦੀ ਆਕਸੀਜਨ ਸੰਤ੍ਰਿਪਤਾ ਵਿੱਚ ਗਿਰਾਵਟ ਆ ਜਾਂਦੀ ਹੈ, ਪਰ ਉਸਨੂੰ ਸਮੇਂ ਸਿਰ ਹਸਪਤਾਲ ਦਾ ਬੈੱਡ ਨਹੀਂ ਮਿਲਦਾ, ਅਜਿਹੇ ਹਾਲਾਤ ਦਾ ਕੋਈ ਵੀ ਸਾਹਮਣਾ ਨਹੀਂ ਕਰਨਾ ਚਾਹੁੰਦਾ।

ਅਜਿਹੀ ਸਥਿਤੀ ਵਿੱਚ, ਪੰਚਕੁਲਾ, ਹਰਿਆਣਾ ਦੇ ਸੈਕਟਰ 20 ਵਿੱਚ ਸਥਿਤ ਸਨਸਿਟੀ ਪਰਿਕ੍ਰਮਾ ਸੁਸਾਇਟੀ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਇਸ ਸੰਕਟ ਨੂੰ ਸਮੂਹਕ ਢੰਗ ਨਾਲ ਨਜਿੱਠਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਲੱਬ ਹਾਊਸ ਖੇਤਰ ਵਿੱਚ ਆਪਣੀ ਖੁਦ ਦੀ ਕੋਵਿਡ ਕੇਅਰ ਸੁਵਿਧਾ ਤਿਆਰ ਕੀਤੀ ਹੈ, ‘ਕੋਵਿਡ ਸੇਵਾ ਕੇਂਦਰ- ਵਸਨੀਕਾਂ ਦੁਆਰਾ, ਵਸਨੀਕਾਂ ਲਈ’।

ਇਸ ‘ਕੋਵਿਡ ਸੇਵਾ ਕੇਂਦਰ’ ਵਿੱਚ ਆਈਸੋਲੇਸ਼ਨ ਬੈੱਡ, ਕੰਨਸਟ੍ਰੇਟਰਾਂ ਅਤੇ ਸਿਲੰਡਰਾਂ ਤੋਂ ਆਕਸੀਜਨ ਸਪਲਾਈ, ਮੁੱਢਲੀਆਂ ਦਵਾਈਆਂ, ਖੂਨ ਦੀ ਜਾਂਚ, ਨਰਸਿੰਗ ਕੇਅਰ, ਮਾਹਿਰ ਡਾਕਟਰਾਂ ਨਾਲ ਟੈਲੀ ਸਲਾਹ-ਮਸ਼ਵਰਾ ਅਤੇ ਖਾਣੇ ਦੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ। ਇਹ ਸੁਵਿਧਾ ਇੱਕ ਅਸਲ ਹਸਪਤਾਲ ਨਹੀਂ, ਬਲਕਿ ਐੱਲ 1 ਕੋਵਿਡ ਕੇਅਰ ਸੈਂਟਰ ਹੈ ਜਿਥੇ ਸ਼ੁਰੂਆਤੀ ਅਤੇ ਹਲਕੇ ਕੋਵਿਡ ਨਾਲ ਸਬੰਧਤ ਮਰੀਜ਼ਾਂ ਦਾ ਧਿਆਨ ਰੱਖਿਆ ਜਾਵੇਗਾ। ਇਹ ਸੁਵਿਧਾ ਕੇਂਦਰ ਕੋਵਿਡ ਸੰਕ੍ਰਮਣ ਦੇ ਵਧਣ ਤੋਂ ਪਹਿਲਾਂ ਮੁੱਢਲੀ ਸਹਾਇਤਾ ਪ੍ਰਦਾਨ ਕਰਦਾ ਹੈ, ਜਦ ਤਕ ਕਿ ਮਰੀਜ਼ ਨੂੰ ਕਿਸੇ ਵੱਡੇ ਜਾਂ ਨਿਜੀ ਹਸਪਤਾਲ ਵਿੱਚ ਦਾਖਲ ਨਹੀਂ ਕੀਤਾ ਜਾਂਦਾ।

