ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਬਣੀ ਨਵੀਂ ਵਿਸੇਸ਼ ਜਾਂਚ ਟੀਮ ਵੱਲੋਂ ਗਵਾਹਾਂ ਤੋਂ ਪੁੱਛ-ਪੜਤਾਲ

TeamGlobalPunjab
3 Min Read

ਫ਼ਰੀਦਕੋਟ: ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਬਣਾਈ ਗਈ 3 ਮੈਂਬਰੀ ਨਵੀਂ ਵਿਸੇਸ਼ ਜਾਂਚ ਟੀਮ ਨੇ ਆਪਣੇ ਦੂਜੇ ਪੜਾਅ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੇ ਪੜਾਅ ਦੁਰਾਨ ਨਵੀਂ SIT ਦੇ ਮੈਂਬਰਾਂ ਨੇ ਕੋਟਕਪੂਰਾ ਦੇ ਬਤੀਆਂ ਵਾਲੇ ਚੌਂਕ ਚ’ ਪਹੁੰਚ ਕੇ ਮੌਕਾ ਦੇਖਿਆ ਸੀ। ਕੁਝ ਦੁਕਾਨਦਾਰਾਂ ਨਾਲ ਗੱਲਬਾਤ ਵੀ ਕੀਤੀ ਸੀ।’ ਹੁਣ ਦੂਜੇ ਪੜਾਅ ਦੁਰਾਨ ਫਰੀਦਕੋਟ ਚ ਬਣੇ SIT  ਦੇ ਦਫਤਰ ਵਿੱਚ ਅਧਿਕਾਰੀਆਂ ਨੇ ਪਹੁੰਚ ਕੇ ਗਵਾਹਾਂ ਨੂੰ ਬੁਲਾ ਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਹਨ ਜਾਣਕਾਰੀ ਮੁਤਾਬਕ ਅੱਜ 40 ਦੇ ਕਰੀਬ ਲੋਕਾਂ ਨੂੰ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਗਿਆ  ਅਤੇ 26 ਦੇ ਕਰੀਬ ਗਵਾਹਾਂ ਦੇ ਬਿਆਨ ਦਰਜ ਹੋਏ ਹਨ। ਜਿਸ ਵਿੱਚ ਮੁੱਖ ਤੌਰ ਤੇ ਭਾਈ ਹਰਜਿੰਦਰ ਸਿੰਘ ਮਾਝੀ ਆਪਣੇ ਸਾਥੀਆਂ ਸਮੇਤ ਪਹੁੰਚੇ ਅਤੇ ਕਰੀਬ 5 ਘੰਟੇ ਤੱਕ ਉਨ੍ਹਾਂ ਆਪਣੇ ਬਿਆਨ ਦਰਜ ਕਰਵਾਉਣ ਦਾ ਸਮਾਂ ਲਗਾਇਆ।

ਇਸ ਮੌਕੇ ਆਪਣੇ ਬਿਆਨ ਦਰਜ ਕਰਵਾਉਣ ਲਈ ਪਹੁੰਚੇ ਭਾਈ ਹਰਜਿੰਦਰ ਸਿੰਘ ਮਾਝੀ ਨੇ ਦਸਿਆ ਕਿ ਉਨ੍ਹਾਂ ਨੂੰ ਨਵੀਂ SIT ਨੇ ਬੁਲਾਇਆ ਸੀ ਉਨ੍ਹਾਂ ਲੰਬਾ ਸਮਾਂ ਬੈਠ ਕੇ ਇਕ ਇਕ ਗੱਲ ਬਿਆਨਾਂ ‘ਚ ਦਰਜ ਕਰਵਾਈ । ਉਨ੍ਹਾਂ ਦੱਸਿਆ ਕਿ ਭਾਵੇਂ ਸਾਨੂੰ ਇਨਸਾਫ ਦੀ ਕੋਈ ਉਮੀਦ ਨਹੀਂ ਰਹੀ । ਪਰ ਸਾਨੂੰ ਇਸ ਜਾਂਚ ‘ਚ ਸ਼ਾਮਲ ਹੋ ਕੇ ਆਪਣੇ ਬਿਆਨ ਦਰਜ ਕਰਵਾਉਣੇ ਚਾਹੀਦੇ ਹਨ ਤਾਂ ਜੋ ਕਲ ਨੂੰ ਪੰਜਾਬ ਸਰਕਾਰ ਜਾਂ SIT ਇਹ ਸਵਾਲ ਖੜਾ ਨਾਂ ਕਰ ਸਕੇ ਕਿ ਤੁਸੀਂ ਕਿਹੜਾ ਜਾਂਚ ‘ਚ ਸ਼ਾਮਲ ਹੋਏ ਸੀ । ਉਨ੍ਹਾਂ ਕਿਹਾ ਬੇਨਤੀ ਹੈ ਕਿ ਜਿਸ ਕੋਲ ਵੀ ਕੋਈ ਸਬੂਤ ਹੈ ਜਾਂ ਮੌਕੇ ਦੀ ਵੀਡੀਓ ਹੈ ਉਹ SIT  ਸਾਹਮਣੇ ਪੇਸ਼ ਕਰਨ।  ਜੋ SIT  ਨੇ ਵਟਸਐਪ ਨੰਬਰ ਜਾਰੀ ਕੀਤਾ ਉਸ ਉਪਰ ਵੀ ਭੇਜ ਸਕਦੇ ਹੋ । ਉਨ੍ਹਾਂ ਨਾਲ ਹੀ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਅਗਰ ਕਿਸੇ ਜਥੇਬੰਦੀ ਨੇ ਨਵੀਂ ਜਾਂਚ ਟੀਮ ਨੂੰ ਸਹਿਯੋਗ ਨਾਂ ਦੇਣ ਦੀ ਗਲ ਕਹੀ ਹੈ ਉਹ ਉਨ੍ਹਾਂ ਦੀ ਰਾਏ ਹੈ ਪਰ ਜੇਕਰ ਇਨਸਾਫ ਲੈਣਾ ਤਾਂ’ ਸ਼ਾਮਲ ਹੋਣਾ ਪਵੇਗਾ ਜੇਕਰ ਸਾਡੇ ਤੋਂ ਕੋਈ ਪੁੱਛਗਿੱਛ ਕਰੇਗਾ ਕੇ ਤੁਸੀਂ ਕਿਉ ਸਹਿਯੋਗ ਦਿੱਤਾ ਉਸਦਾ ਅਸੀਂ ਜਵਾਬ ਦੇਵਾਂਗਾ ।

ਦਸ ਦਈਏ ਇਹ ਪੰਜਵੀਂ ਜਾਂਚ ਟੀਮ ਹੈ ਜੋ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਹੈ। ਇਸ ਤੋਂ ਪਹਿਲਾਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ, ਡੀਆਈਜੀ ਰਣਧੀਰ ਸਿੰਘ ਖੱਟੜਾ ਅਤੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਪੜਤਾਲ ਕਰ ਚੁੱਕੇ ਹਨ।

Share this Article
Leave a comment