ਜਾਣੋ ਕਿਹੜੇ ਵੱਖ-ਵੱਖ ਵੀਜ਼ਿਆਂ ਰਾਹੀਂ ਭਾਰਤੀ ਨਾਗਰਿਕ ਜਾ ਸਕਦੇ ਹਨ ਵਿਦੇਸ਼

Rajneet Kaur
2 Min Read

ਨਿਊਜ ਡੈਸਕ:  ਅੱਜਕੱਲ੍ਹ ਦੇ ਰੁਝਾਨ ਦੇ ਮੁਤਾਬਿਕ ਇਹ ਆਮ ਵੇਖਿਆ ਗਿਆ ਹੈ ਕਿ ਭਾਰਤੀ ਨਾਗਰਿਕਾਂ ਖ਼ਾਸ ਕਰਕੇ ਨੌਜਵਾਨਾਂ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਨ ਅਤੇ ਚੰਗੀ ਸਿੱਖਿਆ ਹਾਸਿਲ ਕਰਨ ਦਾ ਰੁਝਾਨ ਦਿਨੋ ਦਿਨ ਵਧਦਾ ਜਾ ਰਿਹਾ ਹੈ। ਇਸ ਲਈ ਉਨ੍ਹਾਂ ਵੱਲੋਂ ਵੱਖ-ਵੱਖ ਤਰੀਕਿਆਂ ਰਾਹੀਂ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕੀਤਾ ਜਾਂਦਾ ਹੈ।

ਅੱਜ ਅਸੀਂ ਅਜਿਹੀ ਹੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜਿਸ ਵਿੱਚ ਅਸੀਂ ਤੁਹਾਨੂੰ ਉਨ੍ਹਾਂ ਵੱਖ-ਵੱਖ ਵੀਜ਼ਿਆਂ ਬਾਰੇ ਸੰਤੁਸ਼ਟੀਜਨਕ ਜਾਣਕਾਰੀ ਮਹੁੱਈਆ ਕਰਾਂਗੇ ਕਿਉਂਕਿ ਬਿਨਾਂ ਕਿਸੇ ਜਾਣਕਾਰੀ ਤੋਂ ਵਿਦੇਸ਼ ਜਾਣ ਦੀ ਗਲਤੀ ਇੱਕ ਖਤਰਨਾਕ ਕਦਮ ਸਿੱਧ ਹੋ ਸਕਦਾ ਹੈ।

ਆਓ ਜਾਣਦੇ ਹਾਂ ਕਿ ਕਿਵੇਂ ਨਾਗਰਿਕ ਆਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹਨ। ਵਿਦੇਸ਼ ਜਾਣ ਲਈ ਵੀਜ਼ਾ ਪ੍ਰਾਪਤ ਕਰਨਾ ਭਾਰਤੀ ਨਾਗਰਿਕਾਂ ਲਈ ਅਤੇ ਹਰ ਮੁਲਕ ਦੇ ਨਾਗਰਿਕ ਲਈ ਸਭ ਤੋਂ ਪਹਿਲਾਂ ਅਤੇ ਲੋੜੀਂਦਾ ਕਦਮ ਹੈ। ਪਰੰਤੂ ਵੀਜ਼ਾ ਵੱਖ-ਵੱਖ ਕਿਸਮਾਂ ਦਾ ਹੁੰਦਾ ਹੈ ਜਿਸ ਦਾ ਮਕਸਦ ਵੀ ਵੱਖ-ਵੱਖ ਹੁੰਦਾ ਹੈ।

ਟੂਰਿਸਟ ਵੀਜ਼ਾ ਵਿਦੇਸ਼ੀ ਸਰਕਾਰਾਂ ਵੱਲੋਂ ਨਾਗਰਿਕਾਂ ਨੂੰ ਮਨੋਰੰਜਨ ਅਤੇ ਸੈਰ ਸਪਾਟੇ ਦੇ ਮਕਸਦ ਲਈ ਦਿੱਤਾ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਕੇਵਲ ਦੇਸ਼ ਦਾ ਦੌਰਾ ਕਰਨਾ ਹੁੰਦਾ ਹੈ ਜੋ ਕਿ ਇੱਕ ਸੀਮਤ ਸਮੇਂ ਲਈ ਹੁੰਦਾ ਹੈ। ਇਸ ਨਾਲ ਸੈਰ ਸਪਾਟੇ ਤੋਂ ਇਲਾਵਾ ਹੋਰ ਕਿਸੇ ਵੀ ਗਤੀਵਿਧੀ ਵਿੱਚ ਨਾਗਰਿਕ ਹਿੱਸਾ ਨਹੀਂ ਲੈ ਸਕਦਾ।

- Advertisement -

ਵਪਾਰਕ ਵੀਜ਼ਾ ਉਨ੍ਹਾਂ ਨਾਗਰਿਕਾਂ ਨੂੰ ਮੁਹੱਈਆ ਕੀਤਾ ਜਾਂਦਾ ਹੈ ਜੋ ਕਾਰੋਬਾਰ ਦੇ ਸਿਲਸਿਲੇ ਵਿੱਚ ਵਿਦੇਸ਼ ਜਾਣਾ ਚਾਹੁੰਦੇ ਹਨ। ਇਮੀਗ੍ਰੇਸ਼ਨ ਵੀਜ਼ਾ ਕਿਸੇ ਵਿਦੇਸ਼ੀ ਵਿੱਚ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ।

ਪੱਤਰਕਾਰ ਵੀਜ਼ਾ ਪ੍ਰੈੱਸ ਅਤੇ ਨਿਊਜ ਚੈਨਲ ਵਿੱਚ ਕੰਮ ਕਰਨ ਵਾਲਿਆਂ ਨੂੰ ਦਿੱਤਾ ਜਾਂਦਾ ਹੈ ਜੋ ਪੱਤਰਕਾਰੀ ਦੇ ਪੇਸ਼ੇ ਵਜੋਂ ਵਿਦੇਸ਼ ਯਾਤਰਾ ਲਈ ਜਾ ਰਹੇ ਹਨ।

ਸਟੂਡੈਂਟ ਵੀਜ਼ਾ ਵਿਦਿਆਰਥੀਆਂ ਨੂੰ ਸਿੱਖਿਆ ਦੀ ਪ੍ਰਾਪਤੀ ਲਈ ਦਿੱਤਾ ਜਾਂਦਾ ਹੈ ਜੋ ਵਿਦਿਆਰਥੀ ਵਿਦੇਸ਼ ਜਾ ਕੇ ਆਪਣੀ ਪੜ੍ਹਾਈ ਕਰਨਾ ਚਾਹੁੰਦੇ ਹਨ। ਉਨ੍ਹਾਂ ਲਈ ਇਹ ਵੀਜ਼ਾ ਲਾਹੇਵੰਦ ਹੁੰਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -
Share this Article
Leave a comment