- Advertisement -

ਇਸ ਦਾ ਵਿਚਾਰ ਮੈਕਸ ਹਸਪਤਾਲ, ਮੁਹਾਲੀ ਵਿਖੇ ਲੈਪਰੋਸਕੋਪਿਸਕ ਕਨਸਲਟੈਂਟ ਅਤੇ ਸਰਜਨ ਡਾ. ਅਨੁਪਮ ਗੋਇਲ ਨੂੰ ਆਇਆ, ਜਦੋਂ ਉਨ੍ਹਾਂ ਨੂੰ ਮਰੀਜ਼ਾਂ ਵੱਲੋਂ ਹਸਪਤਾਲ ਵਿੱਚ ਬੈੱਡ ਦਾ ਪ੍ਰਬੰਧ ਕਰਨ ਲਈ ਹਰ ਰੋਜ਼ ਕਈ ਵਾਰ ਕਾਲਾਂ ਆਉਂਦੀਆਂ ਸਨ । ਇਸ ‘ਤੇ ਉਨ੍ਹਾਂ ਨੇ ਸੁਸਾਇਟੀ ਦੀ ਆਪਣੀ ਕੋਵਿਡ ਕੇਅਰ ਸਹੂਲਤ ਬਣਾਉਣ ਬਾਰੇ ਸੋਚਿਆ । ਅਜਿਹੀ ਸੁਵਿਧਾ ਤਿਆਰ ਕਰਨ ਦੀ ਰੀੜ, ਵਸਨੀਕਾਂ ਦੀ ਸਵੈ-ਇੱਛਾ ਨਾਲ ਸ਼ਮੂਲੀਅਤ, ਵਿੱਤੀ ਸਹਾਇਤਾ, ਜ਼ਰੂਰੀ ਪ੍ਰਵਾਨਗੀ ਅਤੇ ਬੁਨਿਆਦੀ ਢਾਂਚੇ ਦਾ ਪ੍ਰਬੰਧ ਕਰਨਾ ਸੀ।

ਡਾ. ਗੋਇਲ ਦਾ ਕਹਿਣਾ ਹੈ ਕਿ ਸੁਸਾਇਟੀ ਦੇ ਅੰਦਰ ਆਪਣੀ ਕੋਵਿਡ ਦੇਖਭਾਲ ਸੁਵਿਧਾ ਹੋਣ ਦਾ ਫਾਇਦਾ ਆਈਸੋਲੇਸ਼ਨ ਦੀ ਸੁਵਿਧਾ ਦਾ ਹੋਣਾ ਹੈ, ਜੋ ਇੱਕ ਵਿਅਕਤੀ ਤੋਂ ਦੂਜੇ ਪਰਿਵਾਰਕ ਮੈਂਬਰਾਂ ਜਾਂ ਇਕੋ ਟਾਵਰ ਦੇ ਹੋਰ ਵਸਨੀਕਾਂ ਨੂੰ ਕੋਵਿਡ ਦੀ ਲਾਗ ਦੇ ਫੈਲਣ ਨੂੰ ਰੋਕਣ ਵਿੱਚ ਸਹਾਇਤਾ ਕਰਦਾ ਹੈ। ਦੂਜਾ ਲਾਭ ਇਹ ਹੈ ਕਿ ਸੁਸਾਇਟੀ ਦਾ ਕੋਈ ਵੀ ਨਿਵਾਸੀ ਐਮਰਜੈਂਸੀ ਵਿੱਚ ਇਸ ਸੁਵਿਧਾ ‘ਤੇ ਜਾ ਸਕਦਾ ਹੈ ਅਤੇ ਸੁਰੱਖਿਆ ਦੀ ਵੱਡੀ ਭਾਵਨਾ ਨਾਲ ਆਕਸੀਜਨ, ਟੀਕਾਯੋਗ ਇਲਾਜ ਅਤੇ ਨਰਸਿੰਗ ਦੇਖਭਾਲ ਵਰਗੀ ਲੋੜੀਂਦੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ।

