ਕੇਐਨਯੂ ਨੇ ਸੈਨਾ ਦੇ ਅੱਡੇ ‘ਤੇ ਕਬਜ਼ਾ ਕਰਨ ਦਾ ਕੀਤਾ ਦਾਅਵਾ

TeamGlobalPunjab
1 Min Read

ਵਰਲਡ ਡੈਸਕ :- ਮਿਆਂਮਾਰ ਦੇ ਨਸਲੀ ਕਰੇਨ ਲੜਾਕਿਆਂ ਨੇ ਬੀਤੇ ਮੰਗਲਵਾਰ ਨੂੰ ਇਕ ਸੈਨਾ ਦੇ ਅੱਡੇ ‘ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ। ਇਹ ਮੰਨਿਆ ਜਾਂਦਾ ਹੈ ਕਿ ਇਹ ਖਬਰ ਉਨ੍ਹਾਂ ਨੂੰ ਉਤਸ਼ਾਹਤ ਕਰੇਗੀ ਜੋ ਫਰਵਰੀ ‘ਚ ਫੌਜ ਦੁਆਰਾ ਸਿਵਲ ਸਰਕਾਰ ਦੇ ਗਵਰਨਿੰਗ ਦਾ ਵਿਰੋਧ ਕਰ ਰਹੇ ਹਨ।

ਮਿਆਂਮਾਰ ਦੀ ਕੇਂਦਰ ਸਰਕਾਰ ਤੋਂ ਵੱਧ ਖ਼ੁਦਮੁਖਤਿਆਰੀ ਦੀ ਮੰਗ ਕਰਨ ਵਾਲੇ ਘੱਟਗਿਣਤੀਆਂ ਦੇ ਮੁੱਖ ਸਿਆਸੀ ਸਮੂਹ ਕਰੇਨ ਨੈਸ਼ਨਲ ਯੂਨੀਅਨ (ਕੇਐਨਯੂ) ਦੇ ਇੱਕ ਬੁਲਾਰੇ ਨੇ ਕਿਹਾ ਕਿ ਸਮੂਹ ਦੀ ਹਥਿਆਰਬੰਦ ਇਕਾਈ ਨੇ ਸਵੇਰੇ ਪੰਜ ਵਜੇ ਮਿਲਟਰੀ ਬੇਸ ਤੇ ਹਮਲਾ ਕਰਕੇ ਸਾੜ ਦਿੱਤਾ।

ਵਿਦੇਸ਼ੀ ਮਾਮਲਿਆਂ ਦੇ ਮੁਖੀ ਕੇ.ਐਨ.ਓ. ਪਦੋਹ ਸਾਵ ਤਾਵ ਨੇ ਇੱਕ ਸੰਦੇਸ਼ ‘ਚ ਕਿਹਾ ਕਿ ਇਸ ਘਟਨਾ ‘ਚ ਅਜੇ ਤੱਕ ਹੋਏ ਜਾਨੀ ਨੁਕਸਾਨ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਮਿਆਂਮਾਰ ਦੀ ਸੈਨਿਕ ਸਰਕਾਰ ਨੇ ਹਾਲੇ ਇਸ ਸਬੰਧ ‘ਚ ਕੋਈ ਟਿੱਪਣੀ ਨਹੀਂ ਕੀਤੀ ਹੈ।

ਦੱਸ ਦੇਈਏ ਕਿ ਕੇ ਐਨ ਯੂ ਦਾ ਥਾਈਲੈਂਡ ਨਾਲ ਲੱਗਦੀ ਸਰਹੱਦ ਦੇ ਨੇੜੇ ਪੂਰਬੀ ਮਿਆਂਮਾਰ ਦੇ ਹਿੱਸੇ ‘ਤੇ ਨਿਯੰਤਰਿਤ ਹੈ।
ਇਹ ਸਮੂਹ ਆਂਗ ਸੈਨ ਸੂਕੀ ਦੀ ਚੁਣੀ ਹੋਈ ਸਰਕਾਰ ਦਾ ਤਖਤਾ ਪਲਟ ਫੌਜ ਵਿਰੁੱਧ ਚੱਲ ਰਹੇ ਅੰਦੋਲਨ ਦਾ ਸਹਿਯੋਗੀ ਹੈ।

- Advertisement -

TAGGED: ,
Share this Article
Leave a comment