ਚੰਡੀਗੜ੍ਹ :- ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸੋਮਵਾਰ ਪਹਿਲੀ ਮਾਰਚ ਤੋਂ ਚਾਰਦੀਵਾਰੀ ਅੰਦਰ 100 ਤੇ ਬਾਹਰ 200 ਲੋਕ ਹੀ ਇਕੱਤਰ ਹੋ ਸਕਣਗੇ। ਨਾਲ ਹੀ ਡਿਪਟੀ ਕਮਿਸ਼ਨਰ ਸਬੰਧਤ ਜ਼ਿਲ੍ਹਿਆਂ ‘ਚ ਹੌਟ ਸਪੌਟ ਇਲਾਕਿਆਂ ‘ਚ ਲੋੜ ਪੈਣ ‘ਤੇ ਰਾਤ ਦਾ ਕਰਫਿਊ ਲਾ ਸਕਣਗੇ।
ਇਸ ਤੋਂ ਇਲਾਵਾ ਮਾਸਕ ਪਾਉਣ ਵੀ ਲਾਜ਼ਮੀ ਰਹੇਗਾ। ਪੰਜਾਬ ਸਰਕਾਰ ਛੇਤੀ ਹੀ ਸਿਨੇਮਾ ਘਰਾਂ ‘ਚ ਵੀ ਭੀੜ ਨੂੰ ਘੱਟ ਕਰਨ ਲਈ ਕੋਈ ਵੱਡਾ ਕਦਮ ਉਠਾ ਸਕਦੀ ਹੈ। ਉਧਰ ਹਰੇਕ ਪੌਜ਼ੇਟਿਵ ਵਿਅਕਤੀ ਦੇ ਸੰਪਰਕ ‘ਚ ਆਏ 15 ਵਿਅਕਤੀਆਂ ਦੀ ਲਾਜ਼ਮੀ ਟੈਸਟਿੰਗ ਵੀ ਹੋਵੇਗੀ। ਇਨ੍ਹਾਂ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ।