ਸ਼ਾਸਤਰੀ ਸੰਗੀਤ ਗਾਇਕ ਰਾਸ਼ਿਦ ਖ਼ਾਨ ਤੋਂ 50 ਲੱਖ ਦੀ ਫ਼ਿਰੌਤੀ ਮੰਗਣ ਵਾਲੇ ਗ੍ਰਿਫ਼ਤਾਰ

TeamGlobalPunjab
2 Min Read

ਕੋਲਕਾਤਾ : ਉੱਘੇ ਸ਼ਾਸਤਰੀ ਸੰਗੀਤ ਗਾਇਕ ਉਸਤਾਦ ਰਾਸ਼ਿਦ ਖ਼ਾਨ ਨੂੰ ਬੀਤੇ ਦਿਨੀਂ ਧਮਕਾਉਣ ਅਤੇ 50 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਸੀ।  ਇਸ ਮਾਮਲੇ ਵਿਚ ਕੋਲਕਾਤਾ ਦੀ ਖ਼ੁਫ਼ੀਆ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਦੀਪਕ ਔਲਖ ਤੇ ਅਵਿਨਾਸ ਕੁਮਾਰ ਭਾਰਤੀ ਦੇ ਤੌਰ ‘ਤੇ ਹੋਈ ਹੈ। ਦੀਪਕ ਨੂੰ ਲਖਨਊ ਤੋਂ ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਅਵਿਨਾਸ਼ ਦੀ ਗ੍ਰਿਫ਼ਤਾਰ ਕੋਲਕਾਤਾ ਤੋਂ ਹੋਈ ਹੈ। ਦੀਪਕ ਨੂੰ ਸ਼ਨਿਚਰਵਾਰ ਨੂੰ ਟ੍ਰਾਂਜ਼ਿਟ ਰਿਮਾਂਡ ‘ਤੇ ਕੋਲਕਾਤਾ ਲਿਆਂਦਾ ਗਿਆ ਹੈ।

ਮੁਲਜ਼ਮਾਂ ਦੀ ਗ੍ਰਿਫ਼ਤਾਰ ਦੇ ਬਾਰੇ ਵਿਚ ਕੋਲਕਾਤਾ ਪੁਲਿਸ ਦੇ ਜੁਆਇੰਟ ਕਮਿਸ਼ਨਰ (ਅਪਰਾਧ) ਮੁਰਲੀਧਰ ਸ਼ਰਮਾ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਫੜੇ ਗਏ ਦੋਵੇਂ ਮੁਲਜ਼ਮ ਰਾਸ਼ਿਦ ਖ਼ਾਨ ਦੇ ਘਰ ਕੰਮ ਕਰਦੇ ਸਨ। ਅਵਿਨਾਸ਼ ਉਨ੍ਹਾਂ ਦਾ ਕਾਰ ਚਾਲਕ ਸੀ ਅਤੇ ਦੀਪਕ ਦਫ਼ਤਰ ਸਹਾਇਕ ਦੇ ਤੌਰ ‘ਤੇ ਕੰਮ ਕਰਦਾ ਸੀ।

ਪੁਲਿਸ ਅਨੁਸਾਰ ਕੁਝ ਮਹੀਨੇ ਪਹਿਲਾਂ ਦੋਵਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਗੁੱਸੇ ‘ਚ ਦੀਪਕ ਲਖਨਊ ਤੋਂ ਇੰਟਰਨੈੱਟ ਦਾ ਇਸਤੇਮਾਲ ਕਰਕੇ ਰਾਸ਼ਿਦ ਖ਼ਾਨ ਨੂੰ ਫੋਨ ਕਰਨ ਲੱਗਾ। ਉਹ ਰਾਸ਼ਿਦ ਖ਼ਾਨ ਤੋਂ ਫ਼ਿਰੌਤੀ ਮੰਗ ਰਿਹਾ ਸੀ। ਪਹਿਲਾਂ ਉਸ ਨੇ 50 ਲੱਖ ਰੁਪਏ ਮੰਗੇ ਅਤੇ ਬਾਅਦ ਵਿਚ 20 ਲੱਖ ਰੁਪਏ ‘ਤੇ ਸਹਿਮਤੀ ਬਣਾਉਣ ਦੀ ਗੱਲ ਕਹਿ ਰਿਹਾ ਸੀ। ਉਸ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੂੰ ਰੁਪਏ ਨਾ ਦਿੱਤੇ ਗਏ ਤਾਂ ਜਾਨੋਂ ਮਾਰ ਦੇਵੇਗਾ। ਅਵਿਨਾਸ਼ ਉਸ ਨੂੰ ਰਾਸ਼ਿਦ ਖ਼ਾਨ ਦੀ ਮੂਵਮੈਂਟ ਦੀ ਸਾਰੀ ਡਿਟੇਲ ਦੇ ਰਿਹਾ ਸੀ। ਰਾਸ਼ਿਦ ਨੇ ਕੋਲਕਾਤਾ ਦੇ ਨੇਤਾਜੀ ਨਗਰ ਥਾਣੇ ਦੀ ਪੁਲਿਸ ਨੂੰ ਇਸ ਬਾਰੇ ਵਿਚ ਨੌਂ ਅਕਤੂਬਰ ਨੂੰ ਸੂਚਨਾ ਦਿੱਤੀ ਸੀ। ਇਸ ਤੋਂ ਬਾਅਦ ਪੁਲਿਸ ਜਾਂਚ ਵਿਚ ਲੱਗ ਗਈ ਸੀ।

ਪੁਲਿਸ ਨੇ ਅਵਿਨਾਸ਼ ਨੂੰ 13 ਤੇ ਦੀਪਕ ਨੂੰ 14 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਦੀਪਕ ਨੂੰ ਟ੍ਰਾਂਜਿਟ ਰਿਮਾਂਡ ‘ਤੇ ਕੋਲਕਾਤਾ ਲਿਆਂਦਾ ਗਿਆ ਹੈ।

- Advertisement -

Share this Article
Leave a comment