ਕਮਿਊਨਿਟੀ ਪੱਧਰ ‘ਤੇ ਅਜਿਹੀਆਂ ਸਹੂਲਤਾਂ ਬਣਾਉਣ ਸਦਕਾ ਬਹੁਤ ਹਲਕੇ ਜਾਂ ਹਲਕੇ ਕੇਸਾਂ ਦਾ ਪ੍ਰਬੰਧਨ ਸਿਰਫ ਸਮਾਜ ਪੱਧਰ ‘ਤੇ ਕੀਤੇ ਜਾਣ ਨਾਲ ਹਸਪਤਾਲਾਂ ਦਾ ਭਾਰ ਘਟੇਗਾ, ਜੋ ਸਿਹਤ ਸੰਭਾਲ ਢਾਂਚੇ ਨੂੰ ਵਧੇਰੇ ਦਕਸ਼ ਬਣਾਏਗਾ।

ਸਨਸਿਟੀ ਪਰਿਕ੍ਰਮਾ ਦੇ ਵਸਨੀਕ ਸ਼੍ਰੀ ਉਦਿਤ ਮਿੱਤਲ ਦਾ ਕਹਿਣਾ ਹੈ ਕਿ “ਹਰ ਸੁਸਾਇਟੀ ਜਾਂ ਸੈਕਟਰ ਨੂੰ ਆਪਣੇ ਕਲੱਬ ਹਾਊਸ ਜਾਂ ਕਮਿਊਨਿਟੀ ਸੈਂਟਰ ਵਿੱਚ ਆਪਣਾ ਕੋਵਿਡ ਕੇਅਰ ਸੈਂਟਰ ਬਣਾਉਣਾ ਚਾਹੀਦਾ ਹੈ। ਇੱਕ ਸੁਸਾਇਟੀ ਨੂੰ ਆਪਣੇ ਵਸਨੀਕਾਂ ਨੂੰ ਬਚਾਉਣ ਲਈ ਸਮੂਹਕ ਰੂਪ ਵਿੱਚ ਕੰਮ ਕਰਨਾ ਚਾਹੀਦਾ ਹੈ। ਸਨਸਿਟੀ ਪਰਿਕ੍ਰਮਾ ਦੇ ਇੱਕ ਹੋਰ ਵਸਨੀਕ ਸ਼੍ਰੀ ਅਨੁਜ ਅਗਰਵਾਲ ਦਾ ਮੰਨਣਾ ਹੈ ਕਿ “ਜਦੋਂ ਤੱਕ ਇਹ ਮਹਾਮਾਰੀ ਚਲੀ ਨਹੀਂ ਜਾਂਦੀ ਉਦੋਂ ਤੱਕ ਬੰਦ ਕਲੱਬ ਹਾਊਸਾਂ ਨੂੰ ਸਮਝਦਾਰੀ ਨਾਲ ਕੋਵਿਡ ਦੇਖਭਾਲ ਵਜੋਂ ਵਰਤਿਆ ਜਾਣਾ ਚਾਹੀਦਾ ਹੈ। ਇਸ ਕੋਵਿਡ ਸੰਕਟ ਵਿੱਚ ਅਸੀਂ ਆਪਣੇ ਸਮਾਜ ਲਈ ਘੱਟੋ ਘੱਟ ਇਹ ਯੋਗਦਾਨ ਤਾਂ ਦੇ ਹੀ ਸਕਦੇ ਹਾਂ।” ਇਹ ਕਾਰਜ ਨਾ ਸਿਰਫ ਸੁਸਾਇਟੀ ਦੇ ਵਸਨੀਕਾਂ ਲਈ ਇਕ ਉਮੀਦ ਦੀ ਕਿਰਨ ਹੈ, ਬਲਕਿ ਦੂਜਿਆਂ ਲਈ ਪ੍ਰੇਰਣਾ ਵੀ ਬਣ ਗਿਆ ਹੈ।

Share this Article
Leave a